ਨਿਊਯਾਰਕ : ਟਵਿਟਰ ਨੇ ਬਲੂ ਟਿੱਕ ਲਈ 8 ਡਾਲਰ ਪ੍ਰਤੀ ਮਹੀਨਾ ਦੀ ਦਰ ਨਾਲ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕੀਤੀ ਹੈ। ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ 5 ਦੇਸ਼ਾਂ 'ਚ 8 ਡਾਲਰ ਪ੍ਰਤੀ ਮਹੀਨਾ ਦੀ ਦਰ ਨਾਲ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕੀਤੀ ਹੈ, ਜਿਸ ਦਾ ਭੁਗਤਾਨ ਹੁਣ ਬਲੂ ਟਿੱਕ ਦੇ ਖ਼ਾਤੇ ਵਾਲਿਆਂ ਨੂੰ ਕਰਨਾ ਪਵੇਗਾ। ਟਵਿੱਟਰ ਟੇਕਓਵਰ ਤੋਂ ਬਾਅਦ ਏਲੋਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਬਲੂ ਟਿੱਕ ਸਿਸਟਮ 'ਚ ਬਦਲਾਅ ਕਰ ਰਹੇ ਹਨ, ਇਸੇ ਲੜੀ ਤਹਿਤ ਇਹ ਬਦਲਾਅ ਹੋਇਆ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ
ਐਪਲ ਆਈਓਐਸ ਲਈ ਟਵਿੱਟਰ ਨੇ ਕਿਹਾ ਕਿ 'ਨਵਾਂ ਖਾਤਾ ਬਣਾਉਣ' ਵਾਲੇ ਉਪਭੋਗਤਾ ਹੁਣ ਆਪਣੇ ਨਾਮ ਦੇ ਨਾਲ ਬਲੂ ਟਿੱਕ ਪ੍ਰਾਪਤ ਕਰਨ ਦੇ ਯੋਗ ਹੋਣਗੇ, ਜਿਵੇਂ ਕਿ ਇਹ ਪ੍ਰਮੁੱਖ ਹਸਤੀਆਂ, ਕੰਪਨੀਆਂ ਅਤੇ ਰਾਜਨੇਤਾਵਾਂ ਦੇ ਖਾਤਿਆਂ ਵਿਚ ਹੁੰਦਾ ਸੀ।
ਦੱਸ ਦਈਏ ਕਿ ਟਵਿਟਰ ਨੇ ਨਵੀਨਤਮ ਅਪਡੇਟ ਦੇ ਨਾਲ iOS 'ਤੇ 8 ਡਾਲਰ ਪ੍ਰਤੀ ਮਹੀਨਾ ਦੀ ਸਬਸਕ੍ਰਿਪਸ਼ਨ ਸੇਵਾ 'Twitter Blue' ਸ਼ੁਰੂ ਕੀਤੀ ਹੈ। ਪੁਸ਼ਟੀਕਰਨ ਦੇ ਨਾਲ ਟਵਿੱਟਰ ਬਲੂ ਵਰਤਮਾਨ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ ਵਿੱਚ iOS 'ਤੇ ਉਪਲਬਧ ਹੈ।
ਇਹ ਵੀ ਪੜ੍ਹੋ : ਨਵੀਨਤਾ ਪ੍ਰਣਾਲੀ ਦੇ ਮਾਮਲੇ 'ਚ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ : ਚੰਦਰਸ਼ੇਖਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੇਂਗਲੁਰੂ ਦੀ ਸ਼ਾਨ ਰਿਹਾ ਟਾਈਲ ਉਦਯੋਗ ਬੰਦ ਹੋਣ ਕੰਢੇ
NEXT STORY