ਨਵੀਂ ਦਿੱਲੀ—ਆਰ.ਬੀ.ਆਈ. ਨੇ ਵੱਖ-ਵੱਖ ਮਾਮਲਿਆਂ 'ਚ ਐਕਸਿਸ ਬੈਂਕ 'ਤੇ 3 ਕਰੋੜ ਅਤੇ ਇੰਡੀਅਨ ਓਵਰਸੀਜ਼ ਬੈਂਕ 'ਤੇ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰ ਬੈਂਕ ਨੇ ਸੋਮਵਾਰ ਨੂੰ ਦੱਸਿਆ ਕਿ ਐੱਨ.ਪੀ.ਏ. ਦੇ ਸੰਬੰਧ 'ਚ ਦਿਸ਼ਾ ਨਿਰਦੇਸ਼ਾਂ ਦੇ ਉਲੰਘਣਾ ਦੇ ਮਾਮਲੇ 'ਚ ਉਸ ਨੇ ਐਕਸਿਸ ਬੈਂਕ 'ਤੇ ਜੁਰਮਾਨਾ ਲਗਾਇਆ ਹੈ। ਬੈਂਕ ਦੀ 31 ਮਾਰਚ 2016 ਦੀ ਵਿੱਤੀ ਸਥਿਤੀ ਦੇ ਆਧਾਰ 'ਚੇ ਨਿਰਖਣ ਦੌਰਾਨ ਇਹ ਗੱਲ ਸਾਹਮਣੇ ਆਈ ਸੀ। ਬੈਂਕ ਨੂੰ 16 ਨਵੰਬਰ 2017 ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਬੈਂਕ ਦੇ ਲਿਖਤ ਜਵਾਬ ਅਤੇ ਵਿਅਕਤੀਗਤ ਸੁਣਵਾਈ ਤੋਂ ਬਾਅਦ ਉਸੇ ਦਿਸ਼ਾ ਨਿਰਦੇਸ਼ਾਂ ਦੇ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਅਤੇ ਉਸ 'ਤੇ 3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਇੰਡੀਅਨ ਓਵਰਸੀਜ਼ ਬੈਂਕ 'ਤੇ 'ਆਪਣੇ ਗਾਹਕ ਨੂੰ ਜਾਣੋ' (ਕੇ.ਵਾਈ.ਸੀ.) ਸੰਬੰਧੀ ਨਿਯਮਾਂ ਦੇ ਉਲੰਘਣ ਲਈ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਮਾਮਲਾ ਬੈਂਕ ਦੀ ਇਕ ਸ਼ਾਖਾ 'ਚ ਫਰਜ਼ੀਵਾੜੇ ਨਾਲ ਸੰਬਧਿਤ ਹੈ। ਦਸਤਾਵੇਜਾਂ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੈਂਕ ਦੇ ਕੇ.ਵਾਈ.ਸੀ. ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਸੀ। ਬੈਂਕ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਬੈਂਕ ਦੇ ਲਿਖਿਤ ਜਵਾਬ ਅਤੇ ਵਿਅਕਤੀਗਤ ਸੁਣਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਪਾਉਂਦੇ ਹੋਏ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਨਹੀਂ ਦਿੱਤਾ ਬੇਟੇ ਦੀ ਮੌਤ ਦਾ ਕਲੇਮ, ਹੁਣ ਬੈਂਕ ਤੇ ਇੰਸ਼ੋਰੈਂਸ ਕੰਪਨੀ ਦੇਣਗੇ 3.10 ਲੱਖ
NEXT STORY