ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਗੱਡੀਆਂ ਦੀ ਰਿਟੇਲ ਸੇਲ ਜਨਵਰੀ 2025 ’ਚ ਸਾਲਾਨਾ 7 ਫੀਸਦੀ ਵਧ ਕੇ 22,91,621 ਯੂਨਿਟਸ ’ਤੇ ਪਹੁੰਚ ਗਈ। ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਅੱਜ ਅੰਕੜੇ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਜਨਵਰੀ 2024 ’ਚ ਇਹ ਸੇਲ 21,49,117 ਯੂਨਿਟਸ ਰਹੀ ਸੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ Gold ਦੀ ਕੀਮਤ
ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਕਿਹਾ,‘ਸਾਡੀ ਆਬਜ਼ਰਵੇਸ਼ਨ ਅਨੁਸਾਰ ਹਰ ਵਾਹਨ ਸੈਗਮੈਂਟ ਵਰਗੇ 2-ਵ੍ਹੀਲਰ, 3-ਵ੍ਹੀਲਰ, ਪੈਸੰਜਰ ਵਹੀਕਲ (ਪੀ. ਵੀ.), ਟ੍ਰੈਕਟਰ ਅਤੇ ਕਮਰਸ਼ੀਅਲ ਵਹੀਕਲਜ਼ (ਸੀ. ਵੀ.) ’ਚ ਪਾਜ਼ੇਟਿਵ ਗ੍ਰੋਥ ਦੇਖਣ ਨੂੰ ਮਿਲੀ ਹੈ। ਇਸ ਨਾਲ ਖਪਤਕਾਰਾਂ ਦੇ ਵਧਦੇ ਭਰੋਸੇ ਅਤੇ ਸਥਿਰ ਮਾਰਕੀਟ ਰਿਕਵਰੀ ਦਾ ਸੰਕੇਤ ਮਿਲਦਾ ਹੈ।’
ਪੈਸੰਜਰ ਵਹੀਕਲਜ਼ ਦੀ ਖੁਦਰਾ ਵਿਕਰੀ ਜਨਵਰੀ ’ਚ ਸਾਲਾਨਾ ਆਧਾਰ ’ਤੇ 16 ਫੀਸਦੀ ਵਧ ਕੇ 4,65,920 ਯੂਨਿਟਸ ’ਤੇ ਪਹੁੰਚ ਗਈ। ਕਸਟਮਰਜ਼ ਦੀ ਵਧਦੀ ਡਿਮਾਂਡ ਨੇ ਇਸ ਗ੍ਰੋਥ ’ਚ ਵੱਡੀ ਭੂਮਿਕਾ ਨਿਭਾਈ ਹੈ। ਵਿਗਨੇਸ਼ਵਰ ਨੇ ਦੱਸਿਆ ਕਿ ਕਈ ਡੀਲਰਾਂ ਨੇ ਮੰਗ ਵਧਣ ਅਤੇ ਪਿਛਲੇ ਸਾਲ ਦੀ ਭਾਰੀ ਛੋਟ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਪੁਰਾਣੇ ਮਾਡਲਜ਼ ਨੂੰ ਵੇਚਣ ਅਤੇ ਰਜਿਸਟ੍ਰੇਸ਼ਨ ਟ੍ਰਾਂਸਫਰ ਕਰਨ ’ਚ ਮਦਦ ਮਿਲੀ।
ਇਹ ਵੀ ਪੜ੍ਹੋ : Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ
ਡੀਲਰਾਂ ਨੇ ਦੱਸਿਆ ਕਿ ਨਵੇਂ ਮਾਡਲਜ਼, ਵੈਡਿੰਗ ਸੀਜ਼ਨ ਅਤੇ ਬਿਹਤਰ ਫਾਈਨਾਂਸਿੰਗ ਨੇ ਆਟੋ ਇੰਡਸਟ੍ਰੀ ਦੀ ਰੌਣਕ ਵਧਾ ਦਿੱਤੀ ਹੈ।
ਦੋਪਹੀਆ ਵਾਹਨਾਂ ਦੀ ਵਿਕਰੀ ’ਚ 4 ਫੀਸਦੀ ਦੀ ਬੜ੍ਹਤ
ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਰਿਟੇਲ ਵਿਕਰੀ 15,25,862 ਯੂਨਿਟ ਰਹੀ, ਜੋ ਜਨਵਰੀ 2023 ’ਚ 14,65,039 ਯੂਨਿਟ ਸੀ। ਇਹ 4 ਫੀਸਦੀ ਦਾ ਵਾਧਾ ਹੈ। ਸ਼ਹਿਰੀ ਖੇਤਰਾਂ ’ਚ ਵਿਕਰੀ ਤੇਜ਼ ਰਹੀ ਅਤੇ ਸਾਲਾਨਾ ਆਧਾਰ ’ਤੇ 5 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ, ਜਦਕਿ ਦਿਹਾਤੀ ਖੇਤਰਾਂ ’ਚ ਇਹ ਘੱਟ ਰਹੀ।
ਇਹ ਵੀ ਪੜ੍ਹੋ : ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...
ਕਮਰਸ਼ੀਅਲ ਵਾਹਨਾਂ ਅਤੇ ਟ੍ਰੈਕਟਰਾਂ ਦੀ ਵਿਕਰੀ ਵਧੀ
ਜਨਵਰੀ ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ 8 ਫੀਸਦੀ ਵਧ ਕੇ 99,425 ਯੂਨਿਟ ਰਹੀ। ਟ੍ਰੈਕਟਰ ਦੀ ਵਿਕਰੀ 5 ਫੀਸਦੀ ਵਧ ਕੇ 93,381 ਯੂਨਿਟ ਅਤੇ ਤਿਪਹੀਆ ਵਾਹਨਾਂ ਦੀ ਵਿਕਰੀ 7 ਫੀਸਦੀ ਵਧ ਕੇ 1,07,033 ਯੂਨਿਟ ਹੋ ਗਈ। ਹਾਲਾਂਕਿ ਵਿਆਜ ਦਰਾਂ ’ਚ ਵਾਧਾ, ਦਿਹਾਤੀ ਇਲਾਕਿਆਂ ’ਚ ਨਕਦੀ ਦੀ ਸਮੱਸਿਆ ਅਤੇ ਬਾਜ਼ਾਰ ਦੀ ਬੇਯਕੀਨੀ ਤੋਂ ਡੀਲਰ ਪ੍ਰੇਸ਼ਾਨ ਹਨ।
ਫਾਡਾ ਨੇ ਕਿਹਾ ਹੈ ਕਿ 2025 ਦੀ ਸ਼ੁਰੂਆਤ ਆਟੋਮੋਬਾਈਲ ਖੁਦਰਾ ਖੇਤਰ ਲਈ ਹਾਂਪੱਖੀ ਰਹੀ ਹੈ। ਹਾਲਾਂਕਿ ਡੀਲਰਜ਼ ਫਰਵਰੀ ’ਚ ਸਾਵਧਾਨੀ ਨਾਲ ਅੱਗੇ ਵਧ ਰਹੇ ਹਨ। ਫਾਡਾ ਦੇ ਇਕ ਹਾਲੀਆ ਸਰਵੇ ’ਚ ਸ਼ਾਮਲ 46 ਫੀਸਦੀ ਡੀਲਰਜ਼ ਨੂੰ ਉਮੀਦ ਹੈ ਕਿ ਇਸ ਮਹੀਨੇ ਵਿਕਰੀ ’ਚ ਵਾਧਾ ਹੋਵੇਗਾ। ਉੱਧਰ 43 ਫੀਸਦੀ ਡੀਲਰਜ਼ ਦਾ ਮੰਨਣਾ ਹੈ ਕਿ ਵਿਕਰੀ ਸਥਿਰ ਰਹੇਗੀ ਜਦਕਿ 11 ਫੀਸਦੀ ਡੀਲਰਜ਼ ਨੂੰ ਗਿਰਾਵਟ ਦਾ ਖਦਸ਼ਾ ਹੈ।
ਫਾਡਾ ਦਾ ਕਹਿਣਾ ਹੈ ਕਿ ਡੀਲਰਜ਼ ਬਾਜ਼ਾਰ ਦੀ ਮੌਜੂਦਾ ਸਥਿਤੀ ਨੂੰ ਸਮਝਦੇ ਹੋਏ ਸਾਵਧਾਨੀ ਨਾਲ ਕਦਮ ਵਧਾ ਰਹੇ ਹਨ ਅਤੇ ਵੱਖ-ਵੱਖ ਸੈਗਮੈਂਟ ’ਚ ਡਿਮਾਂਡ ਦੇ ਟ੍ਰੈਂਡਜ਼ ਨੂੰ ਲੈ ਕੇ ਨਜ਼ਰ ਬਣਾਏ ਹੋਏ ਹਨ।
ਇਹ ਵੀ ਪੜ੍ਹੋ : ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਵੇਅ 'ਤੇ ਸਫ਼ਰ ਹੋਵੇਗਾ ਆਸਾਨ! Fastag ਨੂੰ ਲੈ ਕੇ ਸਰਕਾਰ ਲਿਆ ਸਕਦੀ ਹੈ ਨਵਾਂ ਨਿਯਮ
NEXT STORY