ਨਵੀਂ ਦਿੱਲੀ — ਸੀ. ਬੀ. ਆਈ. ਨੇ ਯੂਨੀਅਨ ਬੈਂਕ ਆਫ ਇੰਡੀਆ (ਯੂ. ਬੀ. ਆਈ) ਨੂੰ 184.43 ਕਰੋੜ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਹੇਠ ਆਈ. ਡੀ. ਬੀ. ਆਈ. ਬੈਂਕ ਦੇ ਇਕ ਜਨਰਲ ਮੈਨੇਜਰ ਅਤੇ 7 ਹੋਰਨਾਂ ਵਿਰੁੱਧ ਮਾਮਲੇ ਦਰਜ ਕਰਨ ਪਿੱਛੋਂ ਕੋਲਕਾਤਾ, ਗੁੜਗਾਓਂ, ਜਮਸ਼ੇਦਪੁਰ, ਨਾਗਪੁਰ ਅਤੇ ਕਾਨਪੁਰ ਸਮੇਤ ਕਈ ਥਾਈਂ ਛਾਪੇ ਮਾਰੇ। ਸੀ. ਬੀ. ਆਈ. ਨੇ ਯੂ. ਬੀ. ਆਈ. ਦੀ ਸ਼ਿਕਾਇਤ 'ਤੇ ਆਈ. ਡੀ.ਬੀ. ਆਈ. ਬੈਂਕ ਵਿਚ ਜਨਰਲ ਮੈਨੇਜਰ ਵਜੋਂ ਸੇਵਾਵਾਂ ਦੇ ਰਹੇ ਦੇਵਾਸ਼ੀਸ਼ ਸਰਕਾਰ, ਵਿਜੇ ਬੈਂਕ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਮੁਹੰਮਦ ਸ਼ਾਹਿਦ ਅਤੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਮੁਰਾਰੀ ਲਾਲ ਸਮੇਤ ਕੰਪਨੀ ਦੇ ਸਾਬਕਾ ਆਜ਼ਾਦ ਨਿਰਦੇਸ਼ਕਾਂ ਵਿਚ ਸ਼ਾਮਲ ਆਸ਼ੀਸ਼, ਨਵੀਨ, ਆਯੂਸ਼, ਲਲਿਤ ਮੋਹਨ ਅਤੇ ਬਿਮਲ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੀ. ਬੀ. ਆਈ. ਨੇ ਦਸਿਆ ਕਿ ਮੈਸਰਜ਼ ਰਾਮ ਸਰੂਪ ਲਿਮਟਿਡ ਦੇ ਰਾਮ ਸਰੂਪ ਨੇ ਉਤਪਾਦਕ ਯੂਨਿਟ ਦੇ ਕਰਜ਼ੇ ਦੀ ਰਕਮ ਰਾਹੀਂ ਯੂ. ਬੀ. ਆਈ. ਕੋਲਕਾਤਾ ਨੂੰ ਕਥਿਤ ਤੌਰ 'ਤੇ 184.43 ਕਰੋੜ ਰੁਪਏ ਦਾ ਚੂਨਾ ਲਾਇਆ।
ਜੀ. ਐੱਸ. ਟੀ ਰਜਿਸਟ੍ਰੇਸ਼ਨ, 25 ਨੂੰ ਫਿਰ ਖੁੱਲ੍ਹੇਗੀ ਵਿੰਡੋ
NEXT STORY