ਨਵੀਂ ਦਿੱਲੀ—ਸੋਮਵਾਰ ਨੂੰ ਜਾਰੀ ਹੋਏ ਅੰਕੜਿਆਂ ਦੇ ਮੁਤਾਬਕ ਅਕਤੂਬਰ 'ਚ ਖੁਦਰਾ ਮੁਦਰਾਸਫੀਤੀ 13 ਮਹੀਨਿਆਂ ਦੇ ਹੇਠਲੇ ਪੱਧਰ 'ਤੇ 3.31 ਫੀਸਦੀ 'ਤੇ ਰਹੀ, ਜਦੋਂਕਿ ਬੁੱਧਵਾਰ ਨੂੰ ਜਾਰੀ ਹੋਏ ਅੰਕੜੇ ਦਿਖਾਉਂਦੇ ਹਨ ਕਿ ਥੋਕ ਕੀਮਤਾਂ 'ਤੇ ਆਧਾਰਿਤ ਮੁਦਰਾਸਫੀਤੀ ਅਕਤੂਬਰ 'ਚ 4 ਮਹੀਨਿਆਂ ਦੇ ਉੱਚੇ ਪੱਧਰ 5.28 ਫੀਸਦੀ 'ਤੇ ਰਹੀ। ਅਜਿਹੇ 'ਚ ਕਿਸੇ ਦੇ ਵੀ ਮਨ 'ਚ ਸਵਾਲ ਆ ਸਕਦਾ ਹੈ ਕਿ ਖੁਦਰਾ ਮੁਦਰਾਸਫੀਤੀ 'ਚ ਵੱਡੀ ਗਿਰਾਵਟ ਅਤੇ ਥੋਕ ਮੁਦਰਾਸਫੀਤੀ 'ਚ ਵੱਡੇ ਉਛਾਲ ਦਾ ਕਾਰਨ ਕੀ ਹੈ? ਚਲੋਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਮੁੱਖ ਕਾਰਨ:—
ਖੁਦਰਾ ਅਤੇ ਥੋਕ ਮਹਿੰਗਾਈ 'ਚ ਅੰਤਰ ਕਿਉਂ?
ਖੁਦਰਾ ਮੁਦਰਾਸਫੀਤੀ 'ਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਖਾਦ ਪਦਾਰਥਾਂ ਦੀਆਂ ਕੀਮਤਾਂ 'ਚ ਅਚਾਨਕ ਆਈ ਗਿਰਾਵਟ ਹੈ। ਅਕਤੂਬਰ 'ਚ ਇਨ੍ਹਾਂ ਕੀਮਤਾਂ 'ਚ 0.86 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਗੱਲ ਥੋਕ ਮੁਦਰਾਸਫੀਤੀ 'ਚ ਉਛਾਲ ਦੀ ਕਰੀਏ ਤਾਂ ਇਸ ਦੇ ਪਿੱਛੇ ਫਿਊਲ ਅਤੇ ਪਾਵਰ ਦੀਆਂ ਕੀਮਤਾਂ 'ਚ ਉਛਾਲ ਦਾ ਵੱਡਾ ਹੱਥ ਰਿਹਾ। ਅਕਤੂਬਰ 'ਚ ਇਨ੍ਹਾਂ ਕੀਮਤਾਂ 'ਚ 18.44 ਫੀਸਦੀ ਦਾ ਉਛਾਲ ਆਇਆ ਹੈ। ਹੁਣ ਸਵਾਲ ਉੱਠਦਾ ਹੈ ਕਿ ਖਾਧ ਪਦਾਰਥਾਂ ਦੀਆਂ ਕੀਮਤਾਂ 'ਚ ਗਿਰਾਵਟ ਦਾ ਅਸਰ ਖੁਦਰਾ ਮੁਦਰਾਸਫੀਤੀ 'ਤੇ ਕਿਉਂ ਦਿਖਾਈ ਦਿੱਤਾ?
ਇਸ ਲਈ ਦੋਵਾਂ 'ਚ ਅੰਤਰ
ਦਰਅਸਲ ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਖੁਦਰਾ ਮਹਿੰਗਾਈ ਦਰ (ਸੀ.ਪੀ.ਆਈ.) 'ਚ ਖਾਧ ਪਦਾਰਥਾਂ ਦੀ ਹਿੱਸੇਦਾਰੀ 54.18 ਫੀਸਦੀ ਦੀ ਹੈ, ਜਦੋਂਕਿ ਥੋਕ ਮਹਿੰਗਾਈ ਦਰ 'ਚ ਇਹ ਹਿੱਸੇਦਾਰੀ 24.4 ਫੀਸਦੀ ਹੈ। ਅਜਿਹੇ 'ਚ ਸਾਫ ਹੈ ਕਿ ਖਾਧ ਪਦਾਰਥਾਂ ਦੀਆਂ ਕੀਮਤਾਂ 'ਚ ਬਦਲਾਅ ਦਾ ਵੱਡਾ ਅਸਰ ਖੁਦਰਾ ਮਹਿੰਗਾਈ 'ਤੇ ਹੀ ਦੇਖਣ ਨੂੰ ਮਿਲੇਗਾ। ਇਸ ਤਰ੍ਹਾਂ ਫਿਊਲ ਅਤੇ ਪਾਵਰ ਕੈਟੇਗਿਰੀ ਦੀ ਥੋਕ ਮਹਿੰਗਾਈ ਦਰ (ਡਬਲਿਊ.ਪੀ.ਆਈ.) 'ਚ ਹਿੱਸੇਦਾਰੀ 13.2 ਫੀਸਦੀ ਹੈ ਜੋ ਕਿ ਸੀ.ਪੀ.ਆਈ. 'ਚ ਹਿੱਸੇਦਾਰੀ (7.94 ਫੀਸਦੀ) ਤੋਂ ਜ਼ਿਆਦਾ ਹੈ। ਨਾਲ ਹੀ ਡਾਕਟਰੀ ਅਤੇ ਸਿੱਖਿਆ ਵਰਗੇ ਖਰਚ ਦੀ ਮਹਿੰਗਾਈ ਆਦਿ ਅਜਿਹੀ ਹੈ ਜਿਨ੍ਹਾਂ ਦਾ ਖੁਦਰਾ ਮਹਿੰਗਾਈ ਦਰ ਦੇ ਆਕਲਨ 'ਚ ਧਿਆਨ ਰੱਖਿਆ ਜਾਂਦਾ ਹੈ ਪਰ ਥੋਕ ਮਹਿੰਗਾਈ ਦਰ ਦੇ ਆਕਲਨ 'ਚ ਨਹੀਂ।
ਮੈਟਰਨਿਟੀ ਲੀਵ 'ਤੇ ਸਰਕਾਰ ਦਾ ਵੱਡਾ ਫੈਸਲਾ, ਚੁੱਕੇਗੀ ਇਹ ਕਦਮ!
NEXT STORY