ਨਵੀਂ ਦਿੱਲੀ (ਇੰਟ.)-ਦੇਸ਼ ਦੀ ਪਹਿਲੀ ਕਾਰਪੋਰੇਟ ਟਰੇਨ ਤੇਜਸ ਐਕਸਪ੍ਰੈੱਸ ਦੀ ਕੈਬਿਨ ਕਰੂ ਅਤੇ ਅਟੈਂਡੈਂਟ ਨੂੰ ਬਿਨਾਂ ਨੋਟਿਸ ਨੌਕਰੀਓਂ ਕੱਢ ਦਿੱਤਾ ਗਿਆ ਹੈ। ਸਟਾਫ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 18-18 ਘੰਟੇ ਡਿਊਟੀ ਕਰਨ, ਦੇਰੀ ਨਾਲ ਮਿਲਣ ਵਾਲੀ ਸੈਲਰੀ ਅਤੇ ਯਾਤਰੀਆਂ ਵਲੋਂ ਛੇੜਛਾੜ ਕਰਨ ਦੀ ਸ਼ਿਕਾਇਤ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੱਢਿਆ ਗਿਆ ਹੈ। ਤੇਜਸ ਟਰੇਨ ਦਾ ਸੰਚਾਲਨ ਆਈ. ਆਰ. ਸੀ. ਟੀ. ਸੀ. ਕਰ ਰਿਹਾ ਹੈ ਪਰ ਹਾਸਪਿਟੈਲਿਟੀ ਦੀ ਜ਼ਿੰਮੇਵਾਰੀ ਵ੍ਰਿੰਦਾਵਨ ਫੂਡ ਪ੍ਰੋਡਕਟਸ (ਆਰ. ਕੇ. ਐਸੋਸੀਏਟਸ) ਦੀ ਹੈ। ਇਹ ਪ੍ਰਾਈਵੇਟ ਕਾਂਟਰੈਕਟਰ ਦੇ ਤੌਰ ’ਤੇ ਆਈ. ਆਰ. ਸੀ. ਟੀ. ਸੀ. ਨਾਲ ਜੁੜਿਆ ਹੈ। ਇਸ ਫਰਮ ਨੇ ਕੈਬਿਨ ਕਰੂ ਅਤੇ ਅਟੈਂਡੈਂਟ ਦੇ ਤੌਰ ’ਤੇ 40 ਤੋਂ ਜ਼ਿਆਦਾ ਲੜਕੇ-ਲੜਕੀਆਂ ਦੀ ਹਾਇਰਿੰਗ ਕੀਤੀ ਪਰ ਇਕ ਮਹੀਨੇ ਦੇ ਅੰਦਰ ਹੀ 20 ਨੂੰ ਹਟਾ ਦਿੱਤਾ, ਜਿਨ੍ਹਾਂ ’ਚ ਲਗਭਗ ਇਕ ਦਰਜਨ ਲਡ਼ਕੀਆਂ ਹਨ। ਉਥੇ ਹੀ ਕਈ ਦਿਨਾਂ ਤੱਕ ਇੰਤਜ਼ਾਰ ਕਰਵਾਉਣ ਤੋਂ ਬਾਅਦ ਇਨ੍ਹਾਂ ਨੂੰ ਸੈਲਰੀ ਤਾਂ ਦਿੱਤੀ ਪਰ ਦੁਬਾਰਾ ਕੰਮ ’ਤੇ ਨਹੀਂ ਰੱਖਿਆ।
ਕੱਢੇ ਗਏ ਨੌਜਵਾਨਾਂ ਨੇ ਰੇਲ ਮੰਤਰੀ ਅਤੇ ਆਈ. ਆਰ. ਸੀ. ਟੀ. ਸੀ. ਨੂੰ ਟਵੀਟ ਕਰ ਕੇ ਮਦਦ ਮੰਗੀ ਹੈ। ਉਥੇ ਹੀ ਜਿਸ ਨਿੱਜੀ ਫਰਮ ਵੱਲੋਂ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ, ਉਹ ਵੀ ਨੌਕਰੀ ਤੋਂ ਕੱਢਣ ਦਾ ਕਾਰਣ ਨਹੀਂ ਦੱਸ ਰਹੀ ਹੈ। ਉਥੇ ਹੀ ਵ੍ਰਿੰਦਾਵਣ ਫੂਡ ਦੇ ਐੱਚ. ਆਰ. ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੂੰ ਨੌਕਰੀ ਤੋਂ ਹਟਾਇਆ ਨਹੀਂ ਗਿਆ ਹੈ। ਜਿਵੇਂ ਹੀ ਦੂਜੀ ਤੇਜਸ ਟਰੇਨ ਚੱਲਦੀ ਹੈ ਜਾਂ ਇਸ ਟ੍ਰੇਨ ’ਚ ਬੋਗੀਆਂ ਵਧਾਈਆਂ ਜਾਂਦੀਆਂ ਹਨ ਤਾਂ ਅਸੀਂ ਇਨ੍ਹਾਂ ਬੱਚਿਆਂ ਨੂੰ ਸ਼ਾਮਲ ਕਰ ਲਵਾਂਗੇ। ਉਥੇ ਹੀ ਕਿਸੇ ਨਾਲ ਦੁਰਵਿਹਾਰ ਦੀ ਸ਼ਿਕਾਇਤ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਜੇਕਰ ਪੁੱਜਦੀ ਹੈ ਤਾਂ ਉਹ ਮੈਨੇਜਮੈਂਟ ਨੂੰ ਜਾਣਕਾਰੀ ਦੇ ਕੇ ਇਸ ਦੀ ਜਾਂਚ ਕਰਵਾਉਣਗੇ।
NCLT ਨੇ ਦੂਰਸੰਚਾਰ ਵਿਭਾਗ ਨੂੰ ਏਅਰਸੈੱਲ ਦਾ ਲਾਇਸੰਸ ਰੱਦ ਕਰਨ ਤੋਂ ਰੋਕਿਆ
NEXT STORY