ਮੁੰਬਈ (ਭਾਸ਼ਾ) - ਵਿਦੇਸ਼ਾਂ 'ਚ ਅਮਰੀਕੀ ਮੁਦਰਾ 'ਚ ਮਜ਼ਬੂਤੀ ਨਾਲ ਸ਼ੁਰੂਆਤੀ ਕਾਰੋਬਾਰ 'ਚ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਟੁੱਟ ਕੇ 79.90 ਰੁਪਏ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 79.80 'ਤੇ ਖੁੱਲ੍ਹਿਆ। ਬਾਅਦ ਵਿਚ ਹੋਰ ਗਿਰਾਵਟ ਦਰਜ ਕਰਦੇ ਹੋਏ, ਇਹ 79.90 'ਤੇ ਆ ਗਿਆ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 12 ਪੈਸੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਮਵਾਰ ਨੂੰ ਰੁਪਿਆ ਨੌ ਪੈਸੇ ਚੜ੍ਹ ਕੇ 79.78 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.08 ਫੀਸਦੀ ਵਧ ਕੇ 109.62 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.80 ਫੀਸਦੀ ਡਿੱਗ ਕੇ 94.97 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 811.75 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਲਾਇੰਸ ਇੰਡਸਟਰੀਜ਼ ਖ਼ਰੀਦੇਗੀ ਅਮਰੀਕੀ ਕੰਪਨੀ SenseHawk 'ਚ 79.4 ਫ਼ੀਸਦੀ ਹਿੱਸੇਦਾਰੀ
NEXT STORY