ਨਵੀਂ ਦਿੱਲੀ— ਹੁਣ ਤਕ ਟੀ. ਵੀ. ਚੈਨਲ ਨਹੀਂ ਚੁਣ ਸਕੇ ਹੋ, ਤਾਂ ਤੁਹਾਡੀ ਲਈ ਵੱਡੀ ਰਾਹਤ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕੇਬਲ ਅਤੇ ਡੀ. ਟੀ. ਐੱਚ. ਗਾਹਕਾਂ ਨੂੰ ਰਾਹਤ ਦਿੰਦੇ ਹੋਏ ਪਸੰਦੀਦਾ ਚੈਨਲਸ ਚੁਣਨ ਲਈ ਅੰਤਿਮ ਤਰੀਕ 31 ਮਾਰਚ 2019 ਤੱਕ ਵਧਾ ਦਿੱਤੀ ਹੈ।
ਟਰਾਈ ਮੁਤਾਬਕ, ਦੇਸ਼ ਭਰ 'ਚ ਤਕਰੀਬਨ 10 ਕਰੋੜ ਕੇਬਲ ਟੀ. ਵੀ. ਗਾਹਕ ਅਤੇ 6.7 ਕਰੋੜ 'ਡਾਇਰੈਕਟ ਟੂ ਹੋਮ' (ਡੀ. ਟੀ. ਐੱਚ.) ਗਾਹਕ ਹਨ। ਕੇਬਲ ਸਰਵਿਸਿਜ਼ ਦੇ 65 ਫੀਸਦੀ ਅਤੇ ਡੀ. ਟੀ. ਐੱਚ. ਦੇ 35 ਫੀਸਦੀ ਗਾਹਕ ਆਪਣੇ ਪਸੰਦ ਦੇ ਚੈਨਲਸ ਚੁਣ ਚੁੱਕੇ ਹਨ। ਹਾਲਾਂਕਿ ਜਿਨ੍ਹਾਂ ਨੇ ਹੁਣ ਤਕ ਇਹ ਕੰਮ ਨਹੀਂ ਕੀਤਾ ਹੈ ਉਨ੍ਹਾਂ ਨੂੰ 31 ਮਾਰਚ ਤਕ ਦਾ ਸਮਾਂ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਟਰਾਈ ਨੇ 1 ਫਰਵਰੀ ਤੋਂ ਸਾਰੇ ਡੀ. ਟੀ. ਐੱਚ., ਕੇਬਲ ਅਤੇ ਮਲਟੀ ਸਿਸਟਮ ਆਪਰੇਟਰਾਂ ਲਈ 130 ਰੁਪਏ 'ਚ (ਟੈਕਸ ਵੱਖਰਾ) 100 ਚੈਨਲਾਂ ਦਾ ਬੇਸ ਪੈਕ ਪੇਸ਼ਕਸ਼ ਕਰਨਾ ਜ਼ਰੂਰੀ ਕੀਤਾ ਹੈ। ਗਾਹਕਾਂ ਨੂੰ 100 ਚੈਨਲਾਂ ਦੀ ਸੂਚੀ 'ਚ ਕਿਸੇ ਵੀ ਟੀ. ਵੀ. ਚੈਨਲ ਨੂੰ ਚੁਣਨ ਦੀ ਖੁੱਲ੍ਹ ਹੈ। ਉੱਥੇ ਹੀ ਬਾਜ਼ਾਰ ਰੈਗੂਲੇਟਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਦੇ ਨਿਯਮ ਆਪਰੇਟਰਾਂ ਨੂੰ ਇਕ ਹੀ ਘਰ 'ਚ ਦੂਜਾ ਕੁਨੈਕਸ਼ਨ ਲਾਉਣ 'ਤੇ ਡਿਸਕਾਊਂਟ ਦੇਣ ਤੋਂ ਨਹੀਂ ਰੋਕਦੇ ਹਨ। ਹਾਲਾਂਕਿ ਟਰਾਈ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਡਿਸਕਾਊਂਟ ਇਕ ਲੋਕੇਸ਼ਨ 'ਚ ਇਕੋ-ਜਿਹਾ ਹੋਣਾ ਚਾਹੀਦਾ ਹੈ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਇਸ ਦਾ ਜ਼ਿਕਰ ਹੋਵੇ।
ਇੰਝ ਚੁਣ ਸਕਦੇ ਹੋ ਪਸੰਦੀਦਾ ਚੈਨਲ
- ਜੇਕਰ ਡੀ. ਟੀ. ਐੱਚ. ਆਪਰੇਟਰ ਦੀ ਵੈੱਬਸਾਈਟ ਜਾਂ ਐਪ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਵੈੱਬਸਾਈਟ ਜਾਂ ਐਪ 'ਤੇ ਜਾ ਕੇ ਪਸੰਦ ਦੇ ਚੈਨਲ ਚੁਣ ਸਕਦੇ ਹੋ।ਇੱਥੇ ਐੱਚ. ਡੀ., ਸਟੈਂਡਰਡ (ਐੱਸ. ਡੀ.) ਅਤੇ ਭਾਸ਼ਾ ਦੇ ਬਦਲ ਵੀ ਉਪਲੱਬਧ ਹੋਣਗੇ, ਨਾਲ ਹੀ ਪ੍ਰਸਾਰਣਕਰਤਾਵਾਂ ਵੱਲੋਂ ਦਿੱਤੇ ਜਾ ਰਹੇ ਬੁਕੇ ਵੀ ਦਿਖਣਗੇ।ਕੁਝ ਵੱਡੇ ਕੇਬਲ ਆਪਰੇਟਰਾਂ ਨੇ ਵੀ ਆਪਣੀ ਐਪ ਲਾਂਚ ਕੀਤੀ ਹੈ।ਉਨ੍ਹਾਂ 'ਤੇ ਜਾ ਕੇ ਵੀ ਚੈਨਲਾਂ ਦੇ ਪੈਕ ਬਣਾ ਸਕਦੇ ਹੋ।
- ਜੇਕਰ ਕੇਬਲ ਕੁਨੈਕਸ਼ਨ ਹੈ ਜਾਂ ਆਪਰੇਟਰ ਦੀ ਵੈੱਬਸਾਈਟ/ਐਪ ਇਸਤੇਮਾਲ ਨਹੀਂ ਕਰਦੇ ਹੋ ਤਾਂ ਸਾਰੇ ਚੈਨਲਾਂ ਦੇ ਨਾਂ ਨਾਲ ਉਨ੍ਹਾਂ ਦੀ ਕੀਮਤ ਟੀ. ਵੀ. 'ਤੇ ਦੇਖੀ ਜਾ ਸਕਦੀ ਹੈ।ਉਸ ਦੇ ਆਧਾਰ 'ਤੇ ਚੈਨਲਾਂ ਦੀ ਲਿਸਟ ਬਣਾ ਸਕਦੇ ਹੋ। ਫਿਰ ਇਸ ਲਿਸਟ ਨੂੰ ਕੇਬਲ ਆਪਰੇਟਰ ਜਾਂ ਡੀ. ਟੀ. ਐੱਚ. ਦੇ ਗਾਹਕ ਸਹਾਇਤਾ ਨੰਬਰ 'ਤੇ ਫੋਨ ਕਰਕੇ ਲਾਗੂ ਕਰਵਾਇਆ ਜਾ ਸਕਦਾ ਹੈ।ਬੁਕੇ ਦੀ ਜਾਣਕਾਰੀ ਦਾ ਵਿਗਿਆਪਨ ਵੀ ਵੱਖ-ਵੱਖ ਚੈਨਲਾਂ 'ਤੇ ਆ ਰਿਹਾ ਹੈ।ਤੁਸੀਂ ਬੁਕੇ ਅਤੇ ਵੱਖ-ਵੱਖ ਚੈਨਲਾਂ ਦੋਹਾਂ 'ਚੋਂ ਕੋਈ ਵੀ ਚੁਣ ਸਕਦੇ ਹੋ।
ਲਾਜਿਸਟਿਕਸ ਖੇਤਰ ਲਈ ਜਲਦ ਏਕੀਕ੍ਰਿਤ ਕਾਰਵਾਈ ਯੋਜਨਾ ਲਿਆਏਗੀ ਸਰਕਾਰ : ਪ੍ਰਭੂ
NEXT STORY