ਨਵੀਂ ਦਿੱਲੀ— ਭਾਰਤ ਦੇ ਪੈਨਸ਼ਨ ਸਿਸਟਮ ਨੂੰ 30 ਦੇਸ਼ਾਂ 'ਤੇ ਕੀਤੀ ਗਈ ਇਕ ਸਟਡੀ 'ਚ 28ਵਾਂ ਸਥਾਨ ਮਿਲਿਆ ਹੈ। ਜਨਸੰਖਿਆ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਰਹਿਣ ਵਾਲਾ ਭਾਰਤ ਪੈਨਸ਼ਨ ਪ੍ਰਣਾਲੀ 'ਚ ਬਹੁਤ ਪਿੱਛੇ ਹੈ। ਮੈਲਬਰਨ ਮਰਸਰ ਗਲੋਬਲ ਪੈਨਸ਼ਨ ਇਨਡੈਕਸ 2017 ਦੇ ਮੁਕਾਬਕ ਏਸ਼ੀਆ ਦੀ ਤੀਜੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਭਾਰਤ ਦੀ ਇਨਡੈਕਸ ਵੈਲਿਊ ਪਿੱਛਲੇ ਸਾਲ ਦੇ 43.4 ਤੋਂ ਵਧ ਕੇ 44.9 ਚਾਹੇ ਹੋ ਗਈ ਹੋਵੇ ਪਰ ਭਾਰਤ ਦੀ ਰੈਂਕਿੰਗ ਅਜੇ ਵੀ ਬਹੁਤ ਖਰਾਬ ਹੈ।
ਵਰਲਡ ਇਕਨਾਮਿਕ ਫੋਰਮ ਦੀ ਗਲੋਬਲ ਹਿਊਮਨ ਕੈਪੀਟਲ ਰਿਪੋਰਟ ਦੇ ਮੁਤਾਬਕ ਭਾਰਤ ਦੀ 7.4 ਫੀਸਦੀ ਵਰਕਿੰਗ ਜਨਸੰਖਿਆ ਪੈਨਸ਼ਨ ਕਵਰ 'ਚ ਆਉਂਦੀ ਹੈ। ਜਰਮਨੀ 'ਚ ਇਹ ਅੰਕੜਾ 65 ਫੀਸਦੀ ਤੇ ਬ੍ਰਾਜ਼ੀਲ 'ਚ 31 ਫੀਸਦੀ ਹੈ। ਭਾਰਤ ਦੀ ਜਨਸੰਖਿਆ ਦੇ ਪੈਨਸ਼ਨ ਕਵਰ 'ਚ ਨਾ ਆਉਣ ਦਾ ਕਾਰਨ ਵੱਡਾ ਅਸੰਗਠਿਤ ਖੇਤਰ ਤੇ ਰਿਟਾਇਰਮੈਂਟ ਪ੍ਰੋਗਰਾਮ ਘੱਟ ਹੋਣਾ ਹੈ।
ਗਲੋਬਲ ਪੈਨਸ਼ਨ ਇਨਡੈਕਸ ਦਾ ਇਹ 9ਵਾਂ ਐਡੀਸ਼ਨ ਹੈ, ਜਿਸ 'ਚ 30 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਦੁਨੀਆ ਦੀ 60 ਫੀਸਦੀ ਅਬਾਦੀ ਨੂੰ ਕਵਰ ਕੀਤਾ ਗਿਆ ਸੀ। ਲਿਸਟ 'ਚ ਚੋਟੀ 'ਤੇ ਸਥਾਨ ਡੈਨਮਾਰਕ ਨੇ ਬਣਾਇਆ ਹੈ ਤੇ ਇਸ 'ਚ ਅਰਜਨਟੀਨਾ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਨਵਾਂ ਪਿਆਜ਼ ਆਉਣ 'ਤੇ ਵੀ ਨਹੀਂ ਘਟੀਆਂ ਕੀਮਤਾਂ
NEXT STORY