ਨਿਊਯਾਰਕ : ਅਮਰੀਕਾ ਦੇ ਵਰਜੀਨੀਆ ਸੂਬੇ ਦੇ ਗਵਰਨਰ ਗਲੇਨ ਯੰਗਕਿਨ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਦੇ ਉਪਕਰਨਾਂ ਅਤੇ ਵਾਇਰਲੈੱਸ ਨੈੱਟਵਰਕਾਂ 'ਤੇ 'ਟਿਕ-ਟਾਕ' ਅਤੇ 'ਵੀਚੈਟ' ਸਮੇਤ ਕਈ ਚੀਨੀ ਐਪਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ। ਯੰਗਕਿਨ ਦੇ ਕਾਰਜਕਾਰੀ ਆਦੇਸ਼ 'ਚ 'ਬਾਈਟਡਾਂਸ' ਅਤੇ 'ਟੈਨਸੈਂਟ' ਦੁਆਰਾ ਵਿਕਸਤ ਐਪਸ ਦਾ ਵੀ ਜ਼ਿਕਰ ਹੈ। ਵਰਜੀਨੀਆ ਨਾਲ ਇਕਰਾਰਨਾਮੇ ਵਾਲੀਆਂ ਕੰਪਨੀਆਂ ਨੂੰ ਸਰਕਾਰੀ-ਮਾਲਕੀਅਤ ਵਾਲੇ ਉਪਕਰਣਾਂ ਜਾਂ ਸੂਚਨਾ ਤਕਨਾਲੋਜੀ (IT) ਬੁਨਿਆਦੀ ਢਾਂਚੇ 'ਚ ਇਨ੍ਹਾਂ ਐਪ ਦਾ ਇਸਤੇਮਾਲ ਨਹੀਂ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 42 ਫ਼ੀਸਦੀ ਤੱਕ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ , 2 ਰੁਪਏ ਵੀ ਨਹੀਂ ਘਟੇ ਪੈਟਰੋਲ-ਡੀਜ਼ਲ ਦੇ ਰੇਟ
ਆਦੇਸ਼ ਵਿੱਚ ਕਿਹਾ ਗਿਆ ਹੈ, "'TikTok' ਅਤੇ 'WeChat' ਡੇਟਾ ਚੀਨੀ ਕਮਿਊਨਿਸਟ ਪਾਰਟੀ ਲਈ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਸਾਧਨ ਹਨ, ਅਤੇ ਉਹਨਾਂ ਦੀ ਲਗਾਤਾਰ ਮੌਜੂਦਗੀ ਰਾਸ਼ਟਰੀ ਸੁਰੱਖਿਆ, ਖੁਫੀਆ ਭਾਈਚਾਰੇ ਅਤੇ ਹਰੇਕ ਅਮਰੀਕੀ ਨਾਗਰਿਕ ਦੀ ਨਿੱਜੀ ਗੋਪਨੀਯਤਾ ਲਈ ਖ਼ਤਰਾ ਹੈ।" ਰਿਪਬਲਿਕਨ ਪਾਰਟੀ ਦੇ ਨੇਤਾ ਯੰਗਕਿਨ ਨੇ ਇਕ ਬਿਆਨ ਵਿਚ ਕਿਹਾ, 'ਅੱਜ ਅਸੀਂ ਰਾਜ ਸਰਕਾਰ ਦੇ ਉਪਕਰਨਾਂ ਅਤੇ ਵਾਇਰਲੈੱਸ ਨੈੱਟਵਰਕਾਂ ਨੂੰ ਘੁਸਪੈਠ ਤੋਂ ਬਚਾਉਣ ਅਤੇ ਰਾਜ ਸਰਕਾਰ ਦੇ ਡੇਟਾ ਅਤੇ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਲੈ ਰਹੇ ਹਾਂ।'
ਯੰਗਕਿਨ 14 ਹੋਰ ਰਾਜਪਾਲਾਂ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ, ਕਾਂਗਰਸ ਵਿੱਚ ਸੰਘੀ ਸਰਕਾਰ ਦੇ ਉਪਕਰਣਾਂ ਵਿੱਚ ਅਜਿਹੇ ਐਪਸ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Air India ਨੇ ਕੱਢੀ ਇੱਕ ਹਜ਼ਾਰ ਕੈਬਿਨ ਕਰੂ ਦੀ ਭਰਤੀ, ਇਸ ਸ਼ਹਿਰ 'ਚ ਹੋਵੇਗੀ ਵਾਕ-ਇਨ ਇੰਟਰਵਿਊ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਯੈੱਸ ਬੈਂਕ ਨੇ 48,000 ਕਰੋੜ ਦਾ ਫਸਿਆ ਕਰਜ਼ ਜੇਸੀ ਫਲਾਵਰਜ਼ ਨੂੰ ਸੌਂਪਿਆ
NEXT STORY