ਨਵੀਂ ਦਿੱਲੀ—ਸੀਮੇਂਟ ਸੈਕਟਰ ਪਿਛਲੇ ਚਾਰ ਸਾਲਾਂ ਤੋਂ ਨਿਵੇਸ਼ਕਾਂ ਨੂੰ ਬੰਪਰ ਰਿਟਰਨ ਦੇ ਰਿਹਾ ਹੈ। ਜਿਸ ਸਟਾਕ ਨੇ ਸਭ ਤੋਂ ਜ਼ਿਆਦਾ ਰਿਟਰਨ ਦਿੱਤਾ, ਉਹ ਹੈ ਡਾਲਮਿਆ ਭਾਰਤ। ਬਰੋਕਰੇਜ ਨਿਰਮਲ ਬਾਂਗ ਸਿਕਓਰਿਟੀਜ਼ ਦੇ ਮੁਤਾਬਕ, ਪਿਛਲੇ ਚਾਰ ਸਾਲਾਂ 'ਚ 2,200 ਪ੍ਰਤੀਸ਼ਤ ਰਿਟਰਨ ਦੇ ਕੇ ਇਸ ਨੇ ਦੇਸ਼ ਦੇ ਸੀਮੇਂਟ ਸੈਕਟਰ ਦੇ ਵਿਕਾਸ ਦੀ ਸ਼ਾਇਦ ਸਰਵਉਤਮ ਅਤੇ ਸਭ ਤੋਂ ਸਫਲ ਗਾਥਾ ਲਿਖੀ।
ਜਿਸ ਕਿਸੇ ਨੇ ਨਵੰਬਰ 2013 'ਚ ਇਸ ਸਟਾਕ 'ਚ 10,000 ਰੁਪਏ ਲਗਾਏ ਹੋਣਗੇ, ਉਨ੍ਹਾਂ ਦੀ ਇਹ ਰਕਮ ਵੱਧ ਕੇ 2.35 ਲੱਖ ਰੁਪਏ ਹੋ ਗਈ ਹੋਵੇਗੀ। 8 ਨਵੰਬਰ, 2017 ਨੂੰ ਡਾਲਮਿਆ ਭਾਰਤ ਦੇ ਸ਼ੇਅਰ 2,972 ਰੁਪਏ 'ਤੇ ਟ੍ਰੇਡ ਕਰ ਰਹੇ ਸਨ ਜਦਕਿ ਚਾਰ ਸਾਲ ਪਹਿਲਾਂ ਇਸੇ ਦਿਨ ਇਸਦੀ ਕੀਮਤ ਮਹਿਜ 125 ਰੁਪਏ ਸੀ।
ਕੰਪਨੀ ਨੇ ਪਿਛਲੇ ਸਾਲ ਆਪਣੀ ਸ਼ਮਤਾ ਵਧਾ ਕੇ 25 ਐੱਮ.ਟੀ. ਕਰ ਲਈ ਜੋ ਸਾਲ 2006 'ਚ 1.2 ਐੱਮ.ਟੀ. ਸੀ। ਇਸਦੇ ਨਾਲ ਹੀ ਡਾਲਮਿਆ ਭਾਰਤ ਦੇਸ਼ ਦੀ ਸਭ ਤੋਂ ਵੱਡੀ ਸੀਮੇਂਟ ਕੰਪਨੀ ਬਣ ਗਈ। ਕੰਪਨੀ ਜੈਵਿਕ ਅਤੇ ਆਜੈਵਿਕ , ਦੋਨਾਂ ਰੂਟਸ ਨਾਲ ਇਸ ਪੱਧਰ 'ਤੇ ਪਹੁੰਚੀ ਹੈ। ਇੰਡਸਟਰੀ 'ਤੇ ਨਜ਼ਰ ਰੱਖਣ ਵਾਲਿਆਂ ਦਾ ਅਨੁਮਾਨ ਹੈ ਕਿ ਕੰਪਨੀ ਅਗਲੇ ਕੁਝ ਸਾਲਾਂ 'ਚ ਆਪਣੀ ਸ਼ਮਤਾ ਦਾ ਹੋਰ ਵਿਸਤਾਰ ਕਰ ਕੇ ਆਪਣਾ ਮਾਰਕੀਟ ਸ਼ੇਅਰ ਵਧਾਵੇਗੀ।
ਵਪਾਰ ਸੰਤਲਨ : ਦੇਸ਼ ਦੇ ਆਯਾਤ-ਨਿਰਯਾਤ ਦਾ ਲੇਖਾ-ਜੋਖਾ
NEXT STORY