ਨਵੀਂ ਦਿੱਲੀ — ਨੀਰਵ ਮੋਦੀ ਤੋਂ 13000 ਕਰੋੜ ਦਾ ਧੋਖਾ ਖਾ ਚੁੱਕਾ ਪੰਜਾਬ ਨੈਸ਼ਨਲ ਬੈਂਕ ਹੁਣ ਬਹੁਤ ਹੀ ਸੋਚ ਸਮਝ ਕੇ ਪੈਰ ਰੱਖ ਰਿਹਾ ਹੈ। ਬੈਂਕ ਹੁਣ ਲੈਟਰ ਆਫ ਗਰੰਟੀ ਭੇਜਣ 'ਤੇ ਜ਼ਿਆਦਾ ਸਖਤ ਹੋ ਗਿਆ ਹੈ। ਬੈਂਕ ਨੇ ਸਾਰੇ ਬੈਂਕਾਂ ਨੂੰ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਸ ਵਲੋਂ ਭੇਜੇ ਗਏ ਲੈਟਰ ਆਫ ਗਰੰਟੀ ਨੂੰ ਉਹ ਵੀ ਆਪਣੇ ਪੱਧਰ 'ਤੇ ਬ੍ਰਾਂਚ ਦੇ ਜ਼ਰੀਏ ਕਰਾਸ ਚੈੱਕ ਜ਼ਰੂਰ ਕਰਨ।
ਬੈਂਕ ਨੇ ਕਰਾਸ ਚੈੱਕ ਦਾ ਸਿਸਟਮ ਕੀਤਾ ਅਸਾਨ
ਪੰਜਾਬ ਨੈਸ਼ਨਲ ਬੈਂਕ ਵਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਅਨੁਸਾਰ ਬੈਂਕ ਭਾਰਤ ਵਿਚ ਜਦੋਂ ਵੀ ਕਿਸੇ ਵਪਾਰੀ ਨੂੰ ਲੈਟਰ ਆਫ ਗਰੰਟੀ ਦੇ ਰਿਹਾ ਹੈ, ਤਾਂ ਉਸਦੀ ਸੂਚਨਾ ਉਹ ਫਿਜ਼ਿਕਲ ਰੂਪ ਅਤੇ ਆਨ ਲਾਈਨ ਸਿਸਟਮ ਦੋਵਾਂ ਦੇ ਜ਼ਰੀਏ ਸਬੰਧਿਤ ਬੈਂਕ ਨੂੰ ਦੇ ਰਿਹਾ ਹੈ। ਇਨ੍ਹਾ ਹੀ ਨਹੀਂ ਇਸਦੇ ਇਲਾਵਾ ਬੈਂਕ ਨੇ ਬ੍ਰਾਂਚ 'ਤੇ ਵੀ ਕ੍ਰਾਸ ਚੈੱਕ ਦੀ ਸੁਵੀਧਾ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਬਿਜ਼ਨਸਮੈਨ ਵਲੋਂ ਦਿਖਾਈ ਜਾ ਰਹੀ ਲੈਟਰ ਆਫ ਗਾਰੰਟੀ ਨੂੰ ਅਸਾਨੀ ਨਾਲ ਵੈਰੀਫਾਈ ਕੀਤਾ ਜਾ ਸਕੇਗਾ।
ਹੁਣ ਜਨਰਲ ਮੈਨੇਜਰ ਪੱਧਰ 'ਤੇ ਵੀ ਵੈਰੀਫਿਕੇਸ਼ਨ ਦੀ ਸੁਵੀਧਾ
ਪੰਜਾਬ ਨੈਸ਼ਨਲ ਬੈਂਕ ਦੇ ਇਕ ਸਾਬਕਾ ਅਧਿਕਾਰੀ ਅਨੁਸਾਰ ਪਹਿਲਾ ਬੈਂਕ ਵਲੋਂ ਭੇਜੇ ਗਏ ਲੈਟਰ ਆਫ ਗਾਰੰਟੀ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਜਨਰਲ ਮੈਨੇਜਰ ਪੱਧਰ ਦੇ ਅਧਿਕਾਰੀ ਦੇ ਜ਼ਰੀਏ ਕੀਤੀ ਜਾਂਦੀ ਸੀ, ਹੁਣ ਇਹ ਸੁਵਿਧਾ ਬ੍ਰਾਂਚ ਪੱਧਰ 'ਤੇ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਨਾਲ ਕਿਸੇ ਵੀ ਬੈਂਕ ਲਈ ਵੇਰੀਫਿਕੇਸ਼ਨ ਪ੍ਰਕਿਰਿਆ ਆਸਾਨ ਹੋ ਜਾਵੇਗੀ ਅਤੇ ਨਾਲ ਹੀ ਸਮਾਂ ਵੀ ਬਚੇਗਾ।
ਸਖਤ ਮੁਕਾਬਲੇਬਾਜ਼ੀ ਕਾਰਨ ਘੱਟ ਹੋਈ ਦੂਰਸੰਚਾਰ ਕੰਪਨੀਆਂ ਦੀ ਕਮਾਈ
NEXT STORY