ਜਲੰਧਰ—ਹੁੰਡਈ ਇੰਡੀਆ 2017 ਤੋਂ ਹੀ ਆਪਣੇ ਉਤਪਾਦਾਂ ਨੂੰ ਅਪਡੇਟ ਕਰਨ 'ਚ ਜੁੱਟੀ ਹੋਈ ਹੈ। ਕੰਪਨੀ ਨੇ ਭਾਰਤ 'ਚ ਐਕਸੈਂਟ ਦੇ ਫੇਸਲਿਫਟ ਵਰਜ਼ਨ ਦੇ ਨਾਲ ਹੀ ਗਰੈਂਡ ਆਈ10 ਅਤੇ ਆਈ20 ਅਪਡੇਟ ਕਰਕੇ ਲਾਂਚ ਕੀਤੀ ਹੈ ਅਤੇ ਦੱਸਣਯੋਗ ਹੈ ਕਿ ਨਵੀਂ ਜਨਰੇਸ਼ਨ ਵਰਨਾ ਹੁੰਡਈ ਦਾ ਵੱਡਾ ਲਾਂਚ ਵੀ ਰਿਹਾ। ਹੁਣ ਕੰਪਨੀ ਇਕ ਹੋਰ ਕਾਰ ਨੂੰ ਅਪਡੇਟ ਕਰਕੇ ਬਾਜ਼ਾਰ 'ਚ ਲਾਂਚ ਕਰਨ ਵਾਲੀ ਹੈ ਜਿਸ ਨੂੰ ਹਾਲ ਹੀ 'ਚ ਸਪਾਟ ਕੀਤਾ ਗਿਆ ਹੈ। ਹੁੰਡਈ ਜਲਦ ਹੀ ਆਪਣੀ ਮਸ਼ਹੂਰ ਸਬਕਾਮਪੈਕਟ ਐੱਸ.ਯੂ.ਵੀ. ਕ੍ਰੇਟਾ ਦਾ ਫੇਸਲਿਫਟ ਵਰਜ਼ਨ ਲਿਆਉਣ ਵਾਲੀ ਹੈ ਜੋ ਮੁਕਾਬਲੇ ਨਾਲ ਭਰੇ ਭਾਰਤੀ ਆਟੋਮੋਬਾਇਲ ਬਾਜ਼ਾਰ 'ਚ ਕੰਪਨੀ ਨੂੰ ਮਜ਼ਬੂਤ ਸਥਿਤੀ 'ਚ ਲਿਆਵੇਗੀ। ਹਾਲੀਆ ਸਪਾਟ ਹੋਈ ਕ੍ਰੇਟਾ ਫੇਸਲਿਫਟ ਕਾਰ ਦੇ ਟੈਸਟ ਮਾਡਲ ਸੀ ਅਤੇ ਇਸ 'ਚ ਲੱਗੇ ਸਪਾਰਟ ਅਲਾਏ ਵ੍ਹੀਲਸ ਨੂੰ ਦੇਖ ਕੇ ਕਿਹਾ ਜਾ ਸਕਦੈ ਕਿ ਇਹ ਕ੍ਰੇਟਾ ਦਾ ਟਾਪ ਮਾਡਲ ਹੋਵੇਗਾ।
ਇੰਜਣ
ਮੰਨਿਆ ਜਾ ਰਿਹੈ ਕਿ 2018 ਹੁੰਡਈ ਕ੍ਰੇਟਾ ਫੇਸਲਿਫਟ 'ਚ ਪਿਛਲੇ ਮਾਡਲ ਦੇ ਸਮਾਨ ਪਾਵਰ ਵਾਲਾ ਇੰਜਣ ਦਿੱਤਾ ਜਾਵੇਗਾ। ਕਾਰ ਦੇ ਨਾਲ 1.6 ਲੀਟਰ ਪੈਟਰੋਲ ਅਤੇ ਪੈਟਰੋਲ ਇੰਜਣ ਦਿੱਤਾ ਜਾਵੇਗਾ, ਇਸ ਦੇ ਨਾਲ ਹੀ 1.4 ਲੀਟਰ ਡੀਜ਼ਲ ਇੰਜਣ ਵਿਕਲਪ ਦੇ ਤੌਰ 'ਤੇ ਦਿੱਤਾ ਜਾਵੇਗਾ। ਉੱਥੇ ਕੰਪਨੀ ਨਵੀਂ ਕ੍ਰੇਟਾ ਫੇਸਲਿਫਟ 'ਚ ਸਟੈਂਡਰਡ 6-ਸਪੀਡ ਮੈਨਿਊਲ ਗਿਅਰਬਾਕਸ ਦਿੱਤਾ ਹੈ ਅਤੇ ਆਪਸ਼ਨ 'ਚ ਡੀਜ਼ਲ ਅਤੇ ਪੈਟਰੋਲ ਦੋਵੇਂ ਹੀ ਇੰਜਣ ਨਾਲ 6-ਸਪੀਡ ਆਟੋਮੈਟਿਕ ਗਿਅਰਬਾਕਸ ਉਪਲੱਬਧ ਕਰਵਾਵੇਗੀ।
ਡਿਜ਼ਾਈਨ
ਸਪਾਟ ਹੋਈ ਕਾਰ ਨੂੰ ਦੇਖ ਕੇ ਪਤਾ ਚੱਲ ਰਿਹੈ ਕਿ ਕਾਰ ਦੇ ਪਿਛਲੇ ਹਿੱਸੇ 'ਚ ਟੇਲਲੈਂਪਸ ਅਤੇ ਬਦਲੇ ਹੋਏ ਟੇਲਗੇਟ ਨਾਲ ਵੱਖ ਡਿਜ਼ਾਈਨ ਵਾਲਾ ਰਿਅਰ ਬੰਪਰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕਾਰ 'ਚ ਨਵਾਂ ਆਪਹੋਲਸਟਰੀ ਅਤੇ ਅਪਡੇਟੇਡ ਡੈਸ਼ਬੋਰਡ ਨਾਲ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਸਪਾਰਟ ਕਰਨ ਵਾਲਾ ਨਵਾਂ ਇੰਫੋਟੇਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ।
ਭਾਰਤ 'ਚ ਲਾਂਚ ਹੋਈ ਮਸੇਰਾਟੀ ਦੀ ਨਵੀਂ Ghibli , ਕੀਮਤ 1.33 ਕਰੋੜ ਰੁਪਏ ਤੋਂ ਸ਼ੁਰੂ
NEXT STORY