ਨਵੀਂ ਦਿੱਲੀ- ਟਾਟਾ ਸਮੂਹ ਦੇ ਸੰਯੁਕਤ ਉੱਦਮ ਵਾਲੀ ਵਿਸਤਾਰਾ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯਾਤਰੀ ਹੁਣ ਸਿੱਧੇ ਗੂਗਲ ਸਰਚ 'ਤੇ ਜਾ ਕੇ ਉਸ ਦੀ ਫਲਾਈਟ ਟਿਕਟ ਬੁੱਕ ਕਰ ਸਕਦੇ ਹਨ।
ਵਿਸਤਾਰਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ, ''ਯਾਤਰੀ ਹੁਣ ਸਿੱਧੇ ਗੂਗਲ ਦਾ ਇਸਤੇਮਾਲ ਕਰਦੇ ਹੋਏ 'ਬੁੱਕ ਆਨ ਗੂਗਲ' 'ਤੇ ਜਾ ਕੇ ਵਿਸਤਾਰਾ ਵਿਚ ਯਾਤਰਾ ਲਈ ਟਿਕਟ ਬੁੱਕ ਕਰ ਸਕਦੇ ਹਨ।''
ਵਿਸਤਾਰਾ ਦੇ ਮੁੱਖ ਵਣਜ ਅਧਿਕਾਰੀ ਵਿਨੋਦ ਕੰਨਣ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ 'ਬੁੱਕ ਆਨ ਗੂਗਲ' ਨਵੇਂ ਫੀਚਰ ਨਾਲ ਯਾਤਰੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਿਕਟ ਬੁੱਕ ਕਰਨ ਦਾ ਬਿਹਤਰ ਤਜ਼ਰਬਾ ਮਿਲੇਗਾ। ਏਅਰਲਾਈਨ ਨੇ ਕਿਹਾ ਕਿ ਇਸ ਨਵੇਂ ਫੀਚਰ ਨੂੰ ਅਮੈਡੇਅਸ ਨਾਲ ਤਕਨੀਕੀ ਸਾਂਝੇਦਾਰੀ ਜ਼ਰੀਏ ਸੰਭਵ ਬਣਾਇਆ ਜਾ ਸਕਿਆ ਹੈ।
ਗੌਰਤਲਬ ਹੈ ਕਿ ਭਾਰਤ 'ਚ ਨਿਯਮਤ ਕੌਮਾਂਤਰੀ ਉਡਾਣਾਂ ਮਾਰਚ ਤੋਂ ਬੰਦ ਹਨ ਅਤੇ ਮੌਜੂਦਾ ਸਮੇਂ ਇਹ ਪਾਬੰਦੀ 31 ਦਸੰਬਰ ਤੱਕ ਹੈ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਦੋ-ਪੱਖੀ ਏਅਰ ਬੱਬਲ ਸਮਝੌਤੇ ਤਹਿਤ ਸੀਮਤ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ 23 ਮੁਲਕਾਂ ਨਾਲ ਦੋ-ਪੱਖੀ ਏਅਰ ਬੱਬਲ ਕਰਾਰ ਹੋ ਚੁੱਕਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਯਾਤਰਾ ਦੀਆਂ ਪਾਬੰਦੀਆਂ ਕਾਰਨ ਨਵੰਬਰ ਦੌਰਾਨ ਹਵਾਈ ਮੁਸਾਫਰਾਂ ਦੀ ਗਿਣਤੀ 63.5 ਲੱਖ ਰਹੀ, ਜੋ ਕਿ ਸਾਲ-ਦਰ-ਸਾਲ ਦੇ ਹਿਸਾਬ ਨਾਲ 51 ਫ਼ੀਸਦੀ ਘੱਟ ਹੈ।
ICICI ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਵੱਲੋਂ ਗਾਰੰਟੀਸ਼ੁਦਾ ਪੈਨਸ਼ਨ ਯੋਜਨਾ ਲਾਂਚ
NEXT STORY