ਨਵੀਂ ਦਿੱਲੀ—ਘਰੇਲੂ ਬਾਜ਼ਾਰ 'ਚ ਚੰਗੇ ਵਾਧੇ ਨਾਲ ਸ਼ੁਰੂਆਤ ਦੇਖਣ ਨੂੰ ਮਿਲੀ ਸੀ। ਅੱਜ ਸੈਂਸੈਕਸ 135 ਅੰਕ ਵਧ ਕੇ 31,394 ਅੰਕ 'ਤੇ ਉਧਰ ਨਿਫਟੀ 61 ਅੰਕ ਉਛਲ ਕੇ 9816 ਦੇ ਪੱਧਰ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 33.00 ਅੰਕ ਭਾਵ 0.11 ਫੀਸਦੀ ਵਧ ਕੇ 31,291.85 'ਤੇ ਅਤੇ ਨਿਫਟੀ 11.20 ਅੰਕ ਭਾਵ 0.11 ਫੀਸਦੀ ਵਧ ਕੇ 9,765.55 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਡਿੱਗ ਕੇ 14926 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 15125 ਤੱਕ ਪਹੁੰਚਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ 0.75 ਫੀਸਦੀ ਦੀ ਕਮਜ਼ੋਰੀ ਨਾਲ 17,650 ਦੇ ਹੇਠਾਂ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਨਿਫਟੀ ਦਾ ਮਿਡਕੈਪ 100 ਇੰਡੈਕਸ 17930 ਤੱਕ ਪਹੁੰਚਿਆ ਸੀ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਤੱਕ ਡਿੱਗ ਕੇ ਬੰਦ 15410 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 15585 ਤੱਕ ਪਹੁੰਚਿਆ ਸੀ।
ਪਾਵਰ ਸ਼ੇਅਰਾਂ 'ਚ ਬਿਕਵਾਲੀ ਦਾ ਦਬਾਅ
ਆਟੋ, ਐੱਫ. ਐੱਮ. ਸੀ. ਜੀ., ਆਈ. ਟੀ., ਮੈਟਲ,ਪੀ. ਐੱਸ. ਯੂ. ਬੈਂਕ, ਰਿਐਲਟੀ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਪਾਵਰ ਸ਼ੇਅਰਾਂ 'ਚ ਬਿਕਵਾਲੀ ਦਾ ਦਬਾਅ ਦੇਖਣ ਨੂੰ ਮਿਲਿਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.9 ਫੀਸਦੀ ਅਤੇ ਪੀ. ਐੱਸ. ਯੂ. ਇੰਡੈਕਸ 'ਚ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦੇ ਐੱਫ. ਐੱਮ. ਸੀ. ਜੀ., ਆਈ. ਟੀ. ਅਤੇ ਮੈਟਲ ਇੰਡੈਕਸ ਵੀ ਸੁਸਤ ਹੋ ਕੇ ਬੰਦ ਹੋਏ ਹਨ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 1.2 ਫੀਸਦੀ, ਕੈਪੀਟਲ ਗੁਡਸ 'ਚ 0.6 ਫੀਸਦੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.6 ਫੀਸਦੀ ਅਤੇ ਪਾਵਰ ਇੰਡੈਕਸ 'ਚ 1.1 ਫੀਸਦੀ ਦੀ ਕਮਜ਼ੋਰੀ ਆਈ ਹੈ।
ਸੰਸਾਰਿਕ ਦਬਾਅ ਕਾਰਨ ਆਈ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ
NEXT STORY