ਨਵੀਂ ਦਿੱਲੀ—ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨੀਲੇ ਰੰਗ ਦਾ 'ਬਾਲ ਆਧਾਰ' ਕਾਰਡ ਪੇਸ਼ ਕੀਤਾ ਹੈ। ਕਈ ਸਰਕਾਰੀ ਸੁਵਿਧਾਵਾਂ ਦੇ ਲਾਭ ਅਤੇ ਪਛਾਣ ਦੇ ਮਹੱਤਵਪੂਰਨ ਦਸਤਾਵੇਜ਼ਾਂ ਦੇ ਤੌਰ 'ਤੇ ਜ਼ਰੂਰੀ ਹੋ ਚੁਕੇ ਆਧਾਰ ਨੂੰ ਲੈ ਕੇ ਯੂ.ਆਈ.ਡੀ.ਏ.ਆਈ. ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਣਵਾਉਣ ਦੇ ਲਈ ਮਾਤਾ ਜਾਂ ਪਿਤਾ 'ਚੋਂ ਕਿਸੇ ਇਕ ਦਾ ਆਧਾਰ ਨੰਬਰ ਅਤੇ ਬੱਚੇ ਦਾ ਜਨਮ ਸਰਟੀਫਿਕੇਟ ਜ਼ਰੂਰੀ ਹੋਵੇਗਾ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਾਰਡ ਬਣਵਾਉਣ ਦੇ ਲਈ ਬਾਇਓਮੈਟਰਿਕ ਵੇਰਵਿਆਂ ਦੀ ਜ਼ਰੂਰਤ ਨਹੀਂ ਹੋਵੇਗੀ।
ਹਾਲਾਂਕਿ, 5 ਸਾਲ ਦੀ ਉਮਰ ਪੂਰੀ ਹੋਣ ਦੇ ਬਾਅਦ ਬੱਚੇ ਦਾ ਬਾਇਓਮੈਟਰਿਕ ਵੇਰਵਾ ਅਪਡੇਟ ਕਰਾਉਣਾ ਹੋਵੇਗਾ। ਇਹ ਵੇਰਵਾ ਕਿਸੇ ਵੀ ਨਜ਼ਦੀਕ ਆਧਾਰ ਕੇਂਦਰ 'ਚ ਮੁਫਤ 'ਚ ਕੀਤਾ ਜਾਵੇਗਾ । ਜੇਕਰ ਤੁਸੀਂ 7 ਸਾਲ ਤੱਕ ਆਪਣੇ ਬੱਚੇ ਦੀ ਬਾਇਓਮੈਟਰਿਕ ਵੇਰਵੇ ਨੂੰ ਅਪਡੇਟ ਨਹੀਂ ਕਰਾਉਂਦੇ ਹੋ ਤਾਂ ਕਾਰਡ ਸਸਪੈਂਡ ਹੋ ਜਾਵੇਗਾ। ਇਸਦੇ ਬਾਅਦ 15 ਸਾਲ ਦੀ ਉਮਰ 'ਚ ਦੂਸਰੀ ਅਤੇ ਆਖਰੀ ਬਾਰ ਤੁਹਾਨੂੰ ਬਾਇਓਮੈਟਰਿਕ ਵੇਰਵਾ ਅਪਡੇਟ ਕਰਾਉਣਾ ਹੋਵੇਗਾ। ਵਿਦੇਸ਼ 'ਚ ਬੱਚੇ ਦੀ ਸਿੱਖਿਆ ਅਤੇ ਸਕਾਲਰਸ਼ਿਪ ਹਾਸਲ ਕਰਨ ਲਈ 'ਬਾਲ ਆਧਾਰ' ਜ਼ਰੂਰੀ ਹੋਵੇਗਾ। ਇਸਦੇ ਇਲਾਵਾ ਨਵਾਂ ਸਿਮ ਕਾਰਡ ਲੈਣ ਅਤੇ ਬੈਂਕ ਅਕਾਉਂਟ ਖੁਲਵਾਉਣ ਸਮੇਤ ਕਈ ਜ਼ਰੂਰੀ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ।
ਐਸਟਰ ਡੀ.ਐੱਮ. ਹੈਲਥਕੇਅਰ ਦੀ ਸੁਸਤ ਲਿਸਟਿੰਗ
NEXT STORY