ਨਵੀਂ ਦਿੱਲੀ—ਦੇਸ਼ ਦਾ ਲੀਡਿੰਗ ਐਕਸਚੇਂਜ ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਅੱਜ ਮਾਰਕ ਟ੍ਰੇਡਿੰਗ ਸੈਸ਼ਨ ਆਯੋਜਤ ਕਰੇਗਾ। ਬੀ.ਐੱਸ.ਈ. ਨੇ ਤਿੰਨ ਵੱਖ-ਵੱਖ ਨੋਟਿਸਾਂ ਦੇ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸੈਸ਼ਨ ਕਰੰਸੀ ਡੇਰੀਵੇਟਿਵਸ, ਇਕਵਟੀ ਡੇਰੀਵੇਟਿਵਸ ਅਤੇ ਇਕਵਟੀ ਸੈਗਮੈਂਟਸ ਲਈ ਆਯੋਜਤ ਹੋਣਗੇ। ਐਕਸਚੇਂਜ ਨੇ ਕਿਹਾ ਕਿ ਜੋ ਟ੍ਰੇਡਿੰਗ ਮੈਂਬਰ ਸਾਰੇ ਯੂਜ਼ਰ-ਆਈ.ਡੀ. ਐਲਗੋਰਿਦਿਕ ਟ੍ਰੇਡਿੰਗ ਤੋਂ ਅਪਰੂਵ ਕਰਵਾਉਣਗੇ, ਉਹ ਹੀ ਮਾਕ ਟ੍ਰੇਡਿੰਗ ਸੈਸ਼ਨ 'ਚ ਸ਼ਾਮਲ ਹੋ ਸਕਣਗੇ, ਭਾਵੇਂ ਹੀ ਐਲਗੋਰਿਦਿਕ 'ਚ ਬਦਲਾਅ ਹੋਇਆ ਹੋਵੇ ਜਾਂ ਨਹੀਂ।
ਐਲਗੋਰਿਦਿਕ ਟ੍ਰੇਡਿੰਗ ਦੇ ਤਹਿਤ ਸਰਵਰਾਂ 'ਚ ਇੰਸਟਾਲ ਪ੍ਰੀ-ਪ੍ਰੋਗਰਾਮਡ ਸਾਫਟਵੇਅਰ ਪਲੇਟਫਾਰਮਜ਼ ਦੇ ਰਾਹੀਂ ਸਟਾਕ ਐਕਸਚੇਂਜ 'ਤੇ ਹਾਈ ਫਰਿੱਕਵੈਂਸੀ ਅਤੇ ਆਟੋਮੇਟਿਡ ਟ੍ਰੇਡਿੰਗ ਕੀਤੀ ਜਾਂਦੀ ਹੈ। ਐਕਸਚੇਂਜ ਨੇ ਇਨ੍ਹਾਂ ਸੈਸ਼ਨਾਂ ਲਈ ਟ੍ਰੇਡਿੰਗ ਮੈਬਰਾਂ ਤੋਂ ਵੀ ਰਾਏ ਮੰਗੀ ਹੈ। ਬੀ.ਐੱਸ.ਈ. ਨੇ ਕਿਹਾ ਕਿ ਮੈਂਬਰਾਂ ਨੂੰ ਵਧੀਆ ਸੁਵਿਧਾਵਾਂ ਵਾਲੀ ਟ੍ਰੇਡਿੰਗ ਲਈ ਮਜ਼ਬੂਤ ਅਤੇ ਕੁਸ਼ਲ ਪ੍ਰਣਾਲੀ ਮੁਹੱਈਆ ਕਰਵਾਉਣ ਦੇ ਲਈ ਉਨ੍ਹਾਂ ਦੀ ਰਾਏ ਬਹੁਤ ਮਾਇਨੇ ਰੱਖਦੀ ਹੈ। ਇਸ ਨੇ ਕਿਹਾ ਅਸੀਂ ਮੈਂਬਰਾਂ ਤੋਂ ਮਾਕ ਟ੍ਰੇਡਿੰਗ ਸੈਸ਼ਨ ਲਈ ਆਪਣੀ ਰਾਏ ਦੇਣ ਲਈ ਸੂਚਿਤ ਕਰਦੇ ਹਾਂ।
ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੇ ਨਿਰਦੇਸ਼ਾਂ ਦੇ ਮੁਤਾਬਕ ਸਟਾਕ ਐਕਸਚੇਂਜਾਂ ਨੂੰ ਟ੍ਰੇਡਿੰਗ ਅਤੇ ਰਿਸਕ ਮੈਨੇਜਮੈਂਟ ਮਿਸਟਮ ਨਾਲ ਸੰਬੰਧ ਜਾਂਚ ਲਈ ਹਰ ਮਹੀਨੇ ਮਾਕ ਟ੍ਰੇਡਿੰਗ ਆਯੋਜਤ ਕਰਨ ਦੀ ਲੋੜ ਹੁੰਦੀ ਹੈ।
ਬਾਜ਼ਾਰ 'ਚ ਸ਼ਾਨਦਾਰ ਤੇਜ਼ੀ, ਸੈਂਸੈਕਸ 391 ਅੰਕ ਉਛਲਿਆ ਅਤੇ ਨਿਫਟੀ 11360 'ਤੇ ਬੰਦ
NEXT STORY