ਨਵੀਂ ਦਿੱਲੀ (ਇੰਟ.) – ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੇ ਵਾਈਸ ਚੇਅਰਮੈਨ ਵਿਕਰਮ ਕਿਰਲੋਸਕਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਅਗਲੇ 12 ਮਹੀਨਿਆਂ ਦੌਰਾਨ ਕੰਪਨੀ ਵਾਹਨਾਂ ਦੇ ਇਲੈਕਟ੍ਰਿਕ ਸਪੇਅਰ ਪਾਰਟਸ ਅਤੇ ਤਕਨਾਲੌਜੀ ’ਚ 2,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। ਉਨ੍ਹਾਂ ਨੇ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਦੇ ਬਿਆਨ ਨੂੰ ਨਕਾਰਦੇ ਹੋਏ ਇਹ ਗੱਲ ਕਹੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਕੰਪਨੀ ਭਾਰਤ ’ਚ ਉੱਚੀਆਂ ਟੈਕਸ ਦਰਾਂ ਨੂੰ ਦੇਖਦੇ ਹੋਏ ਆਪਣਾ ਵਿਸਤਾਰ ਰੋਕ ਰਹੀ ਹੈ। ਕੰਪਨੀ ਨੇ ਇਕ ਵੱਖਰੇ ਬਿਆਨ ’ਚ ਇਹ ਵੀ ਕਿਹਾ ਸੀ ਕਿ ਉਸ ਦੀ ਪਹਿਲ ਭਾਰਤ ’ਚ ਆਪਣੀ ਮੌਜੂਦਾ ਸਮਰੱਥਾ ਨੂੰ ਇਸਤੇਮਾਲ ਕਰਨ ਦੀ ਹੈ, ਜਿਸ ’ਚ ਸਮਾਂ ਲੱਗੇਗਾ।
ਟੀ. ਕੇ. ਐੱਮ. ਦੇ ਵਾਈਸ ਚੇਅਰਮੈਨ ਅਤੇ ਡਾਇਰੈਕਟਰ ਸ਼ੇਖਰ ਵਿਸ਼ਵਨਾਥਨ ਨੇ ਬਲੂਮਬਰਗ ਨਾਲ ਇਕ ਇੰਟਰਵਿਊ ’ਚ ਕਿਹਾ ਸੀ ਕਿ ਕੰਪਨੀ ਭਾਰਤ ’ਚ ਆਪਣਾ ਵਿਸਤਾਰ ਰੋਕ ਦੇਵੇਗੀ। ਉਨ੍ਹਾਂ ਨੇ ਇਹ ਕਹਿੰਦੇ ਹੋਏ ਭਵਿੱਖ ਦੇ ਨਿਵੇਸ਼ ਨੂੰ ਵੀ ਖਾਰਜ ਕਰ ਦਿੱਤਾ ਸੀ ਕਿ ਭਾਰਤ ’ਚ ਕਾਰਾਂ ਅਤੇ ਮੋਟਰਬਾਈਕ ’ਤੇ ਟੈਕਸ ਇੰਨੇ ਵੱਧ ਹਨ ਕਿ ਕੰਪਨੀ ਅੱਗੇ ਵਧਣਾ ਕਾਫੀ ਮੁਸ਼ਕਲ ਦੇਖਦੀ ਹੈ। ਇਸ ਰਿਪੋਰਟ ’ਤੇ ਪ੍ਰਤੀਕਿਰਿਆ ’ਚ ਕੇਂਦਰੀ ਭਾਰੀ ਉਦਯੋਗ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਕੇ ਕਿਹਾ ਕਿ ਟੋਇਟਾ ਕੰਪਨੀ ਭਾਰਤ ’ਚ ਨਿਵੇਸ਼ ਰੋਕ ਰਹੀ ਹੈ, ਇਸ ਤਰ੍ਹਾਂ ਦੀ ਖਬਰ ਗਲਤ ਹੈ। ਵਿਕਰਮ ਕਿਰਲੋਸਕਰ ਨੇ ਸਪੱਸ਼ਟ ਕੀਤਾ ਹੈ ਕਿ ਟੋਇਟਾ ਅਗਲੇ 12 ਮਹੀਨੇ ’ਚ 2,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ।
ਇਹ ਵੀ ਦੇਖੋ : ਤਿੰਨ ਦਿਨ ਚੜ੍ਹਨ ਤੋਂ ਬਾਅਦ ਅੱਜ ਫਿਰ ਘਟੀਆਂ ਸੋਨੇ ਦੀਆਂ ਕੀਮਤਾਂ , ਜਾਣੋ ਅੱਜ ਦੇ ਭਾਅ
ਅਸੀਂ ਭਾਰਤ ਦੇ ਭਵਿੱਖ ਨੂੰ ਲੈ ਕੇ ਵਚਨਬੱਧ ਹਾਂ
ਮੰਤਰੀ ਦੇ ਕਥਨ ਦੀ ਪੁਸ਼ਟੀ ਕਰਦੇ ਹੋਏ ਕਿਰਲੋਸਕਰ ਨੇ ਵੀ ਟਵੀਟ ਕਰ ਕੇ ਕਿਹਾ,‘‘ਬਿਲਕੁਲ, ਅਸੀਂ ਘਰੇਲੂ ਗਾਹਕਾਂ ਅਤੇ ਬਰਾਮਦ ਲਈ ਇਲੈਕਟ੍ਰਿਕ ਸਪੇਅਰ ਪਾਰਟਸ ਅਤੇ ਤਕਨਾਲੌਜੀ ’ਚ ਨਿਵੇਸ਼ ਕਰ ਰਹੇ ਹਾਂ। ਅਸੀਂ ਭਾਰਤ ਦੇ ਭਵਿੱਖ ਨੂੰ ਲੈ ਕੇ ਵਚਨਬੱਧ ਹਾਂ ਅਤੇ ਸਮਾਜ, ਚੌਗਿਰਤਾ, ਹੁਨਰ ਅਤੇ ਤਕਨਾਲੌਜੀ ਖੇਤਰ ’ਚ ਹਰ ਸੰਭਵ ਯਤਨ ਕਰਦੇ ਰਹਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਨੂੰ ਲਗਦਾ ਹੈ ਕਿ ਮੰਗ ਵਧ ਰਹੀ ਹੈ ਅਤੇ ਬਾਜ਼ਾਰ ’ਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਭਾਰਤ ’ਚ ਮੋਬਿਲਿਟੀ ਦਾ ਭਵਿੱਖ ਕਾਫੀ ਮਜ਼ਬੂਤ ਹੈ ਅਤੇ ਟੋਇਟਾ ਨੂੰ ਇਸ ਯਾਤਰਾ ਦਾ ਹਿੱਸਾ ਹੋਣ ’ਤੇ ਮਾਣ ਹੈ। ਕੰਪਨੀ ਦੇ ਬੇਂਗਲੁਰੂ ਦੇ ਨੇੜੇ ਬਿਹਾਡੀ ’ਚ 2 ਕਾਰਖਾਨੇ ਹਨ, ਜਿਨ੍ਹਾਂ ਦੀ ਉਤਪਾਦਨ ਸਮਰੱਥਾ 3.10 ਲੱਖ ਇਕਾਈਆਂ ਦੀ ਹੈ। ਟੀ. ਕੇ. ਐੱਮ. ਜਾਪਾਨੀ ਕੰਪਨੀ ਟੋਇਟਾ ਮੋਟਰ ਕੰਪਨੀ ਅਤੇ ਕਿਰਲੋਸਕਰ ਸਮੂਹ ਦਰਮਿਆਨ ਸਾਂਝੀ ਉੱਦਮ ਕੰਪਨੀ ਹੈ।
ਇਹ ਵੀ ਦੇਖੋ : ਸਰਕਾਰ ਖਾਣਾ ਪਕਾਉਣ ਲਈ ਗੈਸ ਨਾਲੋਂ ਸਸਤਾ ਵਿਕਲਪ ਦੇਵੇਗੀ, ਜਾਣੋ ਕੀ ਹੈ ਯੋਜਨਾ?
ਤਿੰਨ ਦਿਨ ਚੜ੍ਹਨ ਤੋਂ ਬਾਅਦ ਅੱਜ ਫਿਰ ਘਟੀਆਂ ਸੋਨੇ ਦੀਆਂ ਕੀਮਤਾਂ , ਜਾਣੋ ਅੱਜ ਦੇ ਭਾਅ
NEXT STORY