ਮੁੰਬਈ— ਭਾਰਤੀ ਰਿਜ਼ਰਵ ਬੈਂਕ ਲਈ ਨਵਾਂ ਸਾਲ 2018 ਖ਼ਤਮ ਹੋ ਰਹੇ ਸਾਲ 2017 ਵਰਗਾ ਹੀ ਰਹਿ ਸਕਦਾ ਹੈ। ਕੇਂਦਰੀ ਬੈਂਕ ਨੂੰ ਨਵੇਂ ਸਾਲ 'ਚ ਵੀ ਨੀਤੀਗਤ ਦਰਾਂ ਹੋਰ ਘੱਟ ਕਰਨ ਦੀ ਮੰਗ ਕਰਨ ਵਾਲਿਆਂ ਦਾ ਰੌਲਾ ਸੁਣਾਈ ਦਿੰਦਾ ਰਹੇਗਾ, ਉਸ ਨੂੰ ਮਹਿੰਗਾਈ ਕਾਬੂ 'ਚ ਰੱਖਣ ਲਈ ਬਰਾਬਰ ਚੌਕਸ ਰਹਿਣਾ ਹੋਵੇਗਾ ਅਤੇ ਇਹ ਆਲੋਚਨਾ ਅੱਗੇ ਵੀ ਝੱਲਣੀ ਪੈਂਦੀ ਰਹੇਗੀ ਕਿ ਕੇਂਦਰੀ ਬੈਂਕ ਆਰਥਿਕ ਵਾਧੇ ਦੀ ਜ਼ਰੂਰਤ ਲਈ ਕੁਝ ਨਹੀਂ ਕਰ ਰਿਹਾ। ਇਹੀ ਨਹੀਂ ਬੈਂਕਿੰਗ ਖੇਤਰ ਦਾ ਐੱਨ. ਪੀ. ਏ. ਅਜੇ ਵੀ ਬਹੁਤ ਜ਼ਿਆਦਾ ਰਹਿਣ ਕਾਰਨ ਉਸ ਨੂੰ ਅਗਲੇ ਸਾਲ ਵੀ ਇਸ ਦੀ ਸਫਾਈ ਦੀ ਮੁਹਿੰਮ 'ਚ ਰੁੱਝੇ ਰਹਿਣਾ ਹੋਵੇਗਾ, ਦੂਜੇ ਸ਼ਬਦਾਂ 'ਚ ਕਹੀਏ ਤਾਂ ਭਾਰਤੀ ਰਿਜ਼ਰਵ ਬੈਂਕ ਨੂੰ ਅਖਾਣਾਂ ਦਾ 'ਉੱਲੂ' ਬਣੇ ਰਹਿਣਾ ਚਾਹੀਦਾ ਹੈ-ਜਿਵੇਂ ਕਿ ਆਰ. ਬੀ. ਆਈ. ਦੇ ਮੌਜੂਦਾ ਗਵਰਨਰ ਉਰਜਿਤ ਪਟੇਲ ਨੇ ਕੁੱਝ ਸਾਲ ਪਹਿਲਾਂ ਕਿਹਾ ਸੀ, ਜਦੋਂ ਉਹ ਡਿਪਟੀ-ਗਵਰਨਰ ਸਨ।
ਉਨ੍ਹਾਂ ਕਿਹਾ ਸੀ ਕਿ 'ਉੱਲੂ' ਰਿਵਾਇਤੀ ਰੂਪ ਨਾਲ ਬੁੱਧੀ ਦਾ ਪ੍ਰਤੀਕ ਹੈ, ਇਸ ਲਈ ਅਸੀਂ ਨਾ ਤਾਂ ਕਬੂਤਰ ਅਤੇ ਨਾ ਹੀ ਬਾਜ਼ ਹਾਂ ਸਗੋਂ ਅਸੀਂ 'ਉੱਲੂ' ਹਾਂ ਅਤੇ ਜਦੋਂ ਦੂਜੇ ਲੋਕ ਆਰਾਮ ਕਰ ਰਹੇ ਹੁੰਦੇ ਹਨ ਤਾਂ ਅਸੀਂ ਚੌਕੀਦਾਰੀ ਕਰ ਰਹੇ ਹੁੰਦੇ ਹਾਂ। ਦੇਸ਼ ਦੇ ਬੈਂਕਿੰਗ ਖੇਤਰ 'ਚ ਕੁੱਲ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ਯਾਨੀ ਵਸੂਲ ਨਾ ਹੋ ਰਹੇ ਕਰਜ਼ਿਆਂ ਦਾ ਅਨੁਪਾਤ ਸਤੰਬਰ ਤਿਮਾਹੀ 'ਚ 10.2 ਫ਼ੀਸਦੀ ਵਧ ਕੇ ਖਤਰੇ ਦੇ ਪੱਧਰ 'ਤੇ ਪਹੁੰਚ ਗਿਆ ਅਤੇ ਅਗਲੇ ਸਾਲ ਇਸੇ ਤਿਮਾਹੀ 'ਚ ਇਸ ਦੇ ਵਧ ਕੇ 11 ਫ਼ੀਸਦੀ ਹੋਣ ਦੀ ਉਮੀਦ ਹੈ।
40 ਵੱਡੇ ਖਾਤਿਆਂ 'ਤੇ ਧਿਆਨ ਕੇਂਦਰਿਤ ਕਰੇਗਾ ਆਰ. ਬੀ. ਆਈ.
ਆਰ. ਬੀ. ਆਈ. ਉਨ੍ਹਾਂ 40 ਵੱਡੇ ਖਾਤਿਆਂ 'ਤੇ ਧਿਆਨ ਕੇਂਦਰਿਤ ਕਰੇਗਾ ਜੋ 10,000 ਅਰਬ ਰੁਪਏ ਦੇ ਕੁੱਲ ਐੱਨ. ਪੀ. ਏ. ਦੇ 40 ਫ਼ੀਸਦੀ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਐੱਨ. ਪੀ. ਏ. ਦੇ ਵਿਰੁੱਧ ਕਾਰਵਾਈ 'ਚ ਕੇਂਦਰੀ ਬੈਂਕ ਨੂੰ ਫਿਲਹਾਲ ਜਿੰਦਲ ਸਟੀਲ ਐਂਡ ਪਾਵਰ ਅਤੇ ਵੀਡੀਓਕਾਨ ਇੰਡਸਟਰੀਜ਼ ਵਰਗੇ ਪ੍ਰਮੁੱਖ ਕਰਜ਼ਾ ਖਾਤਿਆਂ ਨੂੰ ਲੈ ਕੇ ਬੈਂਕਾਂ ਨੂੰ ਝਗੜੇ ਦਾ ਸਾਹਮਣਾ ਕਰਨਾ ਪਵੇਗਾ। ਬੈਂਕ ਇਨ੍ਹਾਂ ਕੰਪਨੀਆਂ ਨੂੰ ਦਿੱਤੇ ਗਏ ਕਰਜ਼ਿਆਂ ਨੂੰ ਮਾਪਦੰਡਾਂ 'ਤੇ ਐੱਨ. ਪੀ. ਏ. ਨਹੀਂ ਸਗੋਂ ਠੀਕ-ਠਾਕ ਖਾਤਾ ਮੰਨਣ 'ਤੇ ਜ਼ੋਰ ਦੇ ਰਹੇ ਹਨ।
ਮੁੜ ਪੂੰਜੀਕਰਨ ਪ੍ਰੋਗਰਾਮ 'ਤੇ ਕੰਮ ਕਰ ਰਿਹੈ ਆਰ. ਬੀ. ਆਈ.
ਐੱਨ. ਪੀ. ਏ. ਦੀ ਮਾਰ ਨਾਲ ਜੂਝ ਰਹੇ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਜਨਤਕ ਬੈਂਕਾਂ ਲਈ 2.11 ਲੱਖ ਕਰੋੜ ਦੇ ਮੁੜ ਪੂੰਜੀਕਰਨ (ਰੀ-ਕੈਪੀਟਲਾਈਜ਼ੇਸ਼ਨ) ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤੇ ਇਸ ਦੇ ਲਈ ਉਹ ਆਰ. ਬੀ. ਆਈ. ਦੇ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਖਜ਼ਾਨਾ ਘਾਟਾ ਦੂਜਾ ਖੇਤਰ ਹੈ, ਜਿਸ 'ਤੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਦੇਸ਼ ਦਾ ਖਜ਼ਾਨਾ ਘਾਟਾ 8 ਮਹੀਨਿਆਂ 'ਚ ਤੈਅ ਅੰਦਾਜ਼ੇ ਤੋਂ ਅੱਗੇ ਨਿਕਲ ਗਿਆ ਹੈ। ਨਵੰਬਰ ਮਹੀਨੇ 'ਚ ਖਜ਼ਾਨਾ ਘਾਟਾ ਪੂਰੇ ਸਾਲ ਦੇ ਅੰਦਾਜ਼ੇ ਤੋਂ ਅੱਗੇ ਨਿਕਲ ਕੇ 112 ਫ਼ੀਸਦੀ ਹੋ ਗਿਆ ਹੈ।
2018 ਦੇ ਪਹਿਲੇ ਦਿਨ ਬਾਜ਼ਾਰ ਦੀ ਸਪਾਟ ਸ਼ੁਰੂਆਤ, ਸੈਂਸੈਕਸ 34087 ਅਤੇ ਨਿਫਟੀ 10532 'ਤੇ
NEXT STORY