ਮੁੰਬਈ—ਦੇਸ਼ ਭਰ 'ਚ ਰੇਰਾ ਭਾਵੇਂ ਹੀ ਲਾਗੂ ਹੋ ਗਿਆ ਹੈ ਪਰ ਬਿਲਡਰਾਂ ਦੀ ਮਨਮਾਨੀ ਦੇ ਕਿੱਸੇ ਖਤਮ ਨਹੀਂ ਹੋ ਰਹੇ ਹਨ। ਰੀਅਲ ਅਸਟੇਟ ਰੈਗੂਲੇਟਰੀ ਐਕਟ (ਰੇਰਾ) ਦੇ ਨਿਯਮਾਂ ਦਾ ਉਲੰਘਣ ਕਰਨ 'ਤੇ 8 ਵੱਡੇ ਬਿਲਡਰਾਂ 'ਤੇ 24 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਬਿਲਡਰਾਂ ਨੇ ਰੇਰਾ ਦੀ ਆਗਿਆ ਤੋਂ ਬਾਅਦ ਪ੍ਰਚਾਰ ਕੀਤਾ ਸੀ।
ਮਹਾਰਾਸ਼ਟਰ 'ਚ 1 ਮਈ 2017 ਤੋਂ ਰੇਰਾ ਲਾਗੂ ਕੀਤਾ ਗਿਆ ਸੀ। ਇਸ ਨਿਯਮ ਦੇ ਤਹਿਤ 500 ਵਰਗ ਮੀਟਰ ਤੋਂ ਵੱਡੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰਾਜੈਕਟ ਨੂੰ ਰੇਰਾ ਦੇ ਤਹਿਤ ਰਜਿਸਟਰਡ ਕਰਨਾ ਜ਼ਰੂਰੀ ਕਰ ਦਿੱਤਾ ਗਿਆ। ਜੇਕਰ ਪ੍ਰਾਜੈਕਟ 'ਰੇਰਾ' ਦੇ ਤਹਿਤ ਰਜਿਸਟਰਡ ਨਹੀਂ ਹੈ ਤਾਂ ਬਿਲਡਰ ਬਾਜ਼ਾਰ 'ਚ ਘਰ ਵੇਚ ਨਹੀਂ ਸਕਦਾ ਅਤੇ ਪ੍ਰਾਜੈਕਟ ਦਾ ਪ੍ਰਚਾਰ ਵੀ ਨਹੀਂ ਕਰ ਸਕਦਾ। ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਤ੍ਰਿਧਾਤੁ ਮੌਰਿਆ ਤੋਂ ਇਲਾਵਾ ਸੁਮਿਤ ਗਰੁੱਪ, ਵਾਧਵਾ ਗਰੁੱਪ, ਇਪਸ਼ਿਤ ਪ੍ਰਾਜੈਕਟ, ਜੋਤੀ ਬਿਲਡਰਸ, ਪਰੀਨੀ ਬਿਲਡਿੰਗ ਪ੍ਰਾਪਰਟੀਜ਼, ਹਵਾਰੇ ਪ੍ਰਾਪਟੀਜ਼ ਅਤੇ ਕਰੀਮ ਇੰਫਰਾਸਟਰਕਚਰ ਪ੍ਰਾ ਲਿਮ. 'ਤੇ ਕਾਰਵਾਈ ਕੀਤੀ ਗਈ ਹੈ। ਇਨ੍ਹਾਂ 'ਚ ਤ੍ਰਿਧਾਤੁ ਮੌਰਿਆ ਗਰੁੱਪ 'ਤੇ 10 ਲੱਖ ਰੁਪਏ ਜਦਕਿ ਹੋਰ 7 ਬਿਲਡਰਾਂ 'ਤੇ 2-2 ਲੱਖ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ।
ਸੌਰ ਊਰਜਾ ਖੇਤਰ ਨੇ 2017 'ਚ ਜੁਟਾਇਆ 10 ਅਰਬ ਡਾਲਰ ਦਾ ਨਿਵੇਸ਼
NEXT STORY