ਨਵੀਂਦਿੱਲੀ—ਸਰਕਾਰ ਨੇ 31 ਜੁਲਾਈ ਤੱਕ ਇਨਕਮ ਟੈਕਸ ਰਿਟਰਨ ਫਾਇਲ ਨਹੀਂ ਕਰ ਪਾਉਣ ਵਾਲਿਆਂ ਦੀ 5 ਅਗਸਤ ਤੱਕ ਦੀ ਮਹੋਲਤ ਦੇ ਦਿੱਤੀ। ਫਿਰ ਵੀ ਤੁਸੀਂ ਇਨਕਮ ਟੈਕਸ ਰਿਟਰਨ ਫਾਇਲ ਨਹੀਂ ਕਰਦੇ ਤਾਂ ਕੀ ਕੀਤਾ ਜਾਵੇ ? ਕੀ ਸ਼ਨੀਵਾਰ ਦੇ ਬਾਅਦ ਕੁਝ ਨਹੀਂ ਹੋ ਸਕਦਾ ? ਜੀ ਨਹੀਂ, ਅਜਿਹੀ ਨਹੀਂ ਹੈ। ਤੁਹਾਡੇ ਕੋਲ ਹੁਣ ਵੀ ਸਮਾਂ ਹੈ। ਅੰਤਰ ਸਿਰਫ ਇਨ੍ਹਾਂ ਹੀ ਨਹੀਂ ਕਿ ਸਮੇਂ ਸੀਮਾਂ ਦੇ ਅੰਦਰ ਇਨਕਮ ਟੈਕਸ ਐਕਟ ਦੀ ਧਾਰਾ 139 ਦੇ ਤਹਿਤ ਆਈ.ਟੀ.ਆਰ ਫਾਇਲ ਦਿੱਤੀ ਜਾਂਦੀ ਹੈ ਜਦਕਿ ਡੈੱਡਲਾਈਨ ਖਤਮ ਹੋ ਜਾਣ ਦੇ ਬਾਅਦ ਤੁਹਾਨੂੰ 139 (4) ਤੇ ਤਹਿਤ ਰਿਟਰਨ ਦਾਖਲ ਕਰਨਾ ਹੁੰਦਾ ਹੈ। ਜਦੋਂ ਤੁਸੀਂ ਨਿਸ਼ਚਿਤ ਸਮਾਂ ਬੀਤ ਜਾਣ ਦੇ ਬਾਅਦ ਆਈ.ਟੀ.ਆਰ ਫਾਇਲ ਕਰੋਂ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ...
1. ਸੰਬੰਧਿਤ ਆਕਲਨ ਸਾਲ ਦੇ ਮੁਤਾਬਕ ਆਈ.ਟੀ.ਆਰ. ਦਾ ਸਹੀ ਫਾਰਮ ਚੁਣੋ। ਫਾਰਮ ਦਾ ਨਿਧਾਰਣ ਤੁਹਾਡੀ ਕਮਾਈ ਦੇ ਸਰੋਤ ਦੇ ਆਧਾਰ 'ਤੇ ਹੁੰਦਾ ਹੈ। ਦਰਅਸਲ, ਇਨਕਮ ਟੈਕਸ ਡਿਪਾਰਟਮੇਂਟ ਹਰ ਆਕਲਨ ਸਾਲ ਦੇ ਲਈ ਨਵੇਂ ਆਈ.ਟੀ.ਆਰ ਫਾਰਨ ਨੋਟੀਫਾਈ ਕਰਦਾ ਰਹਿੰਦਾ ਹੈ।
2. ਤੁਹਾਡੇ ਕੋਲ ਡੈੱਡਲਾਇਨ ਖਤਮ ਹੋਣ ਦੇ ਬਾਅਦ ਇਕ ਸਾਲ ਦਾ ਸਮਾਂ ਹੈ। ਇਸ ਬਾਰ ਡੈੱਡਲਾਇਨ ਮਿਲ ਕਰਨ ਵਾਲੇ 31 ਮਾਰਚ 2018 ਤੱਕ ਰਿਟਰਨ ਫਾਇਲ ਕਰ ਸਕਦੇ ਹਨ।
3. ਜੇਕਰ ਅਡਵਾਂਸ ਟੈਕਸ ਜਾਂ ਟੀ.ਡੀ.ਐੱਸ ਕੱਟਣ ਦੇ ਬਾਅਦ ਵੀ ਤੁਸੀਂ ਟੈਕਸ ਦੀ ਕੁਝ ਰਕਮ ਬਕਾਇਆ ਹੈ ਤਾਂ ਤੁਹਾਨੂੰ ਪ੍ਰਤੀ ਮਹੀਨੇ 1 ਫੀਸਦੀ ਦੀ ਦਰ ਨਾਲ ਜੁਰਮਾਨਾ ਦੇਣਾ ਹੋਵੇਗਾ । ਜੇਕਰ ਤੁਹਾਡੇ 'ਤੇ ਟੈਕਸ ਬਕਾਇਆ ਨਹੀਂ ਹੈ ਤਾਂ ਕੋਈ ਜੁਰਮਾਨਾਂ ਨਹੀਂ ਲੱਗੇਗਾ। tac੨ win.in ਦੇ ਸੀ.ਈ.ਓ ਅਭਿਸ਼ੇਕ ਸੋਨੀ ਨੇ ਦੱਸਿਆ ਕਿ ਜੇਕਰ ਤੁਸੀਂ ਡੈੱਡਲਾਈਨ ਮਿਸ ਕਰਨ ਦੇ ਬਾਅਦ ਵੀ ਬਿਨ੍ਹਾਂ ਜੁਰਮਾਨਾ ਦਿੱਤੇ ਆਈ.ਟੀ.ਆਰ ਫਾਇਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡੈੱਡਲਾਇਨ ਦੇ ਅੰਦਰ ਟੈਕਸ ਦੀ ਬਕਾਇਆ ਰਾਸ਼ੀ ਚੁਕਾ ਦੇਣੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਦੇਰ ਨਾਲ ਰਿਟਰਨ ਦਾਖਲ ਕਰ ਸਕਦੇ ਹੋ।
ਰਿਕਾਰਡ ਲੈਵਲ 'ਤੇ ਰਿਹਾ ਵਿਦੇਸ਼ੀ ਮੁਦਰਾ ਭੰਡਾਰ
NEXT STORY