ਨਵੀਂ ਦਿੱਲੀ — ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੇ ਬਾਅਦ ਕੰਟੀਨ ਸਟੋਰਜ਼ ਵਿਭਾਗ ਨੇ ਸ਼ਰਾਬ ਦੇ ਬਹੁਤ ਹੀ ਮਨਪਸੰਦ ਦਰਾਮਦੀ ਬ੍ਰਾਂਡ ਦੇ ਨਵੇਂ ਆਰਡਰ ਨਹੀਂ ਲਏ। ਹਾਲਾਂਕਿ ਸੀਐਸਡੀ(000) ਨੇ ਅਜੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 'ਹਿਲਹਾਲ ਪੇਰਨਾਡ ਰਿਕਾਰਡ(Pernod Ricard)' ਅਤੇ ਡਿਆਜੀਓ (Diageo) ਦੇ ਆਯਾਤ 'ਤੇ ਪਾਬੰਦੀ ਲਗਾਈ ਗਈ ਹੈ।
ਆਯਾਤਿਤ ਸ਼ਰਾਬ ਦਾ 50 ਫੀਸਦੀ ਸਟਾਕ ਸਪਲਾਈ ਹੁੰਦੈ ਫੌਜ ਦੀ ਕੰਟੀਨ 'ਚ
ਇਕ ਅੰਗਰੇਜ਼ੀ ਅਖਬਾਰ ਅਨੁਸਾਰ, ਮਸਲਾ ਅਜੇ ਵੀ ਵਿਚਾਰ ਅਧੀਨ ਹੈ, ਇਸ ਬਾਰੇ ਅੰਤਮ ਫੈਸਲਾ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ ਸ਼ਰਾਬ ਦਾ ਹੀ ਨਹੀਂ, ਵਿਭਾਗ ਵੱਲੋਂ ਕੋਰੋਨਾ ਸੰਕਰਮਨ ਦੌਰਾਨ ਤਾਲਾਬੰਦੀ ਦਰਮਿਆਨ ਸਿਰਫ ਜ਼ਰੂਰੀ ਸਮਾਨ ਖਰੀਦਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਦਰਾਮਦ ਕੀਤੀ ਗਈ ਸ਼ਰਾਬ 'ਤੇ ਪਾਬੰਦੀ ਦਾ ਵਪਾਰ 'ਤੇ ਜ਼ਿਆਦਾ ਅਸਰ ਨਹੀਂ ਪਏਗਾ ਕਿਉਂਕਿ ਇਸਦਾ ਸ਼ੇਅਰ ਬਹੁਤ ਘੱਟ ਹੈ।'
ਲਗਭਗ 50 ਪ੍ਰਤੀਸ਼ਤ ਦਰਾਮਦ ਕੀਤੀ ਗਈ ਸ਼ਰਾਬ ਫੌਜ ਦੀਆਂ ਕੰਟੀਨਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਇਸ ਵਿਚ ਫ੍ਰੈਂਚ ਕੰਪਨੀ ਪੇਰਨੋਡ ਰਿਕਾਰਡ ਅਤੇ ਯੂਕੇ ਦੀ ਕੰਪਨੀ ਡਿਆਜਿਓ ਸ਼ਾਮਲ ਹਨ। ਸੀਐਸਡੀ ਪੂਰੇ ਭਾਰਤ 'ਚ ਲਗਭਗ 5,000 ਸਟੋਰ ਚਲਾਉਂਦਾ ਹੈ ਜੋ ਹਰ ਸਾਲ ਸ਼ਰਾਬ ਦੇ 11 ਮਿਲੀਅਨ ਕੇਸ ਵੇਚਦੇ ਹਨ। ਇਸ ਦਾ ਅੱਧਾ ਹਿੱਸਾ ਲਗਭਗ 'ਰਮ' ਦਾ ਹੁੰਦਾ ਹੈ, ਜਦੋਂ ਕਿ 1 ਤੋਂ 1.2 ਲੱਖ ਕੇਸ ਕਰੀਬ ਦਰਾਮਦ ਸ਼ਰਾਬ ਦੇ ਹੁੰਦੇ ਹਨ। ਇਕ ਕੇਸ ਵਿਚ ਤਕਰੀਬਨ 9 ਲੀਟਰ ਅਲਕੋਹਲ ਜਾਂ 750 ਮਿ.ਲੀ. ਦੀਆਂ 12 ਬੋਤਲਾਂ ਹੁੰਦੀਆਂ ਹਨ। ਕੰਟੀਨ ਵਿਚ ਇਹ ਸ਼ਰਾਬ ਡਿਸਕਾਊਂਟ 'ਚ ਵੇਚੀ ਜਾਂਦੀ ਹੈ।
ਟੋਇਟਾ ਕਿਰਲੋਸਕਰ ਦੇ ਇਸ ਪਲਾਂਟ 'ਚ ਦੋ ਕਰਮਚਾਰੀ ਕੋਰੋਨਾ ਦਾ ਸ਼ਿਕਾਰ
NEXT STORY