ਬਿਜ਼ਨੈੱਸ ਡੈਸਕ- ਦਿੱਗਜ ਅਮਰੀਕੀ ਰਿਟੇਲ ਕੰਪਨੀ ਵਾਲਮਾਰਟ 2,000 ਤੋਂ ਵਧ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਵਾਲਮਾਰਟ ਇੰਕ. ਅਮਰੀਕਾ ਦੇ 5 ਈ-ਕਾਮਰਸ ਵੇਅਰਹਾਊਸਾਂ ਨੂੰ ਬੰਦ ਕਰੇਗੀ। ਨਿਊਜ਼ ਏਜੰਸੀ ਬਲੂਮਬਰਗ ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।
ਜਾਣੋ ਕਿੱਥੇ-ਕਿੱਥੇ ਛਾਂਟੀ ਹੋ ਰਹੀ ਹੈ
-ਫੋਰਟ ਵਰਥ ਅਤੇ ਟੈਕਸਾਸ 'ਚ 1,000 ਲੋਕਾਂ ਤੋਂ ਵੱਧ ਦੀ ਛਾਂਟੀ ਕੀਤੀ ਜਾ ਰਹੀ ਹੈ।
-ਪੈਨਸਿਲਵੇਨੀਆ ਫੁਲਫਿਲਮੈਂਟ ਸੈਂਟਰ ਤੋਂ 600 ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
-ਫਲੋਰੀਡਾ 'ਚ 400 ਲੋਕਾਂ ਦੀ ਛਾਂਟੀ ਕੀਤੀ ਜਾ ਹੈ।
-ਨਿਊਜਰਸੀ 'ਚ 200 ਲੋਕਾਂ ਦੀ ਨੌਕਰੀ ਜਾ ਰਹੀ ਹੈ।
-ਇਸ ਤੋਂ ਇਲਾਵਾ ਕੰਪਨੀ ਕੈਲੀਫੋਰਨੀਆ 'ਚ ਕਰਮਚਾਰੀਆਂ ਨੂੰ ਘੱਟ ਕਰਨ ਦੀ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ ਅਤੇ ਛਾਂਟੀ ਕੀਤੀ ਜਾ ਰਹੀ ਹੈ।
ਵਾਲਮਾਰਟ ਵੱਲੋਂ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ 23 ਮਾਰਚ ਦੀ ਇੱਕ ਰਿਪੋਰਟ 'ਚ ਨਿਊਜ਼ ਏਜੰਸੀ ਰਾਇਟਰਜ਼ ਨੇ ਕਿਹਾ ਸੀ ਕਿ ਵਾਲਮਾਰਟ ਦੀਆਂ 5 ਸੁਵਿਧਾਵਾਂ 'ਚ ਕੰਮ ਕਰ ਰਹੇ ਸੈਂਕੜੇ ਕਰਮਚਾਰੀਆਂ ਨੂੰ 90 ਦਿਨਾਂ ਦੇ ਅੰਦਰ ਦੂਜੀ ਨੌਕਰੀ ਲੱਭਣ ਲਈ ਕਿਹਾ ਗਿਆ ਹੈ।
ਕੰਪਨੀ ਨੇ ਪਿਛਲੇ ਮਹੀਨੇ ਆਪਣੇ ਗੋਦਾਮਾਂ 'ਤੇ ਸਟਾਫ ਦੀ ਗਿਣਤੀ ਘਟਾਉਣ ਦੀ ਗੱਲ ਕੀਤੀ ਸੀ ਪਰ ਇਸ ਦੌਰਾਨ ਕੰਪਨੀ ਨੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਸੀ। ਕੰਪਨੀ ਵਲੋਂ ਰੈਗੂਲੇਟਰੀ ਫਾਈਲਿੰਗ 'ਚ ਛਾਂਟੀ ਦੀ ਪੂਰੀ ਡਿਟੇਲ ਮਿਲੇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਕਿ ਛਾਂਟੀ ਕੀਤੇ ਕਰਮਚਾਰੀ ਉਸੇ ਸੰਸਥਾ 'ਚ ਕਿਸੇ ਹੋਰ ਭੂਮਿਕਾ 'ਚ ਕੰਮ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
ਇਹ ਵੀ ਪੜ੍ਹੋ- ਮਲੇਸ਼ੀਆ ਤੋਂ ਹੁਣ ਰੁਪਏ 'ਚ ਵੀ ਵਪਾਰ ਕਰ ਸਕੇਗਾ ਭਾਰਤ
ਵੱਡੇ ਬਦਲਾਅ ਦੀ ਤਿਆਰੀ 'ਚ ਵਾਲਮਾਰਟ
ਮਹੱਤਵਪੂਰਨ ਗੱਲ ਇਹ ਹੈ ਕਿ ਕੰਪਨੀ ਦੇ ਕੁਝ ਕਰਮਚਾਰੀਆਂ ਨੂੰ ਛਾਂਟੀ ਦੇ ਜ਼ਰੀਏ ਬਰਖ਼ਾਸਤ ਕੀਤਾ ਜਾ ਸਕਦਾ ਹੈ, ਪਰ ਇਸ ਦੀ ਹੋਰ ਵਿਸਥਾਰ ਦੀ ਯੋਜਨਾ ਹੈ। ਵਾਲਮਾਰਟ ਦੇ ਬੁਲਾਰੇ ਰੈਂਡੀ ਹੈਂਗਰੋਵ ਨੇ ਕਿਹਾ ਕਿ ਕੰਪਨੀ ਹੋਰ ਖੇਤਰਾਂ 'ਚ ਵੀ ਵਿਸਤਾਰ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਆਨਲਾਈਨ ਆਰਡਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੁਝ ਸਟੋਰਾਂ ਅਤੇ ਪੂਰਤੀ ਕੇਂਦਰਾਂ 'ਚ ਬਦਲਾਅ ਕੀਤੇ ਜਾਣਗੇ। ਅਜਿਹੇ 'ਚ ਸੰਭਾਵਨਾ ਹੈ ਕਿ ਕੰਪਨੀ ਕੁਝ ਕਰਮਚਾਰੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਵਿਵਸਥਾ ਵੀ ਕਰ ਸਕਦੀ ਹੈ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵਾਲਮਾਰਟ ਦੇ ਕੁੱਲ ਕਿੰਨੇ ਕਰਮਚਾਰੀਆਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਵਿਸਤਾਰ ਅਤੇ ਸੰਸਥਾਗਤ ਪੱਧਰ 'ਤੇ ਬਦਲਾਵਾਂ ਦੇ ਹਿਸਾਬ ਨਾਲ ਦੇਖੀਏ ਤਾਂ ਵਾਲਮਾਰਚ 'ਚ ਇਹ ਛਾਂਟੀ ਐਮਾਜ਼ਾਨ ਦੇ ਮੁਕਾਬਲੇ ਬਹੁਤ ਘੱਟ ਹੋਵੇਗੀ। ਹਾਲ ਹੀ 'ਚ ਐਮਾਜ਼ਾਨ ਨੇ 9,000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਸ ਕੰਪਨੀ ਨੇ 18,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ।
ਇਹ ਵੀ ਪੜ੍ਹੋ- ਬਦਲ ਗਿਆ ਟਵਿੱਟਰ ਦਾ ਲੋਗੋ, ਹੁਣ 'ਨੀਲੀ ਚਿੜੀ' ਦੀ ਥਾਂ ਨਜ਼ਰ ਆਵੇਗਾ ਇਹ ਲੋਗੋ
ਕਈ ਵੱਡੀਆਂ ਕੰਪਨੀਆਂ ਨੇ ਕੀਤੀ ਛਾਂਟੀ
ਐਮਾਜ਼ਾਨ ਤੋਂ ਇਲਾਵਾ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਪਿਛਲੇ ਸਮੇਂ 'ਚ ਵੱਡੇ ਪੱਧਰ 'ਤੇ ਛਾਂਟੀ ਕੀਤੀ ਹੈ। ਇਸ 'ਚ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਅਤੇ ਗੂਗਲ ਵਰਗੀਆਂ ਕੰਪਨੀਆਂ ਦਾ ਨਾਂ ਸ਼ਾਮਲ ਹੈ। ਗੂਗਲ ਨੇ ਜਨਵਰੀ 'ਚ 12,000 ਅਤੇ ਮੇਟਾ ਨੇ ਦੋ ਦਿਨਾਂ 'ਚ ਕੁੱਲ 21,000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ, ਕੰਪਨੀਆਂ ਆਪਣੀ ਆਮਦਨ ਅਤੇ ਮੁਨਾਫੇ ਨੂੰ ਸੰਤੁਲਿਤ ਕਰਨ ਲਈ ਛਾਂਟੀ ਦਾ ਸਹਾਰਾ ਲੈ ਰਹੀਆਂ ਹਨ।
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ੇਅਰ ਬਾਜ਼ਾਰ 'ਚ ਅੱਜ ਮਹਾਵੀਰ ਜਯੰਤੀ ਮੌਕੇ ਛੁੱਟੀ
NEXT STORY