ਨਵੀਂ ਦਿੱਲੀ— ਹੁਣ ਸਮਾਰਟ ਫੋਨ ਤੋਂ ਗੱਲ ਕਰਨਾ ਤੇ ਉਸ 'ਤੇ ਇੰਟਰਨੈੱਟ ਚਲਾਉਣਾ ਮਹਿੰਗਾ ਹੋਣ ਜਾ ਰਿਹਾ ਹੈ। ਵੋਡਾਫੋਨ ਆਈਡੀਆ ਨੇ ਕਿਹਾ ਹੈ ਕਿ ਉਹ 3 ਦਸੰਬਰ ਤੋਂ ਮੋਬਾਇਲ ਕਾਲ ਤੇ ਡਾਟਾ ਚਾਰਜਾਂ 'ਚ ਵਾਧਾ ਕਰਨ ਜਾ ਰਹੀ ਹੈ। ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੁਣ 49 ਰੁਪਏ 'ਚ ਮਿਲੇਗਾ। ਇਸ 'ਚ 38 ਰੁਪਏ ਦਾ ਟਾਕਟਾਈਮ ਅਤੇ 100 ਐੱਮ. ਬੀ. ਡਾਟਾ ਮਿਲੇਗਾ।
ਜਲਦ ਹੀ ਭਾਰਤੀ AIRTEL ਵੀ ਰੀਚਾਰਜ ਦਰਾਂ 'ਚ ਵਾਧਾ ਕਰਨ ਵਾਲੀ ਹੈ। ਵੋਡਾਫੋਨ-IDEA ਤੇ ਭਾਰਤੀ AIRTEL ਨੇ ਹਾਲ ਹੀ 'ਚ ਦਸੰਬਰ ਤੋਂ ਰੀਚਾਰਜ ਦਰਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਦੂਰਸੰਚਾਰ ਖੇਤਰ 'ਚ ਰਿਲਾਇੰਸ ਜਿਓ ਦੇ ਕਦਮ ਰੱਖਣ ਮਗਰੋਂ ਹੁਣ ਤਕ ਇਸ ਬਾਜ਼ਾਰ 'ਚ ਗਾਹਕਾਂ ਨੂੰ ਜੋੜਨ ਲਈ ਸਸਤੇ ਪਲਾਨ ਲਾਂਚ ਕੀਤੇ ਜਾ ਰਹੇ ਸਨ ਪਰ ਲਗਾਤਾਰ ਹੋ ਰਹੇ ਘਾਟੇ ਕਾਰਨ ਟੈਲੀਕਾਮ ਫਰਮਾਂ ਨੇ ਹੁਣ ਪਲਾਨ ਮਹਿੰਗੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵੋਡਾਫੋਨ-ਆਈਡੀਆ ਨੇ 1 ਦਸੰਬਰ ਨੂੰ ਪ੍ਰੀਪੇਡ ਸੇਵਾਵਾਂ ਲਈ ਨਵੇਂ ਟੈਰਿਫਾਂ ਦਾ ਐਲਾਨ ਕੀਤਾ ਹੈ, ਜੋ 3 ਦਸੰਬਰ ਤੋਂ ਲਾਗੂ ਹੋ ਜਾਣਗੇ, ਯਾਨੀ ਹੁਣ ਕਾਲ ਮਹਿੰਗੀ ਹੋਣ ਜਾ ਰਹੀ ਹੈ।
ਇਹ ਹਨ ਵੋਡਾ-IDEA ਦੇ ਰੀਚਾਰਜ ਪਲਾਨ
49 ਰੁਪਏ ਦੇ ਕੰਬੋ ਪਲਾਨ 'ਚ 28 ਦਿਨ ਦੀ ਵੈਲਡਿਟੀ ਤੇ ਕਾਲ ਚਾਰਜ 2.5 ਪੈਸੇ ਪ੍ਰਤੀ ਸਕਿੰਟ ਹੈ। ਉੱਥੇ ਹੀ, 79 ਰੁਪਏ ਦੇ ਕੰਬੋ ਪਲਾਨ 'ਚ 64 ਰੁਪਏ ਦਾ ਟਾਕਟਾਈਮ, 200 ਐੱਮ. ਬੀ. ਡਾਟਾ, 1 ਪੈਸਾ ਪ੍ਰਤੀ ਸਕਿੰਟ ਕਾਲ ਚਾਰਜ ਤੇ 28 ਦਿਨਾਂ ਦੀ ਵੈਲਡਿਟੀ ਮਿਲੇਗੀ। ਕੰਪਨੀ ਨੇ ਪ੍ਰੀਪੇਡ ਗਾਹਕਾਂ ਲਈ 2 ਦਿਨ, 28 ਦਿਨ, 84 ਦਿਨ ਤੇ 365 ਦਿਨ ਦੀ ਵੈਲਡਿਟੀ ਵਾਲੇ ਪਲਾਨ ਲਾਂਚ ਕੀਤੇ ਹਨ।
ਇਹ ਪਲਾਨ ਪਹਿਲਾਂ ਦੀ ਤੁਲਨਾ 'ਚ ਤਕਰੀਬਨ 42 ਫੀਸਦੀ ਤਕ ਮਹਿੰਗੇ ਹਨ। ਕੰਪਨੀ ਇਸ ਨਾਲ ਘਾਟੇ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰੇਗੀ। ਸਤੰਬਰ ਤਿਮਾਹੀ 'ਚ ਕੰਪਨੀ ਨੇ 50,922 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਹੈ, ਜੋ ਭਾਰਤ ਦੇ ਇਤਿਹਾਸ 'ਚ ਕਿਸੇ ਕੰਪਨੀ ਦਾ ਇਕ ਤਿਮਾਹੀ 'ਚ ਹੁਣ ਤਕ ਦਾ ਸਭ ਤੋਂ ਵੱਡਾ ਨੁਕਸਾਨ ਹੈ।
ਸਰਕਾਰ ਲਈ ਖੁਸ਼ਖਬਰੀ! ਨਵੰਬਰ ਮਹੀਨੇ 'ਚ 1 ਲੱਖ ਕਰੋੜ ਦੇ ਪਾਰ ਪਹੁੰਚਿਆ GST ਕੁਲੈਕਸ਼ਨ
NEXT STORY