ਨਵੀਂ ਦਿੱਲੀ—ਫਾਰਮਾ ਕੰਪਨੀ ਵਾਕਹਾਰਟ ਨੂੰ ਚਾਲੂ ਵਿੱਤੀ ਸਾਲ ਦੀ ਜੂਨ 'ਚ ਖਤਮ ਪਹਿਲੀ ਤਿਮਾਹੀ 'ਚ 86 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੂੰ 410 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਕੰਪਨੀ ਨੇ ਬਿਆਨ 'ਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਏਕੀਕ੍ਰਿਤ ਆਮਦਨੀ 13.13 ਫੀਸਦੀ ਵਧ ਕੇ 1,008 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲੇ ਸਮਾਨ ਤਿਮਾਹੀ 'ਚ 891 ਕਰੋੜ ਰੁਪਏ ਰਹੀ ਸੀ। ਤਿਮਾਹੀ ਦੌਰਾਨ ਕੰਪਨੀ ਦੇ ਭਾਰਤ ਅਮਰੀਕਾ ਅਤੇ ਆਇਰਲੈਂਡ ਦੇ ਕਾਰੋਬਾਰ 'ਚ ਕ੍ਰਮਵਾਰ 30,20 ਅਤੇ ਸੱਤ ਫੀਸਦੀ ਦਾ ਵਾਧਾ ਹੋਇਆ। ਹਾਲਾਂਕਿ ਬ੍ਰਿਟੇਨ ਦਾ ਕਾਰੋਬਾਰ ਸੱਤ ਫੀਸਦੀ ਘਟਿਆ।
ਸੇਲ ਦੀ ਪਹਿਲੀ ਤਿਮਾਹੀ ਦਾ ਮੁਨਾਫਾ 540 ਕਰੋੜ ਰੁਪਏ ਹੋਇਆ
NEXT STORY