ਨਵੀਂ ਦਿੱਲੀ- ਭਾਰਤੀ ਬੀਮਾ ਰੈਗੂਲੇਟਰ ਤੇ ਵਿਕਾਸ ਅਥਾਰਟੀ (ਇਰਡਾ) ਨੇ ਬੀਮਾ ਕੰਪਨੀਆਂ ਨੂੰ ਸਿਹਤ ਬੀਮਾ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਵਿਚ ਜ਼ਿਆਦਾ ਪਾਰਦਰਸ਼ਤਾ ਵਰਤਣ ਨੂੰ ਕਿਹਾ ਹੈ, ਨਾਲ ਹੀ ਕਿਹਾ ਹੈ ਕਿ ਜੇਕਰ ਉਹ ਕਿਸੇ ਦਾਅਵੇ ਨੂੰ ਰੱਦ ਕਰਦੀਆਂ ਹਨ ਤਾਂ ਪਾਲਿਸੀਧਾਰਕਾਂ ਨੂੰ ਇਸ ਦੀ ਸਪੱਸ਼ਟ ਵਜ੍ਹਾ ਦੱਸਣ।
ਇਰਡਾ ਨੇ ਸਰਕੁਲਰ ਵਿਚ ਕਿਹਾ ਹੈ ਕਿ ਸਾਰੀਆਂ ਬੀਮਾ ਕੰਪਨੀਆਂ ਲਈ ਅਜਿਹੀਆਂ ਪ੍ਰਕਿਰਿਆਵਾਂ ਸਥਾਪਤ ਕਰਨਾ ਲਾਜ਼ਮੀ ਹੈ, ਜਿਨ੍ਹਾਂ ਜ਼ਰੀਏ ਬੀਮਾਧਾਰਕ ਨੂੰ ਦਾਅਵਾ ਪ੍ਰਕਿਰਿਆ ਦੇ ਵੱਖ-ਵੱਖ ਪੜ੍ਹਾਵਾਂ ਬਾਰੇ ਵਿਚ ਸੂਚਨਾਵਾਂ ਪਾਰਦਰਸ਼ੀ ਤਰੀਕੇ ਨਾਲ ਮਿਲ ਸਕਣ।
ਰੈਗੂਲੇਟਰ ਨੇ ਕਿਹਾ, ''ਸਾਰੀਆਂ ਬੀਮਾ ਕੰਪਨੀਆਂ ਨੂੰ ਅਜਿਹੀਆਂ ਪ੍ਰਣਾਲੀਆਂ ਸਥਾਪਤ ਕਰਨੀਆਂ ਹੋਣਗੀਆਂ ਜਿਸ ਨਾਲ ਪਾਲਿਸੀਧਾਰਕ ਨੂੰ ਨਕਦੀ ਰਹਿਤ ਇਲਾਜ/ਬੀਮਾ ਕੰਪਨੀ/ਟੀ. ਪੀ. ਏ. ਕੋਲ ਵੈੱਬਸਾਈਟ/ਪੋਰਟਲ/ਐਪ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਤਰੀਕੇ ਨਾਲ ਦਾਇਰ ਦਾਅਵਿਆਂ ਦੀ ਸਥਿਤੀ ਬਾਰੇ ਵਿਚ ਜਾਣਕਾਰੀ ਮਿਲ ਸਕੇ।'' ਇਰਡਾ ਨੇ ਕਿਹਾ ਕਿ ਇਸ ਵਿਚ ਅਰਜ਼ੀ ਦੇ ਸਮੇਂ ਤੋਂ ਲੈ ਕੇ ਦਾਅਵਿਆਂ ਦੇ ਨਿਪਟਾਰੇ ਦੇ ਸਮੇਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਰਡਾ ਨੇ ਕਿਹਾ ਕਿ ਜੇਕਰ ਬੀਮਾ ਕੰਪਨੀ ਵੱਲੋਂ ਥਰਡ ਪਾਰਟੀ ਬੀਮਾ (ਟੀ. ਪੀ. ਏ.) ਕੰਪਨੀ ਜ਼ਰੀਏ ਦਾਅਵਿਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਤਾਂ ਸਾਰੀਆਂ ਸੂਚਨਾਵਾਂ ਦੀ ਜਾਣਕਾਰੀ ਪਾਲਿਸੀਧਾਰਕ ਨੂੰ ਉਪਲਬਧ ਕਰਾਉਣੀ ਹੋਵੇਗੀ।
Apple 'ਤੇ ਲੱਗਾ 2235 ਕਰੋੜ ਰੁਪਏ ਦਾ ਜੁਰਮਾਨਾ, ਕੰਪਨੀ ਨੇ ਆਪਣੀ ਸਫ਼ਾਈ 'ਚ ਦਿੱਤਾ ਇਹ ਬਿਆਨ
NEXT STORY