ਨਵੀਂ ਦਿੱਲੀ/ਦੁਬਈ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਜਾਣ ਦੀ ਉਡੀਕ ਵਿਚ ਹੋ ਤਾਂ ਤੁਹਾਨੂੰ ਹੁਣ ਹੋਰ ਇੰਤਜ਼ਾਰ ਕਰਨਾ ਹੋਵੇਗਾ। ਇਸ ਦੀ ਵਜ੍ਹਾ ਹੈ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਯੂ. ਏ. ਈ. ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਰੋਕ ਵਧਾ ਦਿੱਤੀ ਹੈ।
ਹੁਣ 30 ਜੂਨ, 2021 ਤੱਕ ਭਾਰਤ ਤੋਂ ਯਾਤਰੀ ਉਡਾਣਾਂ ਦੇ ਯੂ. ਏ. ਈ. ਆਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਇਹ ਰੋਕ ਲਾਈ ਗਈ ਸੀ।
ਯੂ. ਏ. ਈ. ਨੇ ਇਹ ਫ਼ੈਸਲਾ ਭਾਰਤ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਲਿਆ ਸੀ। ਉੱਥੇ ਹੀ, ਮੌਜੂਦਾ ਲਾਈ ਰੋਕ 14 ਜੂਨ ਨੂੰ ਖ਼ਤਮ ਹੋਣ ਵਾਲੀ ਸੀ, ਜੋ ਹੁਣ ਅੱਗੇ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 100 ਰੁ: ਹੋਣ ਤੋਂ ਸਿਰਫ਼ 4 ਰੁ: ਦੂਰ, ਡੀਜ਼ਲ 87 ਰੁ: ਤੋਂ ਪਾਰ
ਉੱਥੇ ਹੀ, ਯੂ. ਏ. ਈ. ਨੇ ਇਹ ਵੀ ਕਿਹਾ ਹੈ ਕਿ ਪਿਛਲੇ 14 ਦਿਨਾਂ ਵਿਚ ਭਾਰਤ ਤੋਂ ਨਿਕਲੇ ਯਾਤਰੀਆਂ ਨੂੰ ਵੀ ਕਿਸੇ ਹੋਰ ਰਸਤਿਓਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਕੋਵਿਡ-19 ਪ੍ਰੋਟੋਕਾਲ ਸ਼ਰਤਾਂ ਤਹਿਤ ਯੂ. ਏ. ਈ. ਦੇ ਨਾਗਰਿਕਾਂ, ਯੂ. ਏ. ਈ. ਦੇ ਗੋਲਡਨ ਵੀਜ਼ਾਧਾਰਕਾਂ ਅਤੇ ਕੂਟਨੀਤਕ ਮਿਸ਼ਨਾਂ ਦੇ ਮੈਂਬਰਾਂ ਨੂੰ ਯਾਤਰਾ ਦੀ ਛੋਟ ਦਿੱਤੀ ਗਈ ਹੈ। ਗੌਰਤਲਬ ਹੈ ਕਿ ਯੂ. ਏ. ਈ. ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਗਏ ਲੋਕਾਂ ਦਾ ਗੜ੍ਹ ਹੈ। ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕੋਈ ਵੀ ਮੁਲਕ ਜੋਖ਼ਮ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ ਯੂ. ਏ. ਈ. ਨੇ ਯਾਤਰਾ 'ਤੇ ਰੋਕ ਵਧਾਈ ਹੈ। ਇਸ ਤੋਂ ਪਹਿਲਾਂ ਕੁਝ ਹੋਰ ਮੁਲਕਾਂ ਨੇ ਵੀ ਭਾਰਤ ਤੋਂ ਯਾਤਰਾ ਮੁਲਤਵੀ ਕਰ ਦਿੱਤੀ ਸੀ। ਹਾਲਾਂਕਿ, ਭਾਰਤ ਵਿਚ ਕੋਰੋਨਾ ਮਾਮਲੇ ਪਹਿਲਾਂ ਨਾਲੋਂ ਘੱਟ ਰਹੇ ਹਨ ਪਰ ਦੋ ਲੱਖ ਤੋਂ ਵੱਧ ਰੋਜ਼ਾਨਾ ਮਰੀਜ਼ਾਂ ਦਾ ਵਧਣਾ ਹੁਣ ਵੀ ਗੰਭੀਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! SBI ਨੇ ਪੈਸੇ ਕਢਾਉਣ ਦੇ ਨਿਯਮਾਂ 'ਚ ਦਿੱਤੀ ਇਹ ਵੱਡੀ ਰਾਹਤ
► ਮੌਜੂਦਾ ਕੋਰੋਨਾ ਸਥਿਤੀ 'ਚ ਸਰਕਾਰਾਂ ਦੇ ਪ੍ਰਬੰਧਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
NEXT STORY