ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਗੁਆ ਬੈਠੇ ਹਨ। ਇਸ ਦੇ ਨਾਲ ਹੀ ਅਡਾਨੀ ਦੁਨੀਆ ਦੇ ਅਮੀਰਾਂ ਦੀ ਟਾਪ-20 ਸੂਚੀ ਤੋਂ ਵੀ ਬਾਹਰ ਹੋ ਗਏ ਹਨ। ਦੱਸ ਦੇਈਏ ਕਿ ਉਹਨਾਂ ਦਾ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅਜੇ ਵੀ ਆਪਣੇ 13ਵੇਂ ਸਥਾਨ 'ਤੇ ਹਨ।

ਬਲੂਮਬਰਗ ਬਿਲੀਨੇਅਰ ਇੰਡੈਕਸ ਦੀ ਤਾਜ਼ਾ ਸੂਚੀ ਵਿੱਚ ਐਲੋਨ ਮਸਕ ਪਹਿਲੇ ਸਥਾਨ 'ਤੇ ਹਨ। ਉਹਨਾਂ ਕੋਲ ਕੁੱਲ 234 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਉਹਨਾਂ ਨੇ ਹੁਣ ਤੱਕ 96.6 ਅਰਬ ਡਾਲਰ ਦਾ ਇਜ਼ਾਫਾ ਆਪਣੀ ਸੰਪਤੀ ਵਿੱਚ ਕੀਤਾ ਹੈ। ਬਰਨਾਰਡ ਅਰਨੌਲਟ, ਜਿਸਦੀ ਕੁੱਲ ਜਾਇਦਾਦ 200 ਅਰਬ ਡਾਲਰ ਹੈ। ਇਸ ਸਾਲ ਹੁਣ ਤੱਕ, ਉਨ੍ਹਾਂ ਨੇ ਕੁੱਲ 38.2 ਅਰਬ ਡਾਲਰ ਦੀ ਕਮਾਈ ਕੀਤੀ ਹੈ।

ਇਸ ਦੌਰਾਨ ਤੀਜੇ ਸਥਾਨ 'ਤੇ ਆਏ ਜੈਫ ਬੇਜੋਸ ਦੇ ਕੋਲ 154 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਉਹਨਾਂ ਦੀ ਸੰਪਤੀ 'ਚ 47.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਿਲ ਗੇਟਸ ਚੌਥੇ ਸਥਾਨ 'ਤੇ ਹਨ। ਇਸ ਸਾਲ ਉਨ੍ਹਾਂ ਦੀ ਸੰਪਤੀ 'ਚ 24.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਹਨਾਂ ਦੀ ਕੁੱਲ ਜਾਇਦਾਦ 134 ਬਿਲੀਅਨ ਡਾਲਰ ਹੋ ਗਈ ਹੈ। ਪੰਜਵੇਂ ਸਥਾਨ 'ਤੇ ਆਏ ਲੈਰੀ ਐਲੀਸਨ ਨੇ ਇਸ ਸਾਲ 40.8 ਬਿਲੀਅਨ ਡਾਲਰ ਕਮਾਏ, ਜਿਸ ਨਾਲ ਉਹਨਾਂ ਦੀ ਕੁੱਲ ਜਾਇਦਾਦ 133 ਅਰਬ ਡਾਲਰ ਹੋ ਗਈ ਹੈ।

ਗੌਤਮ ਅਡਾਨੀ ਹੁਣ 60.3 ਅਰਬ ਡਾਲਰ ਦੀ ਸੰਪਤੀ ਨਾਲ ਟਾਪ-20 ਵਿੱਚੋਂ ਬਾਹਰ ਹੋ ਕੇ 21ਵੇਂ ਸਥਾਨ ’ਤੇ ਆ ਗਏ ਹਨ। ਉਸ ਤੋਂ ਉੱਪਰ ਜੂਲੀਆ ਫਲੇਸ਼ਰ 62.3 ਅਰਬ ਡਾਲਰ ਦੀ ਸੰਪਤੀ ਨਾਲ 20ਵੇਂ ਸਥਾਨ 'ਤੇ ਹਨ। ਚੀਨੀ ਅਰਬਪਤੀ ਝੋਂਗ ਸ਼ਾਨਸ਼ਾਨ 63.1 ਅਰਬ ਡਾਲਰ ਦੀ ਸੰਪਤੀ ਨਾਲ 18ਵੇਂ ਸਥਾਨ 'ਤੇ ਹਨ।

ਟਾਟਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ, ਕੰਪਨੀ ਨੇ 16 July ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ
NEXT STORY