ਵਾਸ਼ਿੰਗਟਨ(ਭਾਸ਼ਾ) — ਨਿਊਜਰਸੀ ਸਥਿਤ ਕਾਮਿਆਂ ਦੀ ਭਰਤੀ ਕਰਨ ਵਾਲੀ ਕੰਪਨੀ ਨੇ ਦੋਸ਼ਾਂ ਦਾ ਨਿਪਟਾਰਾ ਕਰਨ ਲਈ 3.45 ਲੱਖ ਅਮਰੀਕੀ ਡਾਲਰ ਦੀ ਅਦਾਇਗੀ ਕਰਨ ਲਈ ਸਹਿਮਤੀ ਜਤਾਈ ਹੈ। ਕੰਪਨੀ ਨੂੰ ਅਜਿਹਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਉਸ 'ਤੇ ਅਮਰੀਕਾ ਵਿਚ ਐਚ-1ਬੀ ਵੀਜ਼ਾ 'ਤੇ ਕਾਮਿਆਂ ਨੂੰ ਲਿਆਉਣ ਦੌਰਾਨ ਇਮੀਗ੍ਰੇਸ਼ਨ ਅਤੇ ਰੋਜ਼ਗਾਰ ਨਿਯਮਾਂ ਦੀ ਉਲੰਘਣਾ ਕੀਤੀ ਹੈ। ਐਚ -1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ। ਇਸ ਦੇ ਜ਼ਰੀਏ ਅਮਰੀਕੀ ਕੰਪਨੀਆਂ ਵਿਦੇਸ਼ੀ ਪੇਸ਼ੇਵਰਾਂ ਨੂੰ ਮੁਹਾਰਤ ਦੇ ਅਹੁਦਿਆਂ 'ਤੇ ਨਿਯੁਕਤ ਕਰ ਸਕਦੀਆਂ ਹਨ। ਭਾਰਤੀ ਆਈ.ਟੀ. ਪੇਸ਼ੇਵਰਾਂ ਵਿਚ ਐਚ -1 ਬੀ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ।
ਸੰਯੁਕਤ ਰਾਜ ਅਮਰੀਕਾ ਵਿਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਇੰਟਰਨਲ ਸਕਿਓਰਟੀ ਇਨਵੈਸਟੀਗੇਸ਼ਨ (ਐਚ.ਐਸ.ਆਈ.), ਲੇਬਰ ਵਿਭਾਗ ਅਤੇ ਨਿਊਜਰਸੀ ਜ਼ਿਲ੍ਹੇ ਅਟਾਰਨੀਆਂ ਸੈਵਨਟਿਸ ਨੂੰ ਐਚ -1ਬੀ ਦੀ ਉਲੰਘਣਾ ਦੇ ਸੰਬੰਧ ਵਿਚ ਲਗਾਏ ਗਏ ਦੋਸ਼ਾਂ ਦੇ ਹੱਲ ਲਈ 3.45 ਲੱਖ ਡਾਲਰ ਦੀ ਅਦਾਇਗੀ ਦਾ ਆਦੇਸ਼ ਦਿੱਤਾ ਸੀ।
ਇਹ ਵੀ ਦੇਖੋ : ਭਾਰਤ ਵਲੋਂ ਗੰਢਿਆਂ ਦੇ ਨਿਰਯਾਤ 'ਤੇ ਰੋਕ ਲਾਉਣ ਕਾਰਨ ਬੰਗਲਾਦੇਸ਼ ਨੇ ਜ਼ਾਹਰ ਕੀਤੀ ਚਿੰਤਾ
ਸੈਵੇਨਟਿਸ ਜਿਸਦਾ ਕਿ ਪਹਿਲਾਂ ਨਾਮ ਵੈਦਿਕਸਾਫਟ ਸੀ। ਇਸ ਕੰਪਨੀ ਦੀ ਮੌਜੂਦਗੀ ਭਾਰਤ ਵਿਚ ਵੀ ਹੈ। ਕੰਪਨੀ ਐਚ -1 ਬੀ ਵੀਜ਼ਾ ਦੇ ਜ਼ਰੀਏ ਅਮਰੀਕਾ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਨਿਯੁਕਤੀ ਦਵਾਉਣ ਦੇ ਨਾਲ-ਨਾਲ ਸਲਾਹ, ਤਕਨਾਲੋਜੀ ਅਤੇ ਸਟਾਫ ਮੁਹੱਈਆ ਕਰਵਾਉਣ ਵਰਗੇ ਕੰਮਾਂ ਵਿਚ ਸ਼ਾਮਲ ਹੈ। ਆਈ.ਸੀ.ਈ. ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਜਾਂਚ ਵਿਚ ਪਾਇਆ ਗਿਆ ਹੈ ਕਿ ਜਨਵਰੀ 2014 ਤੋਂ ਜੂਨ 2018 ਤੱਕ ਸੈਵਨਟਿਸ ਦੇ ਕਈ ਐਚ-1ਬੀ ਵੀਜ਼ਾ ਧਾਰਕ ਮੁਲਾਜ਼ਮਾਂ ਨੂੰ ਨਿਯਮਤ ਅੰਤਰਾਲ 'ਤੇ ਲੋੜੀਂਦੀਆਂ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਸੈਵਨਟਿਸ ਨੂੰ ਕਈ ਹੋਰ ਬੇਨਿਯਮੀਆਂ ਵਿਚ ਸ਼ਾਮਲ ਪਾਇਆ ਗਿਆ।
ਇਹ ਵੀ ਦੇਖੋ : ਟੋਇਟਾ ਨੇ ਭਾਰਤ 'ਚ ਵਿਸਤਾਰ ਰੋਕਣ ਦਾ ਫ਼ੈਸਲਾ ਬਦਲਿਆ, ਵੱਡਾ ਨਿਵੇਸ਼ ਕਰਨ ਦੀ ਹਾਮੀ ਭਰੀ
GoAir ਨੇ ਮੁਸਾਫ਼ਰਾਂ ਲਈ ਸ਼ੁਰੂ ਕੀਤੀ ਇਹ ਸੇਵਾ, ਇਕਾਂਤਵਾਸ ਤੋਂ ਮਿਲੇਗੀ ਛੋਟ!
NEXT STORY