ਨਵੀਂ ਦਿੱਲੀ— ਮਹਾਮਾਰੀ 'ਚ ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਡਿਜੀਟਲ ਭੁਗਤਾਨ ਦਾ ਇਸਤੇਮਾਲ ਜ਼ਿਆਦਾ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਨਕਦੀ ਨੂੰ ਤਵੱਜੋਂ ਘੱਟ ਦਿੱਤੀ ਜਾ ਰਹੀ ਹੈ।
ਇਸ ਦਾ ਹੀ ਨਤੀਜਾ ਹੈ ਕਿ ਹੁਣ ਡਿਜੀਟਲ ਲੈਣ-ਦੇਣ ਦਾ ਤਰੀਕਾ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਹੈਰਾਨ ਕਰਨ ਵਾਲਾ ਰਿਕਾਰਡ ਬਣਾ ਚੁੱਕਾ ਹੈ। ਮਹਾਮਾਰੀ ਵਿਚਕਾਰ ਅਪ੍ਰੈਲ ਤੋਂ ਹੁਣ ਤੱਕ ਯੂ. ਪੀ. ਆਈ. ਜ਼ਰੀਏ ਇੰਨੀ ਰਕਮ ਦਾ ਭੁਗਤਾਨ ਹੋ ਚੁੱਕਾ ਹੈ, ਜਿੰਨੀ ਏ. ਟੀ. ਐੱਮ. ਤੋਂ ਨਿਕਾਸੀ ਵੀ ਨਹੀਂ ਹੋ ਸਕੀ ਹੈ, ਯਾਨੀ ਯੂ. ਪੀ. ਆਈ. ਭੁਗਤਾਨ ਨੇ ਏ. ਟੀ. ਐੱਮ. ਨਿਕਾਸੀ ਨੂੰ ਪਛਾੜ ਦਿੱਤਾ ਹੈ।
ਮਹਾਮਾਰੀ ਤੋਂ ਪਹਿਲਾਂ ਡੈਬਿਟ ਕਾਰਡ ਜ਼ਰੀਏ ਏ. ਟੀ. ਐੱਮ. 'ਚੋਂ ਹਰ ਮਹੀਨੇ ਤਕਰੀਬਨ 3.5 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਕਢਾਈ ਜਾਂਦੀ ਸੀ ਪਰ ਇਸ ਸਮੇਂ ਦੇਸ਼ ਭਰ 'ਚ ਲੋਕ ਏ. ਟੀ. ਐੱਮ. 'ਚੋਂ ਹਰ ਮਹੀਨੇ 2.3 ਤੋਂ 2.4 ਲੱਖ ਕਰੋੜ ਰੁਪਏ ਹੀ ਕਢਾ ਰਹੇ ਹਨ। ਓਧਰ, ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ, ਯੂ. ਪੀ. ਆਈ. ਜ਼ਰੀਏ ਹਰ ਮਹੀਨੇ 2.9 ਤੋਂ 3 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋ ਰਿਹਾ ਹੈ, ਜਦੋਂ ਕਿ ਸਾਲ ਭਰ ਪਹਿਲਾਂ ਯੂ. ਪੀ. ਆਈ. ਤੋਂ ਹਰ ਮਹੀਨੇ 1.8 ਤੋਂ 2 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੀ ਹੋ ਰਿਹਾ ਸੀ ਅਤੇ ਏ. ਟੀ. ਐੱਮ. ਤੋਂ 3 ਲੱਖ ਕਰੋੜ ਰੁਪਏ ਕਢਾਏ ਜਾ ਰਹੇ ਸਨ।
ਇੰਨਾ ਹੀ ਨਹੀਂ ਯੂ. ਪੀ. ਆਈ. ਜ਼ਰੀਏ ਹੋਣ ਵਾਲੇ ਲੈਣ-ਦੇਣ ਦੀ ਗਿਣਤੀ 'ਚ ਵੀ ਇਜ਼ਾਫ਼ਾ ਦੇਖਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਯੂ. ਪੀ. ਆਈ. 'ਤੇ ਰੋਜ਼ਾਨਾ 4 ਕਰੋੜ ਲੈਣ-ਦੇਣ ਹੁੰਦੇ ਸਨ, ਜੋ ਅਕਤੂਬਰ 'ਚ 7 ਕਰੋੜ ਲੈਣ-ਦੇਣ ਤੱਕ ਪਹੁੰਚ ਗਏ।
ਸਤੰਬਰ ਤਿਮਾਹੀ ’ਚ ਗੋਲਡ ਈ. ਟੀ. ਐੱਫ. ’ਚ 2,400 ਕਰੋੜ ਰੁਪਏ ਨਿਵੇਸ਼
NEXT STORY