ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2 ਜੂਨ ਨੂੰ ਸਮਾਪਤ ਹਫ਼ਤੇ ’ਚ 5.929 ਅਰਬ ਡਾਲਰ ਵਧ ਕੇ 595.067 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਲਗਾਤਾਰ ਦੋ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ ਘਟਿਆ ਸੀ। ਇਸ ਤੋਂ ਪਹਿਲਾਂ ਦੇ ਹਫਤੇ ’ਚ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 4.34 ਅਰਬ ਡਾਲਰ ਘਟ ਕੇ 589.14 ਅਰਬ ਡਾਲਰ ਰਹਿ ਗਿਆ ਸੀ। ਅਕਤੂਬਰ 2021 ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ’ਤੇ ਪੁੱਜ ਗਿਆ ਸੀ ਪਰ ਗਲੋਬਲ ਘਟਨਾਵਾਂ ਕਾਰਣ ਪੈਦਾ ਦਬਾਅ ਦਰਮਿਆਨ ਕੇਂਦਰੀ ਬੈਂਕ ਦੇ ਰੁਪਏ ਦੇ ਬਚਾਅ ਲਈ ਮੁਦਰਾ ਭੰਡਾਰ ਦੀ ਵਰਤੋਂ ਕਰਨ ਨਾਲ ਇਸ ’ਚ ਗਿਰਾਵਟ ਆਈ।
ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ 2 ਜੂਨ ਨੂੰ ਸਮਾਪਤ ਹਫ਼ਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦਾਂ 5.27 ਅਰਬ ਡਾਲਰ ਵਧ ਕੇ 526.201 ਅਰਬ ਡਾਲਰ ਹੋ ਗਈਆਂ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਈ ਘਟ-ਵਧ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਸੋਨੇ ਦੇ ਭੰਡਾਰ ਦਾ ਮੁੱਲ 65.5 ਕਰੋੜ ਡਾਲਰ ਵਧ ਕੇ 45.557 ਅਰਬ ਡਾਲਰ ਹੋ ਗਿਆ।
ਅੰਕੜਿਆਂ ਮੁਤਾਬਕ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 60 ਲੱਖ ਡਾਲਰ ਘਟ ਕੇ 18.186 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫ਼ਤੇ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵਿਚ ਰੱਖਿਆ ਦੇਸ਼ ਦਾ ਮੁਦਰਾ ਭੰਡਾਰ ਇਕ ਕਰੋੜ ਡਾਲਰ ਵਧ ਕੇ 5.123 ਅਰਬ ਡਾਲਰ ਹੋ ਗਿਆ।
ਐੱਸ. ਬੀ. ਆਈ. ਚਾਲੂ ਵਿੱਤੀ ਸਾਲ ’ਚ 50,000 ਕਰੋੜ ਰੁਪਏ ਜੁਟਾਏਗਾ
NEXT STORY