ਮੁੰਬਈ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 1 ਅਪ੍ਰੈਲ 2019 ਤੋਂ ਵਿਜਯਾ ਤੇ ਦੇਨਾ ਬੈਂਕ ਨੂੰ ਆਰ. ਬੀ. ਆਈ. ਕਾਨੂੰਨ ਦੀ ਦੂਜੀ ਅਨੁਸੂਚੀ ਤੋਂ ਹਟਾ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਇਨ੍ਹਾਂ ਦੋਵਾਂ ਬੈਂਕਾਂ ਨੂੰ 1 ਅਪ੍ਰੈਲ, 2019 ਤੋਂ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਦੂਜੀ ਅਨੁਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਸ ਦਿਨ ਤੋਂ ਦੋਵਾਂ ਨੇ ਬੈਂਕਿੰਗ ਕਾਰੋਬਾਰ ਕਰਨਾ ਖ਼ਤਮ ਕਰ ਦਿੱਤਾ ਹੈ। ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ’ਚ ਦੋਵਾਂ ਜਨਤਕ ਖੇਤਰ ਦੇ ਬੈਂਕਾਂ ਦਾ ਬੈਂਕ ਆਫ ਬੜੌਦਾ ’ਚ ਰਲੇਵਾਂ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਬਾਅਦ ਤੋਂ ਉਨ੍ਹਾਂ ਬੈਂਕਿੰਗ ਕੰਪਨੀ ਦੇ ਰੂਪ ’ਚ ਵੱਖ-ਵੱਖ ਸੰਚਾਲਨ ਕਰਨਾ ਬੰਦ ਕਰ ਦਿੱਤਾ ਹੈ।
ਪ੍ਰਾਈਵੇਟ ਟਰੇਨ ਤੇਜਸ ’ਚ ਛਾਂਟੀ, ਦਰਜਨ ਭਰ ਕੈਬਿਨ ਕਰੂ ਨੂੰ ਬਿਨਾਂ ਨੋਟਿਸ ਨੌਕਰੀਓਂ ਕੱਢਿਆ
NEXT STORY