ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਥੋਕ ਮੁੱਲ ਸੂਚਕ ਅੰਕ ਭਾਵ ਡਬਲਿਊ.ਪੀ.ਆਈ. ’ਤੇ ਆਧਾਰਿਤ ਮਹਿੰਗਾਈ ਦਰ 2 ਮਹੀਨਿਆਂ ਬਾਅਦ ਅਗਸਤ 2025 ’ਚ ਫਿਰ ਸਕਾਰਾਤਮਕ ਹੋ ਗਈ ਹੈ। ਇਹ 0.52 ਫੀਸਦੀ ਦਰਜ ਕੀਤੀ ਗਈ, ਜਿਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ ਅਤੇ ਬਣੀਆਂ ਵਸਤੂਆਂ ਦੀਆਂ ਕੀਮਤਾਂ ’ਚ ਵਾਧਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਨੇ ਫੜੀ ਰਫ਼ਤਾਰ; ਜਾਣੋ 1g,8g,10g,100g Gold ਦੇ ਭਾਅ
ਇਹ ਜਾਣਕਾਰੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ ਜੁਲਾਈ ’ਚ ਇਹ ਦਰ (-) 0.58 ਫੀਸਦੀ ਅਤੇ ਜੂਨ ’ਚ (-) 0.19 ਫੀਸਦੀ ਸੀ, ਜੋ ਕਿ ਨਕਾਰਾਤਮਕ (ਡਿਫਲੇਸ਼ਨ) ਰਹੀ ਸੀ। ਉਥੇ ਹੀ ਪਿਛਲੇ ਸਾਲ ਭਾਵ ਅਗਸਤ 2024 ’ਚ ਇਹ ਦਰ 1.25 ਫੀਸਦੀ ਸੀ।
ਖੁਰਾਕੀ ਵਸਤੂਆਂ: ਇਸ ਸ਼੍ਰੇਣੀ ’ਚ ਮਹਿੰਗਾਈ ਦੀ ਦਰ ’ਚ ਗਿਰਾਵਟ ਦੀ ਰਫਤਾਰ ਹੌਲੀ ਹੋ ਗਈ। ਅਗਸਤ ’ਚ 3.06 ਫੀਸਦੀ ਸੀ, ਜਦਕਿ ਜੁਲਾਈ ’ਚ 6.29 ਫੀਸਦੀ ਸੀ। ਖਾਸ ਕਰ ਕੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਅਗਸਤ ’ਚ ਸਬਜ਼ੀਆਂ ਵਿਚ 14.18 ਫੀਸਦੀ ਦੀ ਗਿਰਾਵਟ ਆਈ, ਜੋ ਜੁਲਾਈ ’ਚ 28.96 ਫੀਸਦੀ ਸੀ।
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਬਣੀਆਂ ਵਸਤੂਆਂ : ਬਣੀਆਂ ਵਸਤੂਆਂ ਦੀ ਮਹਿੰਗਾਈ ਦਰ 2.55 ਫੀਸਦੀ ਹੋ ਗਈ, ਜੋ ਜੁਲਾਈ ’ਚ 2.05 ਫੀਸਦੀ ਸੀ।
ਈਂਧਨ ਅਤੇ ਬਿਜਲੀ : ਇਸ ਸ਼੍ਰੇਣੀ ’ਚ ਨਕਾਰਾਤਮਕ ਮਹਿੰਗਾਈ 3.17 ਫੀਸਦੀ ਦਰਜ ਕੀਤੀ ਗਈ, ਜਦਕਿ ਜੁਲਾਈ ’ਚ ਇਹ 2.43 ਫੀਸਦੀ ਸੀ।
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਪ੍ਰਚੂਨ ਮਹਿੰਗਾਈ ਅਤੇ ਆਰ.ਬੀ.ਆਈ. ਦਾ ਰੁਖ਼
ਥੋਕ ਮਹਿੰਗਾਈ ਦੇ ਨਾਲ ਹੀ ਪ੍ਰਚੂਨ ਮਹਿੰਗਾਈ ਦਰ ’ਚ ਵੀ ਵਾਧਾ ਹੋਇਆ ਹੈ। ਹਾਲ ਹੀ ਦੇ ਅੰਕੜਿਆਂ ਅਨੁਸਾਰ ਅਗਸਤ ’ਚ ਪ੍ਰਚੂਨ ਮਹਿੰਗਾਈ ਵਧ ਕੇ 2.07 ਫੀਸਦੀ ਹੋ ਗਈ, ਜਿਸ ਦਾ ਮੁੱਖ ਕਾਰਨ ਸਬਜ਼ੀਆਂ, ਮਾਸ, ਮੱਛੀ ਅਤੇ ਅਾਂਡੇ ਵਰਗੀਆਂ ਰਸੋਈ ਨਾਲ ਜੁੜੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਆਪਣੀ ਮੁਦਰਾ ਨੀਤੀ ਦਾ ਫੈਸਲਾ ਲੈਂਦੇ ਸਮੇਂ ਪ੍ਰਚੂਨ ਮਹਿੰਗਾਈ ’ਤੇ ਵਧੇਰੇ ਧਿਆਨ ਦਿੰਦਾ ਹੈ। ਆਰ. ਬੀ.ਆਈ. ਨੇ ਅਗਸਤ ’ਚ ਰੈਪੋ ਰੇਟ ਨੂੰ 5.5 ਫੀਸਦੀ ’ਤੇ ਸਥਿਰ ਰੱਖਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਕੇਂਦਰੀ ਬੈਂਕ ਅਜੇ ਵੀ ਮੰਨਦਾ ਹੈ ਕਿ ਮਹਿੰਗਾਈ ਕੰਟਰੋਲ ’ਚ ਹੈ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ 2-3 ਹਫਤਿਆਂ ’ਚ ਇਕ ਦਰਜਨ ਕੰਪਨੀਆਂ ਦੇ ਆਉਣਗੇ IPO
NEXT STORY