ਮੁੰਬਈ— ਰਿਲਾਇੰਸ ਜੋ ਕਿ ਇਕ ਛੋਟੇ ਜਿਹੇ ਕਾਰੋਬਾਰ ਨਾਲ ਸ਼ੁਰੂ ਹੋਈ ਸੀ, ਸਿਰਫ 4 ਦਹਾਕਿਆਂ 'ਚ ਇਸ ਦਾ ਕਾਰੋਬਾਰ ਇੰਨਾ ਵਧ ਗਿਆ ਕਿ ਹੁਣ ਦੁਨੀਆ ਦੀ ਵੱਡੀ ਅਤੇ ਮਸ਼ਹੂਰ ਕੰਪਨੀ ਬਣ ਗਈ ਹੈ। ਸਾਲ 1977 'ਚ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦਾ ਕਾਰੋਬਾਰ 70 ਕਰੋੜ ਸੀ, ਜੋ ਅੱਜ 4,700 ਗੁਣਾ ਵਧ ਕੇ 3 ਲੱਖ 30 ਹਜ਼ਾਰ ਕਰੋੜ ਤਕ ਪਹੁੰਚ ਗਿਆ ਹੈ। ਉੱਥੇ ਹੀ ਕੰਪਨੀ ਦਾ ਮੁਨਾਫਾ ਵੀ 40 ਸਾਲਾਂ 'ਚ 10,000 ਗੁਣਾ ਵਧ ਕੇ 30,000 ਕਰੋੜ 'ਤੇ ਪਹੁੰਚ ਗਿਆ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਬੀਤੇ 40 ਸਾਲਾਂ 'ਚ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। 1977 'ਚ ਰਿਲਾਇੰਸ ਸਿਰਫ ਟੈਕਸਟਾਈਲ ਸੈਕਟਰ 'ਚ ਕੰਮ ਕਰਦੀ ਸੀ ਅਤੇ ਉਦੋਂ ਇਸ 'ਚ ਸਿਰਫ 3.5 ਹਜ਼ਾਰ ਕਰਮਚਾਰੀ ਕੰਮ ਕਰਦੇ ਸਨ ਪਰ ਅੱਜ ਵੱਖ-ਵੱਖ ਸੈਕਟਰਾਂ 'ਚ ਵਿਸਥਾਰ ਦੇ ਨਾਲ ਰਿਲਾਇੰਸ ਇੰਡਸਟਰੀਜ਼ ਲਈ ਦੁਨੀਆ ਭਰ 'ਚ 2.5 ਲੱਖ ਲੋਕ ਕੰਮ ਕਰ ਰਹੇ ਹਨ।
20 ਹਜ਼ਾਰ ਗੁਣਾ ਵਧੀ ਕੰਪਨੀ ਦੀ ਜਾਇਦਾਦ
ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਮੁੰਬਈ ਦੇ ਬਿਰਲਾ ਮਾਤੋਸ਼੍ਰੀ ਸਭਾਗਾਰ 'ਚ 40ਵੀਂ ਸਾਲਾਨਾ ਬੈਠਕ 'ਚ ਸੰਬੋਧਨ ਕਰਦੇ ਹੋਏ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਸਾਲ 1977 'ਚ ਸਿਰਫ ਇਕ ਟੈਕਸਟਾਈਲ ਕੰਪਨੀ ਦੇ ਰੂਪ 'ਚ ਸਥਾਪਤ ਹੋਈ ਸੀ, ਜੋ ਪਿਛਲੇ 40 ਸਾਲਾਂ 'ਚ ਕਈ ਖੇਤਰਾਂ 'ਚ ਹਜ਼ਾਰਾਂ-ਹਜ਼ਾਰ ਗੁਣਾ ਤਰੱਕੀ ਕਰ ਚੁੱਕੀ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਆਪਣੇ ਪਿਤਾ ਸਵਰਗੀ ਧੀਰੂਬਾਈ ਅੰਬਾਨੀ ਨੂੰ ਯਾਦ ਕੀਤਾ ਅਤੇ ਬੈਠਕ 'ਚ ਮੌਜੂਦ ਆਪਣੀ ਮਾਂ ਕੋਕਿਲਾ ਬੇਨ ਦਾ ਧੰਨਵਾਦ ਪ੍ਰਗਟ ਕੀਤਾ।
ਉੱਥੇ ਹੀ, ਮੁਕੇਸ਼ ਅੰਬਾਨੀ ਨੇ ਇਹ ਵੀ ਦੱਸਿਆ ਕਿ ਸਾਲ 1977 'ਚ ਰਿਲਾਇੰਸ ਦੇ ਸ਼ੇਅਰਾਂ 'ਚ ਜਿਨ੍ਹਾਂ ਲੋਕਾਂ ਨੇ 1000 ਰੁਪਏ ਲਗਾਏ ਸਨ, ਉਨ੍ਹਾਂ ਕੋਲ ਅੱਜ 16.5 ਲੱਖ ਰੁਪਏ ਤੋਂ ਜ਼ਿਆਦਾ ਹਨ। ਇਹ ਨਿਵੇਸ਼ਕਾਂ ਦੇ ਪੈਸੇ 'ਚ 1600 ਗੁਣਾ ਵਾਧਾ ਹੈ। ਅੰਬਾਨੀ ਨੇ ਦੱਸਿਆ ਕਿ 1977 'ਚ ਕੰਪਨੀ ਨੂੰ 3 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ, ਜੋ ਹੁਣ ਵਧ ਕੇ 30 ਹਜ਼ਾਰ ਕਰੋੜ ਰੁਪਏ ਤਕ ਪਹੁੰਚ ਗਿਆ ਹੈ। ਇਸ ਦੌਰਾਨ ਕੰਪਨੀ ਦੀ ਕੁੱਲ 33 ਕਰੋੜ ਦੀ ਜਾਇਦਾਦ 20 ਹਜ਼ਾਰ ਗੁਣਾ ਵਧ ਕੇ 7 ਲੱਖ ਕਰੋੜ ਰੁਪਏ ਹੋ ਗਈ ਹੈ।
ਇੰਡੀਅਨ ਬੈਂਕ ਦੇ ਮੁਨਾਫੇ 'ਚ 21.2% ਦਾ ਵਾਧਾ
NEXT STORY