ਨਵੀਂ ਦਿੱਲੀ-ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੇ ਵੱਖ-ਵੱਖ ਦੂਰਸੰਚਾਰ ਸੇਵਾਵਾਂ ਲਈ ਘਟੋ-ਘੱਟ ਦਰਾਂ ਨੂੰ ਪੂਰੇ ਉਦਯੋਗ ਲਈ ਲਾਜ਼ਮੀ ਦੱਸਿਆ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਰਾਂ ਵਧਾਉਣ ਦੇ ਮੁੱਦੇ ’ਤੇ ਪਹਿਲਾਂ ਕਦਮ ਚੁੱਕਣ ’ਚ ਉਹ ਝਿਜਕੇਗੀ ਨਹੀਂ। ਕੰਪਨੀ ਨੇ ਕਿਹਾ ਕਿ ਨੁਕਸਾਨ ਕਾਰਣ ਸੁਰੱਖਿਆ ਸਮਝੌਤੇ ਤਹਿਤ ਉਸ ਨੂੰ ਏ.ਜੀ.ਆਰ. ਦੇਨਦਾਰੀ ਲਈ ਵੋਡਾਫੋਨ ਤੋਂ 6400 ਕਰੋੜ ਰੁਪਏ ਮਿਲਣ ਦੀ ਉਮੀਦ ਹੈ।
ਵੋਡਾਫੋਨ ਆਈਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਵਿੰਦਰ ਟੱਕਰ ਨੇ ਇਹ ਗੱਲਾਂ ਕੰਪਨੀ ਦੇ ਜੁਲਾਈ-ਸਤੰਬਰ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਨਾਲ ਚਰਚਾ ’ਚ ਕਹੀਆਂ। ਟੱਕਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੁਝ ਵੀ ਉਦਯੋਗ ਨੂੰ ਦਰਾਂ ਵਧਾਉਣ ਤੋਂ ਰੋਕ ਸਕਦਾ ਹੈ ਜਦਕਿ ਘਟੋ-ਘੱਟ ਦਰਾਂ ਤੈਅ ਕਰਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ।
ਇਹ ਪਹਿਲੇ ਵੀ ਹੋ ਚੁੱਕਿਆ ਹੈ ਅਤੇ ਮੈਨੂੰ ਕੋਈ ਕਾਰਣ ਨਜ਼ਰ ਨਹੀਂ ਆਉਂਦਾ ਕਿ ਇਹ ਦੋਬਾਰਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਵੋਡਾਫੋਨ-ਆਈਡੀਆ ਇਸ ਦਿਸ਼ਾ ’ਚ ਪਹਿਲਾ ਕਦਮ ਚੁੱਕਣ ’ਚ ਝਿਜਕੇਗੀ ਨਹੀਂ। ਏ.ਜੀ.ਆਰ. ਦੇ ਮੁੱਦੇ ’ਤੇ ਵੋਡਾਫੋਨ ਆਈਡੀਆ ਦੇ ਮੁੱਖ ਵਿੱਤੀ ਅਧਿਕਾਰੀ ਅਕਸ਼ੇ ਮੂੰਦੜਾ ਨੇ ਕਿਹਾ ਕਿ ਕੰਪਨੀ ਨੂੰ ਕਾਨੂੰਨੀ ਬਕਾਏ ਲਈ ਵੋਡਾਫੋਨ-ਆਈਡੀਆ ਸਮੂਹ ਤੋਂ 6400 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਵੋਡਾਫੋਨ ਆਈਡੀਆ ਨੇ ਵੀਰਵਾਰ ਨੂੰ ਆਪਣੇ ਦੂਜੇ ਤਿਮਾਹੀ ਦੇ ਨਤੀਜੇ ਜਾਰੀ ਕੀਤੇ। ਵਿੱਤੀ ਸਾਲ 2020-21 ਦੀ ਜੁਲਾਈ-ਸਤੰਬਰ ਤਿਮਾਹੀ ’ਚ ਕੰਪਨੀ ਨੂੰ 7218 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
DLF ਦਾ ਦੂਜੀ ਤਿਮਾਹੀ ’ਚ ਸ਼ੁੱਧ ਮੁਨਾਫਾ 48 ਫੀਸਦੀ ਘੱਟ ਕੇ 232.14 ਕਰੋੜ ਰੁਪਏ ਹੋਇਆ
NEXT STORY