ਨਵੀਂ ਦਿੱਲੀ — ਦੁਨੀਆ ਭਰ ਦੀ ਆਰਥਿਕਤਾ ’ਚ ਕੋਰੋਨਾ ਲਾਗ ਕਾਰਨ ਭਾਰੀ ਗਿਰਾਵਟ ਵੇਖੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ-ਆਪਣੇ ਤਰੀਕੇ ਨਾਲ ਅਰਥਚਾਰੇ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਸਰਕਾਰਾਂ ਅਤੇ ਕੇਂਦਰੀ ਬੈਂਕ ਉਤਸ਼ਾਹ ਪੈਕੇਜ ਦੀ ਘੋਸ਼ਣਾ ਕਰ ਰਹੇ ਹਨ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਖੇਤਰਾਂ ਦੇ ਸੁਧਾਰ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਗਲੋਬਲ ਪੱਧਰ ’ਤੇ ਆਰਥਿਕ ਮੰਦੀ ਦੇ ਕਾਰਨ ਸਾਰੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਨੀਤੀਗਤ ਦਰਾਂ ਨੂੰ ਲਗਾਤਾਰ ਘਟਾ ਦਿੱਤਾ ਹੈ। ਭਾਰਤ ਵਿਚ ਵੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਨੀਤੀਗਤ ਦਰਾਂ ਵਿਚ ਕਾਫ਼ੀ ਕਟੌਤੀ ਕੀਤੀ ਹੈ। ਇਸ ਨਾਲ ਲੋਕਾਂ ਨੂੰ ਇੱਕ ਸਸਤਾ ਕਰਜ਼ਾ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰ ਸਕਣ।
ਡੈਨਮਾਰਕ ’ਚ ਬਿਨਾਂ ਵਿਆਜ ਦੇ ਮਿਲ ਰਿਹੈ ਹੋਮ ਲੋਨ
ਜਿੱਥੇ ਭਾਰਤ ਵਿਚ ਹੋਮ ਲੋਨ ਦੀ ਵਿਆਜ ਦਰ ਸੱਤ ਪ੍ਰਤੀਸ਼ਤ ਤੋਂ ਨੌਂ ਪ੍ਰਤੀਸ਼ਤ ਦੇ ਵਿਚਕਾਰ ਹੈ, ਉਥੇ ਯੂਰਪੀਅਨ ਦੇਸ਼ ਡੈਨਮਾਰਕ ਵਿਚ ਬੈਂਕ ਜ਼ੀਰੋ ਪ੍ਰਤੀਸ਼ਤ ਦੀ ਨਿਰਧਾਰਤ ਵਿਆਜ ਦਰ ’ਤੇ 20 ਸਾਲਾਂ ਲਈ ਹੋਮ ਲੋਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੈੱਨਮਾਰਕ ਦੇ ਕੇਂਦਰੀ ਬੈਂਕ ਨੇ ਪਿਛਲੇ ਕਈ ਸਾਲਾਂ ਤੋਂ ਇੱਕ ਨੈਗੇਟਿਵ ਵਿਆਜ ਦਰ ਰੱਖੀ ਹੋਈ ਹੈ। 2012 ਵਿਚ ਨੀਤੀ ਨਿਰਮਾਤਾਵਾਂ ਨੇ ਯੂਰੋ ਦੇ ਮੁਕਾਬਲੇ ਡੈੱਨਮਾਰਕੀ ਨੈਸ਼ਨਲ ਬੈਂਕ ਦੀ ਵਿਆਜ ਦਰ ਨੂੰ ਜ਼ੀਰੋ ਤੋਂ ਘਟਾ ਦਿੱਤਾ ਸੀ, ਜਿਹੜੀ ਕਿ ਅਜੇ ਵੀ ਬਰਕਰਾਰ ਹੈ।
ਇਹ ਵੀ ਪੜ੍ਹੋ : ਲੋਹੜੀ ’ਤੇ ਸਰਕਾਰ ਦੇ ਰਹੀ ਬਾਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ
ਜ਼ਿਸਕ ਬੈਂਕ ਨੇ -0.5% ਦੀ ਦਰ ਨਾਲ ਦਿੱਤਾ ਕਰਜ਼ਾ
ਡੈਨਮਾਰਕ ਦੇ ਬੈਂਕ ਨੇ ਤਾਂ ਹੱਦ ਹੀ ਕਰ ਦਿੱਤੀ , ਇਸ ਦੀ ਅਧਿਕਾਰਤ ਵਿਆਜ ਦਰ -0.75 ਪ੍ਰਤੀਸ਼ਤ ਹੈ। ਯੂਰਪੀਅਨ ਦੇਸ਼ ਦੇ ਨੋਰਡੀਆ ਬੈਂਕ ਨੇ ਜ਼ੀਰੋ ਵਿਆਜ ਦਰ ’ਤੇ ਹੋਮ ਲੋਨ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਡੈਨਿਸ਼ ਬੈਂਕਾਂ, ਨਾਈਕਰੇਡਿਟ ਰੀਅਲਕ੍ਰੈਡਿਟ ਅਤੇ ਡੈਨਸਕੇ ਬੈਂਕ ਨੇ ਵੀ ਜ਼ੀਰੋ ਪ੍ਰਤੀਸ਼ਤ ਵਿਆਜ ਦਰ ਦੀ ਪੇਸ਼ਕਸ਼ ਕੀਤੀ ਹੈ। ਅਗਸਤ 2019 ਡੈਨਮਾਰਕ ਦੇ ਜਿਸਕ ਬੈਂਕ ਨੇ ਗਾਹਕਾਂ ਨੂੰ 10 ਸਾਲਾਂ ਲਈ -0.5% ਦੀ ਦਰ ਨਾਲ ਘਰੇਲੂ ਕਰਜ਼ੇ ਦੀ ਪੇਸ਼ਕਸ਼ ਕੀਤੀ ਸੀ। ਭਾਵ ਗਾਹਕਾਂ ਨੂੰ ਹੋਮ ਲੋਨ ਦੀ ਪੂਰੀ ਰਕਮ ਵਾਪਸ ਨਹੀਂ ਕਰਨੀ ਪਈ। ਉਨ੍ਹਾਂ ਨੂੰ ਇਸ ’ਤੇ 0.5 ਪ੍ਰਤੀਸ਼ਤ ਦੀ ਛੋਟ ਮਿਲੀ ਸੀ।
ਇਹ ਵੀ ਪੜ੍ਹੋ : ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ
ਵਿਆਜ ਦਰਾਂ ਵਿਚ ਵਾਧੇ ਦੀ ਕੋਈ ਸੰਭਾਵਨਾ ਨਹੀਂ
ਇਸ ਪ੍ਰਸੰਗ ਵਿਚ ਨੈਸ਼ਨਲ ਬੈਂਕ ਦੇ ਗਵਰਨਰ ਲਾਰਸ ਰੋਡੇ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵਿਆਜ ਦਰਾਂ ਵਿਚ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ। ਨਕਾਰਾਤਮਕ ਦਰਾਂ ਡੈਨਮਾਰਕ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੀਆਂ ਹਨ। ਇਸ ਨਾਲ ਡੈਨਮਾਰਕ ਵਿਚ ਬੇਰੁਜ਼ਗਾਰੀ ਦੀ ਦਰ ’ਚ ਵੀ ਗਿਰਾਵਟ ਆਈ। ਇਸ ਤੋਂ ਪਹਿਲਾਂ ਸਵਿਟਜ਼ਰਲੈਂਡ, ਸਵੀਡਨ ਅਤੇ ਜਾਪਾਨ ਵਰਗੇ ਦੇਸ਼ਾਂ ਨੇ ਵੀ ਵਿੱਤੀ ਸੰਕਟ ਦੇ ਸਮੇਂ ਵਿਆਜ ਦਰ ਨੂੰ ਜ਼ੀਰੋ ’ਤੇ ਜਾਂ ਨੇੜੇ ਰੱਖਿਆ ਸੀ।
ਇਹ ਵੀ ਪੜ੍ਹੋ : ਹੁਣ Pizza ਤੋਂ ਲੈ ਕੇ ਵੈਕਸੀਨ ਤੱਕ ਦੀ ਡਿਲਿਵਰੀ ਕਰੇਗਾ Drone,ਇਨ੍ਹਾਂ ਕੰਪਨੀਆਂ ਨੂੰ ਮਿਲੀ ਇਜਾਜ਼ਤ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਮਾਹਰਾਂ ਦੀ ਰਾਏ, ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟਾ ਜੀ. ਡੀ. ਪੀ. ਦਾ 7.5 ਫ਼ੀਸਦੀ ਰਹੇਗਾ
NEXT STORY