ਉਦੈਪੁਰ— ਬੀਮਾ ਕੰਪਨੀ ਵੱਲੋਂ ਬੀਮਿਤ ਬੱਸ ਨਿਰਧਾਰਤ ਮਿਆਦ 'ਚ ਹਾਦਸਾਗ੍ਰਸਤ ਹੋ ਜਾਣ ਅਤੇ ਲੋਕਾਂ ਵੱਲੋਂ ਅੱਗ ਲਾ ਦੇਣ ਨਾਲ ਕੀਤੇ ਗਏ ਕਲੇਮ 'ਚ ਕੀਤੀ ਗਈ ਭਾਰੀ ਕਟੌਤੀ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਮਹਿੰਗੀ ਪੈ ਗਈ।
ਜ਼ਿਲਾ ਖਪਤਕਾਰ ਮੰਚ ਨੇ ਇਸ ਨੂੰ ਬੀਮਾ ਕੰਪਨੀ ਦਾ ਸੇਵਾ ਦੋਸ਼ ਮੰਨਦੇ ਹੋਏ ਉਸ ਨੂੰ ਕਲੇਮ ਰਾਸ਼ੀ, ਮਾਨਸਿਕ ਪ੍ਰੇਸ਼ਾਨੀ ਤੇ ਕੇਸ ਖਰਚ ਦੇ ਰੂਪ 'ਚ 1,29,500 ਰੁਪਏ ਦੇਣ ਦਾ ਆਦੇਸ਼ ਦਿੱਤਾ।
ਕੀ ਹੈ ਮਾਮਲਾ
ਅਲਕਾਪੁਰੀ ਅਬਾਮਾਤਾ ਨਿਵਾਸੀ ਰਾਹੁਲ ਪੁੱਤਰ ਪਰਸਰਾਮ ਬਾਥਵੀ ਨੇ ਮੈਸ. ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਮੰਡਲੀ ਪ੍ਰਬੰਧਕ ਤੇ ਮੰਡਲ ਦਫਤਰ ਬਾਪੂ ਬਾਜ਼ਾਰ ਖਿਲਾਫ ਜ਼ਿਲਾ ਖਪਤਕਾਰ ਮੰਚ 'ਚ 10 ਜੂਨ, 2016 ਨੂੰ ਮਾਮਲਾ ਪੇਸ਼ ਕੀਤਾ, ਜਿਸ 'ਚ ਦੱਸਿਆ ਗਿਆ ਕਿ ਉਕਤ ਬੀਮਾ ਕੰਪਨੀ ਤੋਂ ਉਸ ਨੇ ਬੱਸ ਦਾ 12 ਜਨਵਰੀ, 2013 ਤੋਂ 11 ਅਗਸਤ, 2014 ਤਕ ਦੀ ਮਿਆਦ ਦਾ ਬੀਮਾ ਕਰਵਾਇਆ। 11 ਸਤੰਬਰ, 2013 ਨੂੰ ਸਵੇਰੇ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਦੀ ਸੂਚਨਾ ਬੀਮਾ ਕੰਪਨੀ ਨੂੰ ਦਿੱਤੀ ਗਈ। ਕੰਪਨੀ ਨੇ ਕਲੇਮ ਰਜਿਸਟਰਡ ਵੀ ਕੀਤਾ। ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ ਹੋ ਜਾਣ ਦੇ ਖਦਸ਼ੇ ਨੂੰ ਧਿਆਨ 'ਚ ਰੱਖਦੇ ਹੋਏ ਕਈ ਸਥਾਨਕ ਲੋਕਾਂ ਨੇ ਉਸ ਦੀ ਬੱਸ ਨੂੰ ਅੱਗ ਲਾ ਦਿੱਤੀ ਸੀ। ਬਾਅਦ 'ਚ ਪੁਲਸ ਨੇ ਬੱਸ ਨੂੰ ਥਾਣੇ 'ਚ ਰੱਖ ਦਿੱਤਾ। ਬੱਸ ਦਾ ਸਰਵੇ ਕਰਨ ਵਾਲੇ ਨੇ 27,480 ਰੁਪਏ ਦਾ ਮੁਲਾਂਕਣ ਕੀਤਾ, ਜਿਸ 'ਚੋਂ ਐਕਸਿਸ ਦੀ ਰਾਸ਼ੀ 1500 ਰੁਪਏ ਦੀ ਕਟੌਤੀ ਕਰ ਕੇ ਬਾਕੀ 25,980 ਰੁਪਏ ਬਣੀ, ਉਸ 'ਚੋਂ ਸਾਲਵੇਸ ਦੇ 2480 ਦੀ ਕਟੌਤੀ ਕਰ ਕੇ 23,500 ਰੁਪਏ ਉਸ ਦੇ ਖਾਤੇ 'ਚ ਪਾ ਦਿੱਤੇ ਗਏ।
ਬੀਮਾ ਕੰਪਨੀ ਨੇ ਕਿਹਾ ਕਿ ਬੀਮਿਤ ਵੱਲੋਂ ਤੱਥਾਂ ਨੂੰ ਲੁਕਾਉਂਦੇ ਹੋਏ ਸੰਪੂਰਨ ਵਾਹਨ ਦਾ ਕੋਟੇਸ਼ਨ ਪੇਸ਼ ਕੀਤਾ ਗਿਆ। ਐੱਫ. ਆਈ. ਆਰ. ਤੇ ਪੁਲਸ ਸਬੰਧਤ ਦਸਤਾਵੇਜ਼ ਸਮੇਂ 'ਤੇ ਮੁਹੱਈਆ ਨਹੀਂ ਕਰਵਾਏ, ਕੋਟੇਸ਼ਨ ਦੇ ਆਧਾਰ 'ਤੇ ਰਿਪੋਰਟ ਤਿਆਰ ਕਰਵਾਈ, ਇਸ ਆਧਾਰ 'ਤੇ ਸ਼ਿਕਾਇਤਕਰਤਾ ਨੂੰ ਬੀਮਾ ਕੰਪਨੀ ਨੇ ਉਕਤ ਰਾਸ਼ੀ ਦਾ ਹੀ ਕਲੇਮ ਸਵੀਕਾਰ ਕੀਤਾ। ਉਸ ਨੇ 1 ਲੱਖ 45 ਹਜ਼ਾਰ ਰੁਪਏ ਦਾ ਕਲੇਮ ਕੀਤਾ ਸੀ ਅਤੇ ਉਸ 'ਚੋਂ ਉਸ ਨੂੰ ਸਿਰਫ 23,500 ਰੁਪਏ ਦਾ ਹੀ ਭੁਗਤਾਨ ਕੀਤਾ ਗਿਆ।
ਇਹ ਕਿਹਾ ਮੰਚ ਨੇ
ਜ਼ਿਲਾ ਖਪਤਕਾਰ ਮੰਚ ਦੇ ਪ੍ਰਧਾਨ ਹਿਮਾਂਸ਼ੂ ਰਾਏ ਨਾਗੌਰੀ ਤੇ ਮੈਂਬਰ ਭਾਰਤ ਭੂਸ਼ਣ ਓਝਾ ਨੇ ਬੀਮਾ ਕੰਪਨੀ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਖਿਲਾਫ ਆਦੇਸ਼ ਜਾਰੀ ਕਰ ਕੇ ਬੀਮਾ ਕਲੇਮ ਦੀ ਰਾਸ਼ੀ ਦੇ ਰੂਪ 'ਚ 1 ਲੱਖ 21 ਹਜ਼ਾਰ ਰੁਪਏ ਅਤੇ ਉਸ 'ਤੇ 5 ਦਸੰਬਰ 2013 ਤੋਂ ਤੈਅ ਅਦਾਇਗੀ ਤਕ 9 ਫੀਸਦੀ ਵਿਆਜ ਨਾਲ ਰਾਸ਼ੀ ਦਾ 2 ਮਹੀਨਿਆਂ 'ਚ ਭੁਗਤਾਨ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਬੀਮਾ ਕੰਪਨੀ ਨੂੰ ਪੀੜਤ ਨੂੰ ਮਾਨਸਿਕ ਪ੍ਰੇਸ਼ਾਨੀ ਦੇ 5000 ਰੁਪਏ ਅਤੇ ਕੇਸ ਖਰਚ ਦੇ 3000 ਰੁਪਏ ਵੱਖ ਤੋਂ ਦੇਣ ਦੇ ਆਦੇਸ਼ ਦਿੱਤੇ।
ਸੇਬ 'ਤੇ ਮੌਸਮ ਦੀ ਮਾਰ, ਵਧੇ ਭਾਅ
NEXT STORY