ਲੰਡਨ — ਭਾਰਤ ਦੇ ਬੈਂਕਾਂ ਨਾਲ ਕਰੋੜਾਂ ਦਾ ਘਪਲਾ ਕਰਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਵਿਚ ਤਗੜਾ ਝਟਕਾ ਲੱਗਾ ਹੈ। ਯੂ.ਕੇ. ਹਾਈਕੋਰਟ ਨੇ ਸਵਿੱਸ ਬੈਂਕ ਯੂ.ਬੀ.ਐੱਸ. ਦੇ ਕਰਜ਼ੇ ਦੀ ਵਸੂਲੀ ਲਈ ਲੰਡਨ ਦੇ ਮਕਾਨ ਸੀਜ਼ ਕਰਨ ਖਿਲਾਫ ਮਾਲਿਆ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੋਰਟ ਨੇ ਵਿਜੇ ਮਾਲਿਆ ਦੀ ਕਾਨੂੰਨੀ ਟੀਮ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ। ਇਸ ਕਾਰਨ ਹੁਣ ਮਾਲਿਆ ਨੂੰ ਆਪਣਾ ਲੰਡਨ ਸਥਿਤ ਘਰ ਬਚਾਉਣਾ ਮੁਸ਼ਕਲ ਹੋ ਜਾਵੇਗਾ।
ਮਾਲਿਆ ਨੇ ਲਿਆ ਸੀ 2.04 ਕਰੋੜ ਦਾ ਕਰਜ਼ਾ
ਸਵਿੱਸ ਬੈਂਕ ਨੇ 2.04 ਕਰੋੜ ਪਾਉਂਡ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ 'ਤੇ ਸੈਂਟਰਲ ਲੰਡਨ ਦੇ ਕਾਰਨਵਾਲ ਟੈਰੇਸ ਸਥਿਤ ਮਾਲਿਆ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਸੀ। ਯੂ.ਕੇ. ਹਾਈਕੋਰਟ ਵਿਚ ਦੱਸਿਆ ਗਿਆ ਕਿ ਇਸ ਜਾਇਦਾਦ ਨੂੰ ਵਿਜੇ ਮਾਲਿਆ ਉਨ੍ਹਾਂ ਦਾ ਪਰਿਵਾਰ ਅਤੇ ਯੂਨਾਇਟਿਡ ਬਰੂਵਰੀਜ ਗਰੁੱਪ ਕਾਰਪੋਰੇਟ ਗੈਸਟ ਲਈ ਹਾਈ ਕਲਾਸ ਦਾ ਮਕਾਨ ਦੱਸਦਾ ਹੈ। ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ ਹੋਣੀ ਹੈ। ਹਾਈ ਕੋਰਟ ਨੇ ਬੁੱਧਵਾਰ ਨੂੰ ਯੂ.ਬੀ.ਐੱਸ. ਦੀ ਅਰਜ਼ੀ ਦੇ ਪੱਖ ਵਿਚ ਫੈਸਲਾ ਦਿੱਤਾ। ਇਸ ਦੇ ਨਾਲ ਹੀ ਯੂ.ਬੀ.ਐੱਸ. ਨੇ ਆਪਣੇ ਬਿਆਨ ਵਿਚ ਕਿਹਾ,'ਯੂ.ਬੀ.ਐੱਸ. ਫੈਸਲੇ ਤੋਂ ਖੁਸ਼ ਹੈ। ਇਹ ਦੇਖਦੇ ਹੋਏ ਕਿ ਕਾਰਵਾਈ ਚਲ ਰਹੀ ਹੈ ਅਜਿਹੇ 'ਚ ਕਿਸੇ ਤਰ੍ਹਾਂ ਦੀ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ।'
ਅਦਾਲਤ ਨੇ ਮਾਲਿਆ ਨੂੰ ਮੌਕਾ ਦੇਣ ਤੋਂ ਕੀਤਾ ਇਨਕਾਰ
ਬੀਤੇ ਮਹੀਨੇ ਦੋ ਦਿਨ ਤੱਕ ਚੱਲੀ ਸੁਣਵਾਈ ਤੋਂ ਬਾਅਦ ਜਸਟਿਸ ਚੀਫ ਮਾਸਟਰ ਮਾਰਸ਼ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਤੱਥ ਨਹੀਂ ਦਿਖਦਾ ਜਿਸ ਦੇ ਆਧਾਰ 'ਤੇ ਬਚਾਅ ਪੱਖ(ਮਾਲਿਆ) ਨੂੰ ਕੋਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ,'ਮਾਲਿਆ ਨੂੰ ਆਪਣਾ ਪੱਖ ਰੱਖਣ ਦੇ ਕਈ ਮੌਕੇ ਦਿੱਤੇ ਜਾ ਚੁੱਕੇ ਹਨ। ਮਾਮਲਾ ਅੱਗੇ ਵਧਾਉਣ ਦਾ ਕੋਈ ਕਾਰਨ ਨਹੀਂ ਬਣਦਾ'।
ਆਈਫੋਨ ਦੇ ਸ਼ੌਕੀਨਾਂ ਨੂੰ ਮਿਲੇਗਾ ਤੋਹਫਾ, ਸਰਕਾਰ ਲੈ ਸਕਦੀ ਹੈ ਇਹ ਫੈਸਲਾ!
NEXT STORY