ਬਿਜ਼ਨੈੱਸ ਡੈਸਕ-ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰੀ ਕੰਪਨੀ ਵੋਡਾਫੋਨ ਆਈਡੀਆ ਨੇ ਪੇਅ.ਟੀ.ਐੱਮ. ਨਾਲ ਸਾਂਝੇਦਾਰੀ ਕੀਤੀ ਹੈ। ਇਸ ਨਾਲ ਪ੍ਰੀਪੇਡ ਗਾਹਕਾਂ ਨੂੰ ਫਾਇਦਾ ਮਿਲੇਗਾ। ਕਰਾਰ ਤਹਿਤ ਵੋਡਾਫੋਨ ਅਤੇ ਆਈਡੀਆ ਦੇ ਗਾਹਕਾਂ ਨੂੰ ਪੇਅ.ਟੀ.ਐੱਮ. ਰਾਹੀਂ ਰਿਚਰਾਜ ਕਰਨ 'ਤੇ ਕੈਸ਼ਬੈਕ ਆਫਰਸ ਅਤੇ ਵਾਊਚਰਸ ਮਿਲਣਗੇ। ਇਸ ਗੱਲ ਦੀ ਜਾਣਕਾਰੀ ਵੋਡਾਫੋਨ ਆਈਡੀਆ ਲਿਮਟਿਡ ਨੇ ਦਿੱਤੀ।

ਜਾਣੋ ਕਿੰਨਾ ਮਿਲੇਗਾ ਕੈਸ਼ਬੈਕ
ਕੰਪਨੀ ਮੁਤਾਬਕ ਵੋਡਾਫੋਨ ਅਤੇ ਆਈਡੀਆ ਦੇ ਗਾਹਕ ਪਹਿਲੀ ਵਾਰ ਪੇਅ.ਟੀ.ਐੱਮ. ਤੋਂ 149 ਰੁਪਏ ਦੇ ਰਿਚਾਰਜ 'ਤੇ 25 ਰੁਪਏ ਦਾ ਕੈਸ਼ਬੈਕ ਮਿਲੇਗਾ। ਉੱਥੇ, ਪੇਅ.ਟੀ.ਐੱਮ. ਦੇ ਮੌਜੂਦਾ ਗਾਹਕਾਂ ਨੂੰ 20 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਪੇਅ.ਟੀ.ਐੱਮ. 'ਤੇ 375 ਰੁਪਏ ਤੱਕ ਦੇ ਵਾਊਚਰਸ ਵੀ ਮਿਲਣਗੇ, ਜਿਨ੍ਹਾਂ ਦਾ ਇਸਤੇਮਾਲ ਉਹ ਸਿਨੇਮਾ ਟਿਕਟ ਖਰੀਦਣ ਜਾਂ ਪੇਅ.ਟੀ.ਐੱਮ. ਮਾਲ 'ਤੇ ਖਰੀਦਦਾਰੀ 'ਚ ਕੀਤਾ ਜਾ ਸਕਦਾ ਹੈ।

ਦੇਸ਼ 'ਚ ਸਭ ਤੋਂ ਵੱਡੀ ਟੈਲੀਕਾਮ ਕੰਪਨੀ
ਹਾਲ ਹੀ 'ਚ ਵੋਡਾਫੋਨ ਅਤੇ ਆਈਡੀਆ ਦਾ ਰਲੇਵਾਂ ਪੂਰਾ ਹੋਇਆ ਹੈ। ਆਈਡੀਆ ਆਦਿਤਿਆ ਬਿਰਲਾ ਗਰੁੱਪ ਦੀ ਕੰਪਨੀ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦੇ ਕੁਲ 40.8 ਕਰੋੜ ਗਾਹਕ ਹਨ। ਇਨ੍ਹਾਂ ਦਾ ਭਾਰਤ ਦੇ ਟੈਲੀਕਾਮ ਸੈਕਟਰ ਦੀ ਆਮਦਨ 'ਚ 32.2 ਫੀਸਦੀ ਹਿੱਸਾ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੇ ਮਿਲਾ ਕੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣਾਈ ਹੈ।

ਜਾਇਦਾਦ ਖਰੀਦਣ ਦੇ ਮਾਮਲੇ 'ਚ ਔਰਤਾਂ ਨੇ ਛੱਡਿਆ ਪੁਰਸ਼ਾਂ ਨੂੰ ਪਿੱਛੇ
NEXT STORY