ਨਵੀਂ ਦਿੱਲੀ (ਭਾਸ਼ਾ) – ਥੋਕ ਮਹਿੰਗਾਈ ’ਚ ਲਗਾਤਾਰ 5ਵੇਂ ਮਹੀਨੇ ਅਗਸਤ ’ਚ ਗਿਰਾਵਟ ਆਈ ਅਤੇ ਇਹ ਜ਼ੀਰੋ ਤੋਂ 0.52 ਫੀਸਦੀ ਹੇਠਾਂ ਰਹੀ। ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਆਧਾਰਿਤ ਮਹਿੰਗਾਈ ਅਪ੍ਰੈਲ ਤੋਂ ਜ਼ੀਰੋ ਤੋਂ ਹੇਠਾਂ ਬਣੀ ਹੈ। ਜੁਲਾਈ ’ਚ ਇਹ ਜ਼ੀਰੋ ਤੋਂ ਹੇਠਾਂ 1.36 ਫੀਸਦੀ ਸੀ ਜਦ ਕਿ ਅਗਸਤ 2022 ਵਿਚ ਇਹ 12.48 ਫੀਸਦੀ ਰਹੀ ਸੀ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO
ਸਰਕਾਰੀ ਅੰਕੜਿਆਂ ਮੁਤਾਬਕ ਅਗਸਤ ’ਚ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ 10.60 ਫੀਸਦੀ ਰਹੀ ਜੋ ਜੁਲਾਈ ਵਿਚ 14.25 ਫੀਸਦੀ ਸੀ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਅਗਸਤ 2023 ਵਿਚ ਮੁੱਖ ਤੌਰ ’ਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿਚ ਖਣਿਜ ਤੇਲ, ਬੁਨਿਆਦੀ ਧਾਤਾਂ, ਰਸਾਇਣ ਅਤੇ ਰਸਾਇਣ ਉਤਪਾਦਾਂ, ਕੱਪੜਾ ਅਤੇ ਖਾਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਮਹਿੰਗਾਈ ਜ਼ੀਰੋ ਤੋਂ ਹੇਠਾਂ ਰਹੀ। ਈਂਧਨ ਅਤੇ ਬਿਜਲੀ ਸੈਗਮੈਂਟ ਦੀ ਮਹਿੰਗਾਈ ਅਗਸਤ ਵਿਚ ਜ਼ੀਰੋ ਤੋਂ 6.03 ਫੀਸਦੀ ਹੇਠਾਂ ਰਹੀ ਜੋ ਜੁਲਾਈ ਵਿਚ ਜ਼ੀਰੋ ਤੋਂ 12.79 ਫੀਸਦੀ ਹੇਠਾਂ ਸੀ। ਤਿਆਰ ਉਤਪਾਦਾਂ ਦੀ ਮਹਿੰਗਾਈ ਅਗਸਤ ’ਚ ਜ਼ੀਰੋ ਤੋਂ ਹੇਠਾਂ 2.37 ਫੀਸਦੀ ਰਹੀ। ਜੁਲਾਈ ਵਿਚ ਇਹ ਜ਼ੀਰੋ ਤੋਂ ਹੇਠਾਂ 2.51 ਫੀਸਦੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਹੁਣ ਸਮਝ ਆ ਰਿਹੈ ਅੱਤਵਾਦ ਦਾ ਦਰਦ! ਤਾਲਿਬਾਨ 'ਤੇ ਲਗਾਇਆ ਅੱਤਵਾਦੀਆਂ ਵਧਾਉਣ ਦਾ ਦੋਸ਼
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਧਦੀ ਪ੍ਰਚੂਨ ਮਹਿੰਗਾਈ ਨੂੰ ਕਾਬੂ ’ਚ ਰੱਖਣ ਦੇ ਨਾਲ ਅਰਥਵਿਵਸਥਾ ਨੂੰ ਰਫਤਾਰ ਦੇਣ ਦੇ ਮਕਸਦ ਨਾਲ ਪਿਛਲੇ ਮਹੀਨੇ ਤੀਜੀ ਵਾਰ ਨੀਤੀਗਤ ਦਰ ਰੇਪੋ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਸੀ। ਕੇਂਦਰੀ ਬੈਂਕ ਮੁਦਰਾ ਨੀਤੀ ਤਿਆਰ ਕਰਨ ਲਈ ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਨੂੰ ਧਿਆਨ ਵਿਚ ਰੱਖਦਾ ਹੈ। ਅਗਸਤ ਵਿਚ ਪ੍ਰਚੂਨ ਮਹਿੰਗਾਈ 6.83 ਫੀਸਦੀ ਰਹੀ ਜੋ ਜੁਲਾਈ ਦੇ 7.44 ਫੀਸਦੀ ਤੋਂ ਘੱਟ ਹੈ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸੂਨ ਦੀ ਬਰਸਾਤ ਕਾਰਨ 20 ਲੱਖ ਟਨ ਘੱਟ ਸਕਦਾ ਚੌਲਾਂ ਦਾ ਉਤਪਾਦਨ
NEXT STORY