ਨਵੀਂ ਦਿੱਲੀ — ਪੈੱਪਸੀਕੋ ਨੂੰ ਮਾਊਂਟੇਨ ਡਿਯੂ ਦੇ ਮਾਮਲੇ 'ਚ ਵੱਡਾ ਝਟਕਾ ਲੱਗਾ ਹੈ। ਪੈੱਪਸੀਕੋ ਜੋ ਕਿ ਮਾਊਂਟੇਨ ਡਿਯੂ ਦੇ ਸਿਰਲੇਖ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਹੀ ਸੀ ਉਹ ਹੁਣ ਮੈਗਫਾਸਟ ਬੇਵਰੇਜ ਦੇ ਦਾਅਵਿਆਂ ਤੋਂ ਹਾਰ ਗਈ ਹੈ। ਮਾਹਰ ਕਹਿੰਦੇ ਹਨ ਕਿ ਇਸ ਹਾਰ ਤੋਂ ਬਾਅਦ ਪੈਪਸੀਕੋ ਦਾ ਹੁਣ ਮਾਊਂਟੇਨ ਡਿਯੂ 'ਤੇ ਏਕਾਅਧਿਕਾਰ ਨਹੀਂ ਰਹੇਗਾ।
ਮੈਗਫਾਸਟ ਦੇ ਚੇਅਰਮੈਨ ਨੇ ਕਿਹਾ ਕਿ ਉਹ ਪਿਛਲੇ ਸਾਲ ਦਸੰਬਰ ਵਿਚ ਹੀ ਇਹ ਕੇਸ ਜਿੱਤ ਗਏ ਸਨ, ਪਰ ਹੁਣ ਤੱਕ ਉਹ ਕਾਨੂੰਨੀ ਪਰਚੇ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਪੈਪਸੀਕੋ ਤੋਂ ਮੁਆਵਜ਼ਾ ਚਾਹੁੰਦੇ ਹਨ ਕਿਉਂਕਿ 2004 ਵਿਚ ਪੈਪਸਿਕਸ ਨੇ ਇੱਕ ਹਲਫਨਾਮੇ ਵਿਚ ਕਿਹਾ ਸੀ ਕਿ ਜੇ ਇਹ ਮੈਗਫਾਸਟ ਨਾਲ ਕੇਸ ਹਾਰ ਜਾਂਦੇ ਹਨ ਤਾਂ ਉਹ ਸਾਰੇ ਲੋੜੀਂਦੇ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ : 5 ਰੁਪਏ ਦੇ ਕੈਪਸੂਲ ਨਾਲ ਖ਼ਤਮ ਹੋਵੇਗਾ ਪਰਾਲੀ ਸਾੜਨ ਦਾ ਝੰਜਟ! ਜ਼ਮੀਨ ਬਣੇਗੀ ਉਪਜਾਊ
ਕੀ ਹੈ ਮਾਮਲਾ - ਮੈਗਫਾਸਟ ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਹੈ। ਮੈਗਫਾਸਟ ਨੇ ਪੈਪਸੀਕੋ ਨੂੰ ਟ੍ਰੇਡਮਾਰਕ ਦੀ ਵਰਤੋਂ ਦੇ ਮਾਮਲੇ ਵਿਚ ਕਾਨੂੰਨੀ ਹਾਰ ਦਿੱਤੀ ਹੈ। ਟ੍ਰੇਡਮਾਰਕ 'Mountain Dew' ਦੀ ਵਰਤੋਂ ਕਰਨ ਲਈ ਹੁਣ ਮੈਗਫੈਸਟ ਬੇਵਰੇਜ ਕੰਪਨੀ ਨੂੰ ਕਾਨੂੰਨੀ ਤੌਰ 'ਤੇ ਪ੍ਰਵਾਨਗੀ ਮਿਲ ਗਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਸਰਕਾਰ ਨੈ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਵੱਡੀ ਰਾਹਤ
ਹੈਦਰਾਬਾਦ ਸਥਿਤ ਮੈਗਫਾਸਟ ਬੇਵਰੇਜਜ਼ ਦੇ ਚੇਅਰਮੈਨ ਸਯਦ ਗਾਜ਼ੀਉਦੀਨ ਨੇ ਮੀਡੀਆ ਨੂੰ ਦੱਸਿਆ ਕਿ ਸਾਲ 2000 ਵਿਚ ਉਸਨੇ 'Mountain Dew' ਨਾਂ ਨਾਲ ਪੈਕ ਕੀਤੇ ਪੀਣ ਵਾਲੇ ਪਾਣੀ ਦੀ ਵਿਕਰੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਸਾਲ 2003 ਵਿਚ ਪੈਪਸੀਕੋ ਨੇ ਵੀ 'mtn Dew' ਨਾਮ ਨਾਲ ਇੱਕ ਸਾਫਟ ਡਰਿੰਕ ਲਾਂਚ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਪੈਪਸੀਕੋ ਨੇ ਖ਼ੁਦ ਹੀ ਉਸਦੇ ਖਿਲਾਫ 'ਨਾਮ' ਨੂੰ ਲੈ ਕੇ ਗੈਰਕਨੂੰਨੀ ਵਰਤੋਂ ਕਰਨ ਦਾ ਕੇਸ ਦਰਜ ਕੀਤਾ ਸੀ। ਇਸ ਕਾਨੂੰਨੀ ਲੜਾਈ ਵਿਚ ਦਿੱਲੀ ਹਾਈ ਕੋਰਟ ਤੋਂ ਲੈ ਕੇ ਸਾਰੀਆਂ ਅਦਾਲਤਾਂ ਨੇ ਮੈਗਫਾਸਟ ਬੇਵਰੇਜ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਲੜਾਈ ਲਗਭਗ 15 ਸਾਲਾਂ ਤੱਕ ਚੱਲੀ ਅਤੇ ਅੰਤ ਵਿਚ ਉਸਨੇ ਜਿੱਤ ਪ੍ਰਾਪਤ ਕੀਤੀ। ਅਦਾਲਤ ਨੇ ਪੈਪਸੀਕੋ ਵੱਲੋਂ ਕੀਤੇ ਦਾਅਵੇ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : ਲਗਾਤਾਰ ਡਿੱਗ ਰਹੇ ਹਨ ਸੋਨੇ-ਚਾਂਦੀ ਦੇ ਭਾਅ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ
SBI ਦੀ ਯੋਨੋ ਮੋਬਾਇਲ ਬੈਕਿੰਗ ਇਸਤੇਮਾਲ ਕਰਨ ਵਾਲੇ ਖਾਤਾਧਾਰਕਾਂ ਲਈ ਵੱਡੀ ਖ਼ਬਰ
NEXT STORY