ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਟੀ.ਵੀ.ਐੱਸ. ਮੋਟਰਸ ਦਾ ਮੁਨਾਫਾ 19.2 ਫੀਸਦੀ ਘਟ ਕੇ 133.8 ਕਰੋੜ ਰੁਪਏ ਹੋ ਗਿਆ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟੀ.ਵੀ.ਐੱਸ. ਮੋਟਰਸ ਦਾ ਮੁਨਾਫਾ 165.6 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਟੀ.ਵੀ.ਐੱਸ. ਮੋਟਰਸ ਦੀ ਆਮਦਨ 9.4 ਫੀਸਦੀ ਵਧ ਕੇ 4,384 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟੀ.ਵੀ.ਐੱਸ. ਮੋਟਰਸ ਦੀ ਆਮਦਨ 4,007 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਟੀ.ਵੀ.ਐੱਸ. ਮੋਟਰਸ ਦਾ ਐਬਿਟਡਾ 295.1 ਕਰੋੜ ਰੁਪਏ ਤੋਂ ਵਧ ਕੇ 308.1 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਟੀ.ਵੀ.ਐੱਸ. ਮੋਟਰਸ ਦਾ ਐਬਿਟਡਾ ਮਾਰਜਨ 7.4 ਫੀਸਦੀ ਤੋਂ ਘਟ ਕੇ 7 ਫੀਸਦੀ ਰਹੀ ਹੈ।
ਹੁਣ ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਅਤੇ ਬੈਂਕ ਆਫ ਇੰਡੀਆ ਦਾ ਹੋ ਸਕਦਾ ਹੈ ਰਲੇਵਾਂ
NEXT STORY