ਬਿਜ਼ਨੈੱਸ ਡੈਸਕ- ਹਰ ਸਾਲ ਕੁਝ ਖਾਸ ਮੌਕਿਆਂ 'ਤੇ ਅਨਾਜ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਹੋ ਜਾਂਦਾ ਹੈ, ਇਸ ਲਈ ਕੇਂਦਰ ਸਰਕਾਰ ਨੇ ਕਣਕ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਅਹਿਮ ਕਦਮ ਚੁੱਕੇ ਹਨ। ਸਰਕਾਰ ਨੇ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਲਈ ਕਣਕ ਦੀ ਸਟੋਰੇਜ ਸੀਮਾ ਨੂੰ ਸਖ਼ਤ ਕਰ ਦਿੱਤਾ ਹੈ।ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੇਸ਼ 'ਚ ਅਨਾਜ ਦਾ ਕਾਫੀ ਭੰਡਾਰ ਹੈ। ਨਵੀਂ ਕਣਕ ਦੀ ਵਾਢੀ ਮਾਰਚ ਦੇ ਅੰਤ ਤੋਂ ਸ਼ੁਰੂ ਹੋ ਜਾਂਦੀ ਹੈ। ਸਰਕਾਰ ਨੇ ਕਿਹਾ ਕਿ 31 ਮਾਰਚ ਤੱਕ ਲਾਗੂ ਹੋਣ ਵਾਲੀ ਸੋਧੀ ਹੋਈ ਸਟੋਰੇਜ ਸੀਮਾ ਅਨੁਸਾਰ ਵਪਾਰੀ/ਹੋਲਸੇਲਰ ਸਿਰਫ਼ 250 ਟਨ ਕਣਕ ਹੀ ਰੱਖ ਸਕਦੇ ਹਨ। ਪਹਿਲਾਂ ਦੇ ਨਿਯਮਾਂ ਮੁਤਾਬਕ ਇਹ ਸੀਮਾ 1,000 ਟਨ ਸੀ।
ਇਹ ਵੀ ਪੜ੍ਹੋ- ਅਦਾਕਾਰਾ ਰਾਖੀ ਸਾਵੰਤ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾ
ਰਿਟੇਲਰਾਂ ਲਈ ਸਟੋਰੇਜ ਸੀਮਾ ਪੰਜ ਟਨ ਤੋਂ ਘਟਾ ਕੇ ਚਾਰ ਟਨ ਕਰ ਦਿੱਤੀ ਗਈ ਹੈ। ਇੱਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ, “ਕਣਕ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਕੇਂਦਰ ਸਰਕਾਰ ਨੇ 31 ਮਾਰਚ, 2025 ਤੱਕ ਲਾਗੂ ਕਣਕ ਦੀ ਸਟੋਰੇਜ ਸੀਮਾ ਨੂੰ ਸੋਧਣ ਦਾ ਫੈਸਲਾ ਕੀਤਾ ਹੈ।”ਵੱਡੀ ਸਪਲਾਈ ਵਾਲੇ ਰਿਟੇਲਰਾਂ ਲਈ ਹਰੇਕ ਆਊਟਲੈਟ ਲਈ ਸਟੋਰੇਜ ਸੀਮਾ ਚਾਰ ਟਨ ਹੋਵੇਗੀ। ਇਸੇ ਤਰ੍ਹਾਂ ਕਣਕ ਦੇ ਪ੍ਰੋਸੈਸਰ ਅਪ੍ਰੈਲ 2025 ਤੱਕ ਮਾਸਿਕ ਸਥਾਪਿਤ ਸਮਰੱਥਾ (MIC) ਦਾ 50 ਪ੍ਰਤੀਸ਼ਤ ਬਰਕਰਾਰ ਰੱਖ ਸਕਦੇ ਹਨ। ਕਣਕ ਸਟੋਰ ਕਰਨ ਵਾਲੀਆਂ ਸਾਰੀਆਂ ਇਕਾਈਆਂ ਨੂੰ ਕਣਕ ਸਟੋਰ ਲਿਮਟ ਪੋਰਟਲ 'ਤੇ ਰਜਿਸਟਰ ਕਰਨ ਅਤੇ ਹਰ ਸ਼ੁੱਕਰਵਾਰ ਨੂੰ ਸਟੋਰੇਜ ਦੀ ਸਥਿਤੀ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ- ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਕਿਹਾ ਕਿ ਉਹ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਦੇਸ਼ 'ਚ ਕਣਕ ਦੇ ਸਟਾਕ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਖੁਰਾਕੀ ਫਸਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਹਰ ਸਾਲ ਭੰਡਾਰਨ ਸੀਮਾ ਦੀ ਸਮੀਖਿਆ ਕਰਦੀ ਹੈ।ਵੱਡੀ ਸਪਲਾਈ ਵਾਲੇ ਰਿਟੇਲਰਾਂ ਲਈ ਹਰੇਕ ਆਊਟਲੈਟ ਲਈ ਸਟੋਰੇਜ ਸੀਮਾ ਚਾਰ ਟਨ ਹੋਵੇਗੀ। ਇਸੇ ਤਰ੍ਹਾਂ ਕਣਕ ਦੇ ਪ੍ਰੋਸੈਸਰ ਅਪ੍ਰੈਲ 2025 ਤੱਕ ਮਾਸਿਕ ਸਥਾਪਿਤ ਸਮਰੱਥਾ (MIC) ਦਾ 50 ਪ੍ਰਤੀਸ਼ਤ ਬਰਕਰਾਰ ਰੱਖ ਸਕਦੇ ਹਨ। ਕਣਕ ਸਟੋਰ ਕਰਨ ਵਾਲੀਆਂ ਸਾਰੀਆਂ ਇਕਾਈਆਂ ਨੂੰ ਕਣਕ ਸਟੋਰ ਲਿਮਟ ਪੋਰਟਲ ਉਤੇ ਰਜਿਸਟਰ ਕਰਨ ਅਤੇ ਹਰ ਸ਼ੁੱਕਰਵਾਰ ਨੂੰ ਸਟੋਰੇਜ ਦੀ ਸਥਿਤੀ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਔਰਤਾਂ ਲਈ ਵਰਦਾਨ ਹੈ ਇਹ ਸਕੀਮ, ਖਾਤਿਆਂ 'ਚ ਆਉਣਗੇ 5-5 ਹਜ਼ਾਰ ਰੁਪਏ
NEXT STORY