ਨਵੀਂ ਦਿੱਲੀ — ਰੇਲਵੇ ਵਿਭਾਗ ਲਗਾਤਾਰ ਆਪਣੇ ਯਾਤਰੀਆਂ ਦੀ ਯਾਤਰਾ ਨੂੰ ਜ਼ਿਆਦਾ ਸੁਖ਼ਾਲਾ ਅਤੇ ਆਨੰਦਮਈ ਬਣਾਉਣ ਲਈ ਯਤਨ ਕਰਦਾ ਰਹਿੰਦਾ ਹੈ। ਇਸ ਕੋਸ਼ਿਸ਼ ਨੂੰ ਅੱਗੇ ਵਧਾਉਂਦੇ ਹੋਏ ਰੇਲਵੇ ਨੇ ਵਿਸ਼ੇਸ਼ ਡਬਲ ਡੇਕਰ ਕੋਚ ਬਣਾਏ ਹਨ। ਇਸ ਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ!
ਹੁਣ ਰੇਲਵੇ ਨੇ ਇੱਕ ਵਿਸ਼ੇਸ਼ ਡਬਲ ਡੇਕਰ ਰੈਚ ਕੋਚ ਤਿਆਰ ਕੀਤਾ ਹੈ। ਇਸ ਕੋਚ ਦੇ ਉੱਪਰਲੇ ਡੇਕ 'ਤੇ ਯਾਤਰਾ ਦਾ ਇਕ ਨਵਾਂ ਤਜਰਬਾ ਮਿਲੇਗਾ ਅਤੇ ਆਸ-ਪਾਸ ਦੀ ਸੁੰਦਰ ਦ੍ਰਿਸ਼ਾਂ ਦਾ ਵੀ ਭਰਪੂਰ ਆਨੰਦ ਲਿਆ ਜਾ ਸਕੇਗਾ। ਰੇਲ ਕੋਚ ਫੈਕਟਰੀ (ਆਰਸੀਐਫ) ਕਪੂਰਥਲਾ ਨੇ 160 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਵਾਲਾ ਅਰਧ-ਤੇਜ਼ ਰਫਤਾਰ ਡਬਲ-ਡੇਕਰ ਕੋਚ ਤਿਆਰ ਕੀਤਾ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਇਸ ਰੇਲ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ।
ਰੇਲ ਮੰਤਰੀ ਦਾ ਟਵੀਟ
120 ਸੀਟਾਂ ਵਾਲੇ ਕੋਚ 'ਚ ਮਿਲਣਗੀਆਂ ਇਹ ਸਹੂਲਤਾਂ
ਰੇਲਵੇ ਅਨੁਸਾਰ ਇਹ ਨਵਾਂ ਡਬਲ-ਡੇਕਰ ਕੋਚ ਅਤਿ ਆਧੁਨਿਕ ਸਹੂਲਤਾਂ ਅਤੇ ਡਿਜ਼ਾਈਨ ਨਾਲ ਲੈਸ ਹੈ ਅਤੇ ਇਸ ਦੀ ਸਮਰੱਥਾ 120 ਸੀਟਾਂ ਦੀ ਹੈ। ਉਪਰਲੇ ਡੈੱਕ 'ਤੇ 50 ਯਾਤਰੀਆਂ ਅਤੇ ਹੇਠਲੇ ਡੈਕ 'ਤੇ 48 ਯਾਤਰੀਆਂ ਲਈ ਜਗ੍ਹਾ ਹੈ। ਰੇਲਵੇ ਨੇ ਕਿਹਾ ਕਿ ਪਿਛਲੇ ਸਿਰੇ ਦੇ ਵਿਚਕਾਰਲੇ ਹਿੱਸੇ ਵਿਚ ਇਕ ਪਾਸੇ 16 ਸੀਟਾਂ ਹਨ ਅਤੇ ਦੂਜੇ ਪਾਸੇ ਛੇ ਸੀਟਾਂ ਹਨ।
ਇਹ ਵੀ ਪੜ੍ਹੋ : ਹਰਿਆਣੇ ’ਚ ਬਣੇ ਨੱਟ-ਬੋਲਟ ਦੀਆਂ ਵਿਦੇਸ਼ਾਂ ’ਚ ਧੁੰਮਾਂ, NASA-ISRO ਵੀ ਹਨ ਇਸ ਦੇ ਗਾਹਕ
ਮੋਬਾਈਲ ਲੈਪਟਾਪ ਚਾਰਜਿੰਗ ਅਤੇ ਜੀ.ਪੀ.ਐਸ.
ਕੋਚ ਵਿਚ ਬਹੁਤ ਸਾਰੀਆਂ ਹੋਰ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿਚ ਆਰਾਮਦਾਇਕ ਯਾਤਰਾ, ਮੋਬਾਈਲ ਅਤੇ ਲੈਪਟਾਪ ਲਈ ਚਾਰਜਿੰਗ ਵਿਵਸਥਾ, ਜੀ.ਪੀ.ਐਸ. ਅਧਾਰਤ ਯਾਤਰੀ ਜਾਣਕਾਰੀ ਪ੍ਰਣਾਲੀ ਅਤੇ ਹੋਰ ਯਾਤਰੀ ਕੇਂਦਰਿਤ ਸਹੂਲਤਾਂ ਸ਼ਾਮਲ ਹਨ। ਆਰ.ਸੀ.ਐਫ. ਦੇਸ਼ ਦੀ ਇਕੋ ਇਕ ਉਤਪਾਦਨ ਇਕਾਈ ਹੈ ਜੋ ਕਿ ਭਾਰਤੀ ਰੇਲਵੇ ਲਈ ਡਬਲ ਡੇਕਰ ਕੋਚਾਂ ਦਾ ਉਤਪਾਦਨ ਕਰਦੀ ਹੈ।
ਇਹ ਵੀ ਪੜ੍ਹੋ : ਚੀਨ 'ਤੇ ਭਾਰਤੀ ਬੈਨ ਦਾ ਅਸਰ : Huawei ਨੇ ਕੀਤਾ ਇਸ ਸਮਾਰਟਫੋਨ ਕੰਪਨੀ ਨੂੰ ਵੇਚਣ ਦਾ ਐਲਾਨ
ਅੱਜ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸਾਰੇ ਸੈਕਟਰਾਂ ਵਿਚ ਗਿਰਾਵਟ
NEXT STORY