ਨਵੀਂ ਦਿੱਲੀ—ਪੀਕ ਸੀਜ਼ਨ 'ਚ ਹਵਾਈ ਕਿਰਾਏ 'ਚ ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ 30 ਫੀਸਦੀ ਦੀ ਕਮੀ ਆਈ ਹੈ। ਕਿਰਾਏ 'ਚ ਕਮੀ ਕਾਰਨ ਫਲਾਈਟ ਦੀ ਬੁਕਿੰਗ ਵਧਣ ਦੀ ਉਮੀਦ ਹੈ ਪਰ ਇਸ ਨਾਲ ਏਅਰਲਾਈਨ ਕੰਪਨੀਆਂ ਦੇ ਪ੍ਰੋਫਿਟ 'ਤੇ ਦਬਾਅ ਵੀ ਵਧੇਗਾ। ਅਪ੍ਰੈਲ ਮਹੀਨਾ ਖਤਮ ਹੋਣ ਦੇ ਨਾਲ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੌਰਾਨ ਲੋਕ ਘੁੰਮਣ ਜਾਂਦੇ ਹਨ। ਇਸ ਨਾਲ ਟ੍ਰੈਵਲ ਬਿਜ਼ਨੈੱਸ 'ਚ ਤੇਜ਼ੀ ਆਉਂਦੀ ਹੈ। ਇਸ ਨੂੰ ਦੇਖਕੇ ਹਮੇਸ਼ਾ ਏਅਰਲਾਈਨਜ਼ ਕਿਰਾਇਆ ਵਧਾ ਦਿੰਦੀ ਹੈ ਕਿ ਪਰ ਹੁਣ ਇੰਡਸਟਰੀਜ਼ 'ਚ ਸਖਤ ਮੁਕਾਬਲੇ ਕਾਰਨ ਇਸ ਦਾ ਉਲਟਾ ਹੋ ਰਿਹਾ ਹੈ। ਭਾਰਤ 'ਚ ਅੱਜ ਹਵਾਈ ਕਿਰਾਏ ਦੁਨੀਆਂ ਤੋਂ ਸਭ ਤੋਂ ਘੱਟ ਹੈ।
ਕਲੀਅਰਟਰਿੱਪ ਦੇ ਏਅਰ ਐਂਡ ਡਿਸਟ੍ਰਿਬਿਊਸ਼ਨ ਹੈੱਡ, ਬਾਲੂ ਰਾਮਚੰਦਰ ਨੇ ਦੱਸਿਆ ਕਿ ਟਾਪ-10 ਸੈਕਟਰਸ ਲਈ 2017 ਦੀ ਤੁਲਨਾ 'ਚ 2018 ਦੇ ਅਪ੍ਰੈਲ ਅਤੇ ਮਈ ਮਹੀਨੇ 'ਚ ਹਵਾਈ ਕਿਰਾਏ 'ਚ ਸਾਲਾਨਾ ਆਧਾਰ 'ਤੇ 29 ਫੀਸਦੀ ਦੀ ਕਮੀ ਹੋਈ ਹੈ। 2018 ਲਈ ਐਵਰੇਜ਼ ਕਿਰਾਇਆ 3,292 ਰੁਪਏ ਹੈ ਜੋ ਸਾਡੇ ਹਿਸਾਬ ਨਾਲ ਪਿਛਲੇ ਤਿੰਨ ਸਾਲ 'ਚ ਸਭ ਤੋਂ ਘੱਟ ਹੈ। ਉੱਧਰ ਮੇਕਮਾਈਟਰਿੱਪ ਦੀ ਚੀਫ ਅਪਰੇਟਿੰਗ ਅਫਸਰ ਮੋਹਿਤ ਗੁਪਤਾ ਨੇ ਕਿਹਾ ਕਿ ਇਹ ਟਰੈਂਡ ਇਸ ਲਈ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਦੇ ਪੀਕ ਟਰੈਵਲ ਸੀਜ਼ਨ ਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਟਰੈਵਲਸ ਇਸ ਦਾ ਪੂਰਾ ਫਾਇਦਾ ਚੁਕਣਗੇ। ਮੇਕਮਾਈਟਰਿੱਪ ਰੈਵੇਨਿਊ ਦੇ ਲਿਹਾਜ ਨਾਲ ਦੇਸ਼ ਦਾ ਸਭ ਤੋਂ ਵੱਡਾ ਟਰੈਵਲ ਪੋਟਰਲ ਹੈ।
ਏਅਰਲਾਈਨ ਬੁਕਿੰਗ 'ਚ ਇਕ ਹੋਰ ਟਰੈਂਡ ਦਿਸ ਰਿਹਾ ਹੈ। ਅਡਵਾਂਸ ਬੁਕਿੰਗ ਦੀ ਤੁਲਨਾ 'ਚ ਬੁਕਿੰਗ ਡੇਟ ਦੇ ਕਰੀਬ ਕਿਰਾਏ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ 'ਤੇ ਕਲੀਅਰਟਰਿੱਪ ਦੇ ਰਾਮਚੰਦਰਨ ਨੇ ਕਿਹਾ ਕਿ 2018 'ਚ 0-15 ਦਿਨਾਂ ਲਈ ਖਰੀਦੇ ਗਏ ਟਿਕਟ ਦੇ ਕਿਰਾਏ 'ਚ ਸਾਲਾਨਾ ਆਧਾਰ 'ਤੇ 32 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ। ਇਸ ਦੀ ਤੁਲਨਾ 'ਚ 15 ਦਿਨਾਂ ਦੀ ਅਡਵਾਂਸ ਬੁਕਿੰਗ 'ਤੇ ਕਿਰਾਏ ਸਿਰਫ 8 ਫੀਸਦੀ ਘੱਟ ਹੈ। ਐੱਫ.ਸੀ.ਐੱਮ ਟ੍ਰੈਵਲ ਸਲਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਰਿਕਸ਼ਿਤ ਦੇਸਾਈ ਨੇ ਦੱਸਿਆ ਕਿ ਇਸ ਸਾਲ ਪੀਕ ਸੀਜ਼ਨ ਕਿਰਾਇਆ ਪਿਛਲੇ 4 ਸਾਲ 'ਚ ਸਭ ਤੋਂ ਘੱਟ ਹੈ। ਐੱਫ.ਸੀ.ਐੱਮ. ਆਸਟ੍ਰੇਲੀਆ ਦੀ ਫਲਾਈਟ ਸੈਂਟਰ ਟਰੈਵਲ ਗਰੁੱਪ ਦੀ ਇੰਡੀਅਨ ਸਬਸਿਡਰੀ ਹੈ।
ਗੂਗਲ ਸੀ.ਈ.ਓ. ਪਿਚਾਈ 'ਤੇ ਇਸ ਹਫਤੇ ਪੈਸਿਆਂ ਦੀ ਬਾਰਿਸ਼
NEXT STORY