ਨਵੀਂ ਦਿੱਲੀ-ਬੁੱਧਵਾਰ ਨੂੰ ਓਪਨਿੰਗ ਟਰੇਂਡ 'ਚ ਰੁਪਿਆ 11 ਪੈਸੇ ਟੁੱਟ ਕੇ 78.96 ਦੇ ਰਿਕਾਰਡ ਲੋਅ 'ਤੇ ਜਾਂਦਾ ਨਜ਼ਰ ਆਇਆ ਹੈ। ਵਿਦੇਸ਼ੀ ਫੰਡਾਂ ਵਲੋਂ ਲਗਾਤਾਰ ਹੋ ਰਹੀ ਬਿਕਵਾਲੀ ਦੇ ਚੱਲਦੇ ਰੁਪਏ 'ਤੇ ਦਬਾਅ ਬਣਿਆ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ ਕਮਜ਼ੋਰੀ ਦੇ ਨਾਲ ਖੁੱਲ੍ਹਿਆ ਸੀ ਅਤੇ ਇਸ 'ਚ 78.86 ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ।
ਬਾਜ਼ਾਰ ਦੇ ਅੱਗੇ ਵਧਣ ਦੇ ਨਾਲ ਹੀ ਰੁਪਏ ਦੀ ਕਮਜ਼ੋਰੀ ਵੀ ਅੱਗੇ ਵਧਦੀ ਗਈ ਅਤੇ ਇਹ ਪਿਛਲੇ ਕਲੋਜਿੰਗ ਤੋਂ 11 ਪੈਸੇ ਫਿਸਲ ਕੇ 78.96 ਦੇ ਆਲੇ-ਦੁਆਲੇ ਤੱਕ ਆ ਗਿਆ। ਫਿਲਹਾਲ 10.40 ਵਜੇ ਦੇ ਆਲੇ-ਦੁਆਲੇ 78.89 ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਰੁਪਿਆ 48 ਪੈਸੇ ਕਮਜ਼ੋਰ ਹੋ ਕੇ 78.85 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੈਂਸੈਕਸ 500 ਅੰਕ ਫਿਸਲ ਕੇ 52623 ਅਤੇ ਨਿਫਟੀ 15705 'ਤੇ ਖੁੱਲ੍ਹਿਆ
NEXT STORY