ਚੰਪਾਵਤ (ਇੰਟ.)-ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਅਦਾਲਤੀ ਖ਼ਰਚਾ ਅਤੇ ਹਰਜਾਨੇ ਸਬੰਧੀ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਨੁਕਸਾਨਪੂਰਤੀ ਕਲੇਮ ਰਾਸ਼ੀ ਦੇਣ ਦਾ ਹੁਕਮ ਸੁਣਾਇਆ ਹੈ। ਇੰਸ਼ੋਰੈਂਸ ਕੰਪਨੀ ਇਕ ਮਹੀਨੇ ਦੇ ਅੰਦਰ ਸ਼ਿਕਾਇਤਕਰਤਾ ਨੂੰ ਕਲੇਮ ਰਾਸ਼ੀ ਦੇਵੇਗੀ।
ਕੀ ਹੈ ਮਾਮਲਾ
ਟਨਕਪੁਰ ਨਿਵਾਸੀ ਅੰਕੁਰ ਓਲੀ ਨੇ ਦੱਸਿਆ ਕਿ 6 ਜੂਨ 2012 ਨੂੰ ਉਸ ਦਾ ਟਰੱਕ ( ਨੰ. ਯੂ. ਕੇ. 03-0223) ਲੋਹਾਘਾਟ ਤੋਂ ਟਨਕਪੁਰ ਜਾਣ ਦੌਰਾਨ ਸੂਖੀਢਾਂਗ ਨੇੜੇ ਟਿਫਨਟਾਪ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਵਾਹਨ ਦਾ ਬੀਮਾ ਹੋਣ ਕਾਰਨ ਅੰਕੁਰ ਨੇ ਇਸ ਦੀ ਜਾਣਕਾਰੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਦਿੱਤੀ ਅਤੇ ਨੁਕਸਾਨਪੂਰਤੀ ਕਲੇਮ ਰਾਸ਼ੀ ਦੀ ਮੰਗ ਕੀਤੀ। ਇੰਸ਼ੋਰੈਂਸ ਕੰਪਨੀ ਨੇ ਇਹ ਕਹਿ ਕੇ ਨੁਕਸਾਨਪੂਰਤੀ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਵਾਹਨ ਦੀ ਫਿੱਟਨੈੱਸ ਠੀਕ ਨਹੀਂ ਸੀ। ਕਲੇਮ ਨਾ ਮਿਲਣ 'ਤੇ ਅੰਕੁਰ ਓਲੀ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। ਉਸ ਨੇ ਵਾਹਨ ਹਾਦਸੇ ਤੋਂ ਬਾਅਦ ਵਾਹਨ ਦੀ ਮੁਰੰਮਤ 'ਤੇ ਸਾਢੇ 4 ਲੱਖ ਰੁਪਏ ਅਤੇ ਵਾਹਨ ਨੂੰ ਵਰਕਸ਼ਾਪ ਤੱਕ ਲਿਜਾਣ 'ਚ 25,000 ਰੁਪਏ ਦਾ ਕਾਰੋਬਾਰੀ ਨੁਕਸਾਨ, ਮਾਨਸਿਕ ਪ੍ਰੇਸ਼ਾਨੀ ਤੇ ਅਦਾਲਤੀ ਖਰਚਾ ਦਿਵਾਉਣ ਦੀ ਅਪੀਲ ਕੀਤੀ ਸੀ।
ਇਹ ਕਿਹਾ ਫੋਰਮ ਨੇ
ਜ਼ਿਲਾ ਫੋਰਮ ਦੇ ਪ੍ਰਧਾਨ ਪ੍ਰੇਮ ਸਿੰਘ ਖਿਮਾਲ ਦੀ ਪ੍ਰਧਾਨਗੀ ਅਤੇ ਮੈਂਬਰ ਗਿਰੀਸ਼ ਚੰਦਰ ਰਾਏ ਅਤੇ ਲਕਸ਼ਮੀ ਪਾਂਡੇ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣੇ ਫੈਸਲੇ 'ਚ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਵਾਹਨ ਨੁਕਸਾਨਪੂਰਤੀ ਕਲੇਮ ਰਾਸ਼ੀ 2 ਲੱਖ 12 ਹਜ਼ਾਰ 31 ਰੁਪਏ ਅਤੇ ਅਦਾਲਤੀ ਖ਼ਰਚੇ ਲਈ 10,000 ਰੁਪਏ ਇਕ ਮਹੀਨੇ ਦੇ ਅੰਦਰ ਦੇਣ ਦਾ ਹੁਕਮ ਦਿੱਤਾ। ਕੰਪਨੀ ਨੂੰ ਨੁਕਸਾਨਪੂਰਤੀ ਰਾਸ਼ੀ ਦਾ 7 ਫ਼ੀਸਦੀ ਸਾਲਾਨਾ ਵਿਆਜ ਵੀ ਸ਼ਿਕਾਇਤਕਰਤਾ ਨੂੰ ਦੇਣਾ ਹੋਵੇਗਾ। ਫੋਰਮ ਨੇ ਇਕ ਮਹੀਨੇ ਦੇ ਅੰਦਰ ਨੁਕਸਾਨਪੂਰਤੀ ਕਲੇਮ ਰਾਸ਼ੀ ਨਾ ਦੇਣ 'ਤੇ 9 ਫ਼ੀਸਦੀ ਸਾਲਾਨਾ ਵਿਆਜ ਦੇਣ ਦੇ ਹੁਕਮ ਦਿੱਤੇ ਹਨ।
Mercedes ਨੇ ਨਵੀਂ 2018 ਏ ਕਲਾਸ ਦਾ ਕੀਤਾ ਖੁਲਾਸਾ
NEXT STORY