ਨਵੀਂ ਦਿੱਲੀ-ਨੀਤੀ ਆਯੋਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 ਤੱਕ ਨਵਾਂ ਭਾਰਤ ਬਣਾਉਣ ਨੂੰ ਅਸਲੀ ਰੂਪ ਦੇਣ ਦੇ ਨਾਲ ਰੋਜ਼ਗਾਰ, ਖੇਤੀਬਾੜੀ, ਕੁਪੋਸ਼ਣ ਅਤੇ ਉੱਚ ਸਿੱਖਿਆ 'ਤੇ ਜ਼ੋਰ ਦੇ ਨਾਲ ਸਾਲ 2018 ਚੁਣੌਤੀਪੂਰਨ ਰਹੇਗਾ। ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਪੱਖਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਜਲਦ ਹੀ ਨਵਾਂ ਭਾਰਤ, 2022 ਦੇ ਦ੍ਰਿਸ਼ਟੀਕੋਣ ਪੱਤਰ ਨੂੰ ਆਖਰੀ ਰੂਪ ਦੇਣਗੇ।
ਕੁਮਾਰ ਨੇ ਕਿਹਾ, ''ਅਗਲੇ ਸਾਲ ਸਾਡਾ (ਨੀਤੀ ਆਯੋਗ) ਜ਼ੋਰ ਖੇਤੀਬਾੜੀ ਬਦਲਾਅ, ਕੁਪੋਸ਼ਣ, ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਹੋਵੇਗਾ। ਅਸੀਂ ਹੁਣ ਪ੍ਰਧਾਨ ਮੰਤਰੀ ਦੇ 2022 ਤੱਕ ਨਵੇਂ ਭਾਰਤ ਦੇ ਸੱਦੇ ਨੂੰ ਆਕਾਰ ਦੇਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ ਅਸੀਂ 15 ਸਾਲ ਦੇ ਦ੍ਰਿਸ਼ਟੀਕੋਣ ਪੱਤਰ 'ਤੇ ਕੰਮ ਕਰਾਂਗੇ।'' ਇਸ ਤੋਂ ਪਹਿਲਾਂ, ਆਯੋਗ ਨੇ 3 ਸਾਲ ਦਾ ਕਾਰਜ ਏਜੰਡਾ, 7 ਸਾਲ ਦੇ ਮੱਧ ਮਿਆਦ ਰਣਨੀਤੀ ਦਸਤਾਵੇਜ਼ ਅਤੇ 15 ਸਾਲ ਦਾ ਦ੍ਰਿਸ਼ਟੀਕੋਣ ਦਸਤਾਵੇਜ਼ ਲਿਆਉਣ ਦੀ ਯੋਜਨਾ ਬਣਾਈ ਸੀ।
ਆਰਥਿਕ ਵਾਧਾ ਦਰ 7.5 ਫੀਸਦੀ ਤੋਂ ਉਪਰ ਰਹੇਗੀ
ਅਰਥਵਿਵਸਥਾ ਦੇ ਬਾਰੇ 'ਚ ਕੁਮਾਰ ਨੇ ਕਿਹਾ ਕਿ ਨਿੱਜੀ ਪੂੰਜੀ ਖਰਚ ਵਧ ਰਿਹਾ ਹੈ ਅਤੇ ਅਸੀਂ ਜਲਦ ਹੀ ਤੇਜ਼ ਰਫਤਾਰ ਅਤੇ ਗੁਣਵੱਤਾਪੂਰਨ ਰੋਜ਼ਗਾਰ ਸਿਰਜਣਾ ਨੂੰ ਦੇਖਾਂਗੇ। ਆਰਥਿਕ ਵਾਧੇ ਦੇ ਬਾਰੇ 'ਚ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਨੇ ਕਿਹਾ, ''ਅਗਲੇ 12 ਮਹੀਨਿਆਂ 'ਚ 2018-19 ਦੀ ਤੀਜੀ ਤਿਮਾਹੀ 'ਚ ਆਰਥਿਕ ਵਾਧਾ ਦਰ 7.5 ਫੀਸਦੀ ਅਤੇ ਉਸ ਤੋਂ ਉਪਰ ਰਹੇਗੀ, ਉਥੇ ਅਗਲੇ 2 ਸਾਲਾਂ 'ਚ ਸਾਡੀ ਆਰਥਿਕ ਵਾਧਾ ਦਰ 8 ਫੀਸਦੀ ਹੋਵੇਗੀ।'' ਉਨ੍ਹਾਂ ਅਗਲੇ 5 ਸਾਲਾਂ 'ਚ ਦੋਹਰੇ ਅੰਕ 'ਚ ਆਰਥਿਕ ਵਾਧਾ ਦਰ ਹਾਸਲ ਕਰਨ ਦੀ ਗੱਲ ਕਹੀ, ਜਿਸ ਦਾ ਆਧਾਰ ਅਸੰਗਠਿਤ ਖੇਤਰ ਦੇ ਸੰਗਠਿਤ ਖੇਤਰ 'ਚ ਆਉਣ, ਵਪਾਰ ਸਰਲਤਾ ਅਤੇ ਨਿਵੇਸ਼ ਨਿਯਮਾਂ ਦਾ ਸਰਲੀਕਰਨ ਹੈ।
ਉਡਾਣ : ਵੀ. ਜੀ. ਐੱਫ. 'ਤੇ ਨਹੀਂ ਲੱਗੇਗਾ ਜੀ. ਐੱਸ. ਟੀ.
NEXT STORY