ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਚ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 190.72 ਅੰਕ ਯਾਨੀ 0.50 ਫੀਸਦੀ ਦੇ ਵਾਧੇ ਨਾਲ 38,071.12 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 36.75 ਅੰਕ ਯਾਨੀ ਕਿ 0.33 ਫੀਸਦੀ ਦੇ ਵਾਧੇ ਨਾਲ 11,271.30 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਇੰਫੋਸਿਸ, ਟਾਟਾ ਸਟੀਲ, ਵੇਦਾਂਤਾ, ਕੋਲ ਇੰਡੀਆ, ਕੋਟਕ ਮਹਿੰਦਰਾ ਬੈਂਕ, ਸਟੇਟ ਬੈਂਕ ਆਫ ਇੰਡੀਆ, ਅਲਟ੍ਰਾਟੇਕ ਸੀਮੈਂਟ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਗਿਰਾਵਟ ਵਾਲੇ ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਟੀ.ਸੀ.ਐਸ., ਟੇਕ ਮਹਿੰਦਰਾ, ਆਈ.ਓ.ਸੀ., ਭਾਰਤੀ ਏਅਰਟੈੱਲ, ਜ਼ੀ ਲਿਮਟਿਡ, ਐਚ.ਸੀ.ਐਲ. ਟੇਕ, ਰਿਲਾਇੰਸ, ਸਨ ਫਾਰਮਾ ਅਤੇ ਐਨ.ਟੀ.ਪੀ.ਸੀ. ਦੇ ਸ਼ੇਅਰ ਸ਼ਾਮਲ ਹਨ।
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਸ਼ੁੱਕਰਵਾਰ ਨੂੰ ਆਈ.ਟੀ. ਅਤੇ ਫਾਰਮਾ ਤੋਂ ਇਲਾਵਾ ਸਾਰੇ ਸੈਕਟਰਸ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ 'ਚ ਆਟੋ, ਐਫ.ਐਮ.ਸੀ.ਜੀ., ਰਿਐਲਿਟੀ, ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹੈ।
24 ਪੈਸੇ ਮਜ਼ਬੂਤ ਹੋ ਕੇ 70.83 ਦੇ ਪੱਧਰ 'ਤੇ ਖੁਲ੍ਹਿਆ ਰੁਪਿਆ
ਰੁਪਏ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 24 ਪੈਸੇ ਦੇ ਵਾਧੇ ਨਾਲ 70.83 ਦੇ ਪੱਧਰ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ ਬਿਨਾਂ ਕਿਸੇ ਬਦਲਾਅ ਦੇ 31 ਪੈਸੇ ਕਮਜ਼ੋਰ ਹੋ ਕੇ 71.07 ਦੇ ਪੱਧਰ 'ਤੇ ਬੰਦ ਹੋਇਆ ਸੀ।
ਏਅਰ ਇੰਡੀਆ ਦੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਫਲਾਈਟ 'ਚ ਮਿਲੇਗਾ ਪੰਜਾਬੀ ਤੜਕੇ ਦਾ ਸੁਆਦ
NEXT STORY