ਕੋਲਕਾਤਾ : ਕੋਲਕਾਤਾ ਤੋਂ ਓਡੀਸ਼ਾ ਜਾ ਰਹੀ ਇੱਕ ਫਲਾਈਟ ਨੇ ਸੋਮਵਾਰ ਨੂੰ ਟੇਕ-ਆਫ ਤੋਂ ਤੁਰੰਤ ਬਾਅਦ ਤਕਨੀਕੀ ਖ਼ਰਾਬੀ ਕਾਰਨ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਹਾਜ਼ 'ਚ ਸਵਾਰ ਯਾਤਰੀਆਂ ਨੇ ਦਾਅਵਾ ਕੀਤਾ ਕਿ ਜਹਾਜ਼ ਦੇ ਉਡਾਣ ਭਰਨ ਦੌਰਾਨ ਉਨ੍ਹਾਂ ਨੇ ਕੁਝ ਫਟਣ ਦੀ ਆਵਾਜ਼ ਸੁਣੀ।
ਇਹ ਵੀ ਪੜ੍ਹੋ : ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ
ਕੋਲਕਾਤਾ-ਭੁਵਨੇਸ਼ਵਰ-ਬੰਗਲੌਰ ਫਲਾਈਟ ਨੇ ਸ਼ਾਮ 5:10 ਵਜੇ ਇੱਥੋਂ ਦੇ ਹਵਾਈ ਅੱਡੇ ਤੋਂ ਉਡਾਣ ਭਰੀ। ਯਾਤਰੀਆਂ ਦੇ ਮੁਤਾਬਕ ਸ਼ਾਮ ਕਰੀਬ 5:40 'ਤੇ ਜਦੋਂ ਜਹਾਜ਼ ਹਵਾ 'ਚ ਸੀ ਤਾਂ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਨੇ ਫਿਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਲਈ ਕਿਹਾ।
ਇਹ ਵੀ ਪੜ੍ਹੋ : ਅਯੁੱਧਿਆ ਲਈ ਕਈ ਗੁਣਾ ਮਹਿੰਗੀਆਂ ਹੋਈਆਂ ਉਡਾਣਾਂ, ਅਸਮਾਨੀ ਪਹੁੰਚਿਆ ਫਲਾਈਟਾਂ ਦਾ ਕਿਰਾਇਆ
ਉਨ੍ਹਾਂ ਦੱਸਿਆ ਕਿ ਜਹਾਜ਼ ਸ਼ਾਮ ਕਰੀਬ 6 ਵਜੇ ਕੋਲਕਾਤਾ ਵਾਪਸ ਪਰਤਿਆ। ਅਧਿਕਾਰੀਆਂ ਨੇ ਦੱਸਿਆ ਕਿ ਏਅਰਲਾਈਨ ਦੇ ਇੰਜੀਨੀਅਰ ਅਤੇ ਹੋਰ ਕਰਮਚਾਰੀ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਕੰਪਨੀ ਦੇ ਅਧਿਕਾਰੀਆਂ ਨੇ ਇਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ, ਜਿਸ ਨੇ ਸਾਰੇ ਯਾਤਰੀਆਂ ਨੂੰ ਲੈ ਕੇ ਰਾਤ 8 ਵਜੇ ਉਡਾਣ ਭਰੀ।
ਇਹ ਵੀ ਪੜ੍ਹੋ : ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ
ਇਹ ਵੀ ਪੜ੍ਹੋ : ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 445 ਅੰਕ ਮਜ਼ਬੂਤ, ZEE ਦੇ ਸ਼ੇਅਰ 10 ਫ਼ੀਸਦੀ ਹੇਠਾਂ ਡਿੱਗੇ
NEXT STORY